Htv Punjabi
Uncategorized

ਹਾਥਰਸ ਕੇਸ ਜਿਸ ਕਿਸਾਨ ਦੇ ਖੇਤ ‘ਚ ਹੋਇਆ ਉਸ ਨੇ ਸਰਕਾਰ ਤੋਂ ਮੰਗਿਆ ਇੰਨਾ ਮੁਆਵਜ਼ਾ

ਹਾਥਰਸ ‘ਚ 19 ਸਾਲ ਦੀ ਦਲਿਤ ਲੜਕੀ ਦੇ ਨਾਲ ਕਥਿਤ ਗੈਂਗਰੇਪ ਦੀ ਵਾਰਦਾਤ ਨੂੰ ਇਕ ਮਹੀਨੇ ਤੋਂ ਜਿਆਦਾ ਦਾ ਸਮਾਂ ਹੋ ਚੁੱਕਿਆ ਹੈ। ਸਰਕਾਰ ਦੇ ਨਿਰਦੇਸ਼ ‘ਤੇ 3 ਮੈਂਬਰੀ ਐੱਸਆਈਟੀ ਜਾਂਚ ਕਰ ਚੁੱਕੀ ਹੈ। ਹੁਣ ਸੀਬੀਆਈ ਦੀ ਜਾਂਚ ਜਾਰੀ ਹੈ। ਇਸ ਵਿੱਚ 14 ਸਤੰਬਰ ਨੂੰ ਜਿਸ ਬਾਜਰੇ ਦੇ ਖੇਤ ‘ਚ ਇਹ ਵਾਰਦਾਤ ਹੋਈ ਸੀ, ਉਸਦੇ ਮਾਲਿਕ ਨੇ ਯੋਗੀ ਸਰਕਾਰ ਤੋਂ ਮੁਆਵਜ਼ਾ ਮੰਗਿਆ ਹੈ। ਖੇਤ ਮਾਲਿਕ ਦਾ ਕਹਿਣਾ ਹੈ ਕਿਸ ਘਟਨਾ ਦੇ ਬਾਅਦ ਉਸਦੇ ਖੇਤ ‘ਚ ਪੁਲਿਸ ਨੇ ਪਾਣੀ ਨਹੀਂ ਲੱਗਣ ਦਿੱਤਾ ਸੀ।

ਕਿਸਾਨ ਨੇ ਕਿਹਾ ਕਿ ਪੁਲਿਸ ਕਾਫੀ ਦਿਨ ਤੱਕ ਸਬੂਤ ਹੋਣ ਦੀ ਗੱਲ ਕਹਿੰਦੀ ਰਹੀ, ਜਿਸ ਨਾਲ ਫਸਲ ਨੂੰ ਪਾਣੀ ਨਹੀਂ ਮਿਲ ਸਕਿਆ, ਹੁਣ ਸੀਬੀਆਈ ਨੇ ਕਿਹਾ ਹੈ ਕਿ ਫਸਲ ਕੱਟ ਸਕਦੇ ਹਨ,, ਪਰ ਉਹ ਟੁੱਟ ਗਈ ਹੈ। ਘੱਟ ਤੋਂ ਘੱਟ ਪੰਜਾਹ ਹਜ਼ਾਰ ਦਾ ਮੁਆਵਜਾ ਹੋਣਾ ਚਾਹੀਦਾ ਹੈ, ਲਿਹਾਜਾ ਮੁਆਵਜਾ ਦਿੱਤਾ ਜਾਵੇ।


ਖੇਤ ਮਾਲਿਕ ਸੋਮ ਸਿੰਘ ਨੇ ਦੱਸਿਆ ਹੈ ਕਿ ਉਹ ਜੈਪੁਰ ‘ਚ ਨੌਕਰੀ ਕਰਦਾ ਹੈ ਪਰ ਕਰੋਨਾ ਦੇ ਕਾਰਨ ਉਹ ਪਿੰਡ ਨਹੀਂ ਆਇਆ ਸੀ, 9 ਬਿੱਘੇ ਖੇਤ ‘ਚ ਬਾਜਰਾ ਲੱਗਿਆ ਹੋਇਆ ਸੀ, ਘਟਨਾ ਦੇ ਬਾਅਦ ਪੁਲਿਸ ਨੇ ਪਾਣੀ ਨਹੀਂ ਲੱਗਣ ਦਿੱਤਾ ਅਤੇ ਉਸ ਦੀ ਫਸਲ ਖਰਾਬ ਹੋ ਗਈ, ਜਿਸ ਨਾਲ ਫਸਲ ਨੂੰ ਦਾਣਾ ਨਹੀਂ ਮਿਲਿਆ,, ਸੋਮ ਸਿੰਘ ਨੇ ਕਿਹਾ ਕਿ ਉਹਨਾਂ ਦੀ 6 ਮਹੀਨੇ ਦੀ ਫਸਲ ਹੈ, ਪਰ ਇਸ ਘਟਨਾ ਦੇ ਬਾਅਦ ਉਹਨਾਂ ਦੀ ਮਿਹਨਤ ਬਰਬਾਦ ਹੋ ਗਈ ਹੈ, ਜਿਸ ਕਾਰਨ ਉਹਨਾਂ ਵਲੋਂ ਸਰਕਾਰ ਤੋਂ ਮੁਆਵਜ਼ਾ ਮੰਗਿਆ ਜਾ ਰਿਹਾ ਹੈ।

Related posts

ਜ਼ੋਰਦਾਰ ਹੰਗਾਮੇ ‘ਚ ਖੇਤੀ ਬਿਲ ਵੀ ਹੋਇਆ ਪਾਸ, ਉੱਪ-ਚੇਅਰਮੈਨ ਦੇ ਸਾਹਮਣੇ ਫਾੜੀ ਗਈ ਰੂਲ ਬੁੱਕ

htvteam

ਸਵੇਰੇ ਸਵੇਰੇ ਸੜਕ ‘ਤੇ ਸ਼ਰਾਬੀ ਥਾਣੇਦਾਰ ਦਾ ‘ਡਾਂਸ’, ਦੇਖੋ ਪੰਜਾਬ ਪੁਲਿਸ ਕਿਵੇਂ ਨਸ਼ਾ ਕਰ ਰਹੀ ਐ ਖਤਮ

Htv Punjabi

ਸ਼ੇਖਰ ਸੁਮਨ ਵੱਲੋਂ ਰਿਆ ‘ਤੇ ਸਵਾਲ-ਸੁਸ਼ਾਂਤ ਮਾਮਲੇ ‘ਚ ਇੰਨਾਂ ਮਹਿੰਗਾ ਵਕੀਲ ਕਿਵੇ ਹਾਇਰ ਕੀਤਾ? ਕੌਣ ਕਰ ਰਿਹਾ ਸਪਾਂਸਰ

htvteam