Htv Punjabi
Uncategorized

ਐਸਐਸਪੀ ਨੂੰ ਮਾਫੀ ਮੰਗਵਾਉਂਣ ‘ਤੇ ਅੜੇ ਵਿਧਾਇਕ, ਦੁਕਾਨਦਾਰਾਂ ‘ਤੇ ਕੀਤੀ ਜਾਣ ਵਾਲੀ ਕਾਰਵਾਈ ਬਣੀ ਸਿਆਪਿਆਂ ਦੀ ਨੈਣ ! 

ਮੋਗਾ : ਐਸਐਸਪੀ ਦੇ ਹੁਕਮ ਤੇ ਦੁਕਾਨਦਾਰਾਂ ਤੇ ਕੀਤੀ ਗਈ ਕਾਰਵਾਈ ਦਾ ਮਾਮਲਾ ਗਰਮਾਂਦਾ ਜਾ ਰਿਹਾ ਹੈ। ਕਾਂਗਰਸ ਵਿਧਾਇਕ ਡਾਕਟਰ ਹਰਜੋਤ ਕਮਲ ਦਾ ਸਾਫ ਕਹਿਣਾ ਹੈ ਕਿ ਐਸਐਸਪੀ ਦੁਕਾਨਦਾਰਾਂ ਦੇ ਵਿੱਚ ਆ ਕੇ ਮਾਫੀ ਮੰਗਣ ਅਤੇ ਵਸੂਲਿਆ ਗਿਆ ਜ਼ੁਰਮਾਨਾ ਵਾਪਸ ਕਰਵਾਉਣ। ਉੱਥੇ ਆਪ ਦੇ ਹਲਕਾ ਇੰਚਾਰਜ ਨਵਦੀਪ ਸੰਘਾ, ਸ਼ੀਅਦ ਦੇ ਜਿਲਾ ਪ੍ਰਧਾਨ ਬਰਜਿੰਦਰ ਸਿੰਘ ਮੱਖਣ ਬਰਾੜ, ਭਾਜਪਾ ਦੇ ਜਿਲਾ ਪ੍ਰਧਾਨ ਵਿਨੈ ਸ਼ਰਮਾ ਸਮੇਤ ਕਈ ਜੱਥੇਬੰਦੀਆਂ ਨੇ ਵੀ ਐਸਐਸਪੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ।ਉੰਥੇ ਡਿਪਟੀ ਕਮਿਸ਼ਨਰਰ ਸੰਦੀਪ ਹੰਸ ਮਾਮਲਾ ਠੰਢਾ ਕਰਨ ਵਿੱਚ ਲੱਗੇ ਹਨ।

ਡੀਸੀ ਨੇ ਵੀਰਵਾਰ ਦੀ ਸ਼ਾਮ ਨੁੰ ਵਿਧਾਇਕ ਡਾਕਟਰ ਹਰਜੋਤ ਸਮੇਤ ਦੁਕਾਨਦਾਰਾਂ ਦੀ ਆਪਣੇ ਦਫਤਰ ਵਿੱਚ ਮੀਟਿੰਗ ਕੀਤੀ।ਮੀਟਿੰਗ ਵਿੱਚ ਡੀਸੀ ਨੇ ਕਿਹਾ ਕਿ ਪੁਲਿਸ ਨੇ ਇਹ ਠੀਕ ਨਹੀਂ ਕੀਤਾ।ਸੂਤਰਾਂ ਦੇ ਮੁਤਾਬਿਕਠ ਡੀਸੀ ਨੇ ਵਿਧਾਇਕ ਅਅਤੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਐਸਐਸਪੀ ਦੇ ਖਿਲਾਫ ਪ੍ਰਿੰਸੀਪਲ ਸੈਕਰੇਟਰੀ ਨੁੰ ਲਿਖ ਕੇ ਭੇਜਣਗੇ, ਜਦ ਕਿ ਉਕਤ ਮਾਮਲਾ ਪਹਿਲਾਂ ਹੀ ਡੀਜੀਪੀ ਤੱਕ ਪਹੁੰਚ ਚੁੱਕਿਆ ਹੈ।
ਬੈਠਕ ਦੇ ਬਾਅਦ ਜਦ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਡੀਸੀ ਨੇ ਐਸਐਸਪੀ ਦੇ ਖਿਲਾਫ ਉੱਚ ਅਧਿਕਾਰੀਆਂ ਨੂੰ ਲਿਖਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ।ਜਿਲਾ ਲੈਵਲ ਤੇ ਮਾਮਲੇ ਨੁੰ ਸੁਲਝਾਉਣ ਦੀ ਗੱਲ ਕਹਿ ਕੇ ਪੱਲਾ ਝਾੜ ਦਿੱਤਾ।ਪੁਲਿਸ ਦੀ ਦੁਕਾਨਦਾਰਾਂ ਤੇ ਕਾਰਵਾਈ ਦੇ ਅਗਲੇ ਹੀ ਦਿਨ ਡੀਸੀ ਨੇ ਪ੍ਰੈਸ ਨੋਟ ਜਾਰੀ ਕੀਤਾ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਕੋਈ ਵੀ ਵਿਅਕਤੀ ਲਾਕਡਾਊਨ ਜਾਂ ਕਰਫਿਊ ਦੇ ਨਿਯਮਾਂ ਦਾ ਉਲੰਘਣ ਕਰੇਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਬਾਰੇ ਵਿੱਚ ਡੀਸੀ ਨੇ ਸਾਫ ਕੀਤਾ ਸੀ ਕਿ ਉਹ ਪੁਲਿਸ ਨੂੰ ਬਜ਼ਾਰ ਵਿੱਚ ਗਸ਼ਤ ਵਧਾਉਣ ਨੂੰ ਵੀ ਕਹਿਣਗੇ।

ਡੀਸੀ ਸੰਦੀਪ ਹੰਸ ਨੇ ਮੀਡੀਆ ਨਾਲ ਗੰਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਐਸਐਸਪੀ ਜਾਂ ਫਿਰ ਕਿਸੀ ਹੋਰ ਪੁਲਿਸ ਅਧਿਕਾਰੀ ਦੇ ਖਿਲਾਫ ਉੱਚ ਅਧਿਕਾਰੀਆਂ ਨੂੰ ਕੋਈ ਪੱਤਰ ਨਹੀਂ ਲਿਖਿਆ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਸੰਬੰਧ ਵਿੱਚ ਵਿਧਾਇਕ ਅਤੇ ਦੁਕਾਨਦਾਰਾਂ ਦੀ ਇੱਕ ਮੀਟਿੰਗ ਬੁਲਾਈ ਹੈ,ਜਿਸ ਵਿੱਚ ਐਸਐਸਪੀ ਹਰਮਨਬੀਰ ਸਿੰਘ ਨੂੰ ਸ਼ਾਮਿਲ ਕੀਤਾ ਜਾਵੇਗਾ।ਗੱਲਬਾਤ ਦੇ ਰਾਹੀਂ ਸੁਲਝਾ ਲਿਆ ਜਾਵੇਗਾ।
ਵਿਧਾਇਕ ਡਾਕਟਰ ਹਰਜੋਤ ਕਮਲ ਨੇ ਦੱਸਿਆ ਕਿ ਡੀਸੀ ਸੰਦੀਪ ਹੰਸ ਨੇ ਉਨ੍ਹਾਂ ਨੂੰ ਫੋਨ ਕੀਤਾ ਸੀ ਕਿ ਐਸਐਸਪੀ ਦੇ ਨਾਲ ਦੁਕਾਨਦਾਰਾਂ ਦੇ ਸਾਹਮਣੇ ਮੀਟਿੰਗ ਬੁਲਾਈ ਹੈ।ਉਨ੍ਹਾਂ ਨੇ ਮੀਟਿੰਗ ਵਿੱਚ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ।ਵਿਧਾਇਕ ਨੇ ਕਿਹਾ ਕਿ ਐਸਐਸਪੀ ਦੇ ਕਹਿਣ ਤੇ ਪੁਲਿਸ ਨੇ ਦੁਕਾਨਦਾਰਾਂ ਨੂੰ ਡੰਡੇ ਮਾਰ ਦਿੱਤੇ, ਜ਼ਲੀਲ ਕਰ ਲਿਆ ਅਤੇ ਹੋਰ ਤਾਂ ਹੋਰ ਜੁਰਮਾਨਾ ਵੀ ਵਸੂਲ ਲਿਆ।ਹੁਣ ਗੱਲਬਾਤ ਦਾ ਕੋਈ ਤਰਕ ਬਾਕੀ ਨਹੀਂ ਹੈ।ਐਸਐਸਪੀ ਨੂੰ ਆਪਣੇ ਕੀਤੇ ਤੇ ਅਫਸੋਸ ਹੈ ਤਾਂ ਉਹ ਲੋਕਾਂ ਦੇ ਵਿੱਚ ਆ ਕੇ ਮਾਫੀ ਮੰਗੇ।ਉਹ ਹੀ ਨਹੀਂ, ਕੋਈ ਵੀ ਦੁਕਾਨਦਾਰ ਐਸਐਸਪੀ ਦੇ ਨਾਲ ਬੈਠਕ ਵਿੱਚ ਨਹੀਂ ਜਾਵੇਗਾ ਕਿਉਂਕਿ ਪੁਲਿਸ ਨੇ ਧੱਕੇਸ਼ਾਹੀ ਦੀ ਸਾਰੀ ਹੱਦਾਂ ਪਾਰ ਕਰ ਦਿੱਤੀਆਂ ਹਨ।

Related posts

ਹਾਥਰਸ ਕੇਸ ਜਿਸ ਕਿਸਾਨ ਦੇ ਖੇਤ ‘ਚ ਹੋਇਆ ਉਸ ਨੇ ਸਰਕਾਰ ਤੋਂ ਮੰਗਿਆ ਇੰਨਾ ਮੁਆਵਜ਼ਾ

htvteam

ਆਧਾਰ ਕਾਰਡ ਤੇ ਲਿਖਾਈ ਫਿਰਦਾ ਸੀ ਜ਼ੇਲ੍ਹ ਦਾ ਪਤਾ, ਫੇਰ ਦੇਖੋ ਪੁਲਿਸ ਨੇ ਕਿਵੇਂ ਵਜਾਇਆ ਬੈਂਡ

Htv Punjabi

ਮਗਨਰੇਗਾ ਮਜ਼ਦੂਰ ਔਰਤ ਨੂੰ ਪਿਟਬੁੱਲ ਕੁੱਤੇ ਨੇ ਕੱਟਿਆ

htvteam