Htv Punjabi
Uncategorized

ਕੁੜੀ ਦੇ 12ਵੀਂ ਜਮਾਤ ਚੋਣ ਆਏ 89 ਪ੍ਰਤੀਸ਼ਤ ਅੰਕ, ਪਰ ਫੇਰ ਵੀ ਕਰ ਲਈ ਆਤਮਹੱਤਿਆ, ਦੇਖੋ ਕੀ ਸੀ ਮਜਬੂਰੀ 

ਪਟਿਆਲਾ : ਪੰਜਾਬ ਦੇ ਪਟਿਆਲਾ ਦੇ ਸੂਲਰ ਰੋਡ ਦੀ ਰਹਿਣ ਵਾਲੀ ਇੱਕ 18 ਸਾਲ ਦੀ ਵਿਦਿਆਰਥਣ ਨੇ ਘਰ ਵਿੱਚ ਹੀ ਫਾਂਸੀ ਲਾ ਕੇ ਆਤਮਹੱਤਿਆ ਕਰ ਲਈ ।ਪੁਲਿਸ ਮੁਤਾਬਿਕ ਵਿਦਿਆਰਥਣ ਅੱਗੇ ਪੜਾਈ ਲਈ ਚੰਡੀਗੜ ਜਾਣਾ ਚਾਹੁੰਦੀ ਸੀ ਪਰ ਗਰੀਬ ਮਾਂ ਬਾਪ ਦੇ ਕੋਲ ਪੈਸੇ ਨਹੀਂ ਸਨ।ਜਿਸ ਗੱਲ ਤੋਂ ਮਾਨਸਿਕ ਤਨਾਅ ਵਿੱਚ ਆ ਕੇ ਬੱਚੀ ਨੇ ਇਹ ਕਦਮ ਚੁੱਕ ਲਿਆ।
ਅਫਸਰ ਕਲੋਨੀ ਪੁਲਿਸ ਚੌਂਕੀ ਇੰਚਾਰਜ ਸੰਦੀਪ ਕੌਰ ਨੇ ਦੱਸਿਆ ਕਿ ਰੇਣੂ ਕੁੜੀ ਨਨਕੂ ਮੂਲ ਰੂਪ ਤੋਂ ਯੂਪੀ ਦੇ ਗੋਂਡਾ ਜਿਲਾ ਵਾਸੀ ਸੀ।ਦੋ ਤਿੰਨ ਦਿਨ ਪਹਿਲਾਂ 12ਵੀਂ ਦੇ ਨਤੀਜੇ ਪੰਜਾਬ ਬੋਰਡ ਨੇ ਜਾਰੀ ਕੀਤੇ ਸਨ।ਇਸ ਵਿੱਚ ਰੇਣੂ ਦੇ 89 ਫੀਸਦੀ ਅੰਕ ਆਏ ਸਨ।ਜਿਸ ਨੂੰ ਲੈ ਕੇ ਉਹ ਖੁਸ਼ ਵੀ ਸੀ ਪਰ ਇਸ ਦੌਰਾਨ ਬੱਚੀ ਨੇ ਘਰ ਵਿੱਚ ਪੱਖੇ ਦੇ ਕੋਲ ਲੱਗੀ ਲੋਹੇ ਦੀ ਪਾਈਪ ਤੋਂ ਚੁੱਨੀ ਦੀ ਮਦਦ ਨਾਲ ਫਾਂਸੀ ਲਾ ਕੇ ਆਤਮਹੱਤਿਆ ਕਰ ਲਈ।ਘਟਨਾ ਮੌਕੇ ਉਸ ਸਮੇਂ ਮਾਤਾ ਪਿਤਾ ਕੰਮ ਦੇ ਸਿਲਸਿਲੇ ‘ਚ ਘਰੋਂ ਬਾਹਰ ਗਏ ਸਨ ਅਤੇ ਭੈਣ ਭਰਾ ਬਾਹਰ ਖੇਡ ਰਹੇ ਸਨ।
ਪੁਲਿਸ ਮੁਤਾਬਿਕ ਕੁੜੀ ਦੇ ਪਰਿਵਾਰ ਵਾਲਿਆਂ ਨੇ ਬਿਆਨ ਦਿੱਤਾ ਹੈ ਕਿ ਰੇਣੂ ਪੜਨ ਵਿੱਚ ਹੁਸਿਆਰ ਸੀ। ਸੀਏ ਬਣ ਕੇ ਘਰ ਦੇ ਲਈ ਕੁਝ ਕਰਨਾ ਚਾਹੁੰਦੀ ਸੀ।ਉਹ ਚਾਹੁੰਦੀ ਸੀ ਕਿ ਚੰਡੀਗੜ ਜਾ ਕੇ ਅੱਗੇ ਦੀ ਪੜਾਈ ਕਰੇ ਪਰ ਗਰੀਬ ਮਾਂ ਬਾਪ ਦੇ ਕੋਲ ਪੈਸੇ ਨਹੀਂ ਸਨ।ਬਸ ਇਸ ਹੀ ਮਾਨਸਿਕ ਤਨਾਅ ਵਿੱਚ ਰੇਣੂ ਨੇ ਇਹ ਕਦਮ ਚੁੱਕ ਲਿਆ।ਪੁਲਿਸ ਨੇ ਇਸ ਸਬੰਧੀ ਧਾਰਾ 174 ਸੀਆਰਪੀਸੀ ਤਹਿਤ ਕਾਰਵਾਈ ਕੀਤੀ ਹੈ।

Related posts

ਬੜਾ ਹੀ ਦਿਲਚਸਪ ਤੇ ਹੈਰਾਨ ਕਰਨ ਵਾਲਾ ਹੈ ਇਸ ਤਿੰਨ ਧਰਮਾਂ ਦੇ ਪਵਿੱਤਰ ਸਥਾਨ ਸ਼ਹਿਰ ਦਾ ਇਤਿਹਾਸ!

Htv Punjabi

ਇੱਕ ਜਗ੍ਹਾ ਦੋ ਵਾਰ ਕਿਵੇਂ ਡਿੱਗ ਸਕਦੀ ਹੈ ਬਿਜਲੀ ,ਇਹ ਦੇਖੋ ਬਿਜਲੀ ਡਿੱਗਣ ਦੇ ਹੈਰਾਨੀਜਨਕ ਤੱਥ!

Htv Punjabi

ਬਾਲੀਵੁੱਡ ਅਦਾਕਾਰ ਇਰਫਾਨ ਖਾਨ ਦੀ ਮੌਤ, ਫਿਲਮ ਇੰਡਸਟਰੀ ਅਤੇ ਸਿਆਸੀ ਹਲਕਿਆਂ ਵਿੱਚ ਸੋਗ ਦੀ ਲਹਿਰ

Htv Punjabi