Htv Punjabi
Punjab

1.5 ਕਰੋੜ ਦੀ ਰੱਖੜੀ ਜਿੱਤਣ ਦਾ ਰਾਜ਼! ਨੰਬਰ ਵੀ ਆਪ ਚੈੱਕ ਕੀਤਾ

ਲੋਕਾਂ ਦਾ ਮੂੰਹ ਮਿੱਠਾ ਕਰਨ ਵਾਲੇ ਇਸ ਸਖਸ਼ ਦਾ ਰੱਬ ਨੇ ਮੂੰਹ ਅਜਿਹਾ ਮਿੱਠਾ ਕਰ ਤਾਂ ਕੇ ਉਸ ਨੂੰ ਵੀ ਯਕੀਨ ਨਹੀਂ ਆ ਰਿਹਾ, ਹਰਿਆਣਾ ‘ਚ ਸਿਰਸਾ ਦੇ ਕਲਾਂਵਾਲੀ ਦੇ ਰਹਿਣ ਵਾਲੇ ਧਰਮਪਾਲ ਦੀ ਜਦੋਂ 1.5 ਕਰੋੜ ਰੁਪਏ ਦੀ ਲਾਟਰੀ ਲੱਗੀ। ਲਾਟਰੀ ਦੀ ਜਿਹੜੀ ਟਿਕਟ ਨੂੰ ਏਜੰਟ ਜਬਰਦਸਤੀ ਦੇ ਗਿਆ ਸੀ , ਉਸੇ ਦਾ ਨੰਬਰ ਲੱਗ ਗਿਆ ਅਤੇ ਧਰਮਪਾਲ ਕਰੋੜਪਤੀ ਬਣ ਗਿਆ। ਧਰਮਪਾਲ ਨੂੰ ਜਦੋਂ ਲਾਟਰੀ ਜਿੱਤਣ ਬਾਰੇ ਫੋਨ ਆਇਆ ਤਾਂ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਜਦੋਂ ਤੱਕ ਉਸ ਨੇ ਆਪ ਲਾਟਰੀ ਦਾ ਨੰਬਰ ਚੈੱਕ ਨਹੀਂ ਕੀਤਾ।

ਧਰਮਪਾਲ ਨੇ ਕਿਹਾ,’ਪੰਜਾਬ ਸਟੇਟ ਰੱਖੜੀ ਬੰਪਰ ਲਾਟਰੀ ਆਈ ਸੀ। ਸਿਰਸਾ ਜ਼ਿਲ੍ਹਾ ਪੰਜਾਬ ਦੀ ਸਰਹੱਦ ‘ਤੇ ਹੋਣ ਕਾਰਨ ਏਜੰਟ ਉੱਥੇ ਲਾਟਰੀ ਵੇਚਣ ਆਉਂਦੇ ਰਹਿੰਦੇ ਨੇ, ਹਫਤੇ ਪਹਿਲਾਂ ਆਏ ਏਜੰਟ ਤੋਂ ਅਸੀਂ 250-250 ਰੁਪਏ ਦੇ ਪੰਜ ਟਿਕਟ ਖਰੀਦੇ ਸਨ। ਘੰਟੇ ਦੇ ਬਾਅਦ ਏਜੰਟ ਮੁੜ ਉਹਨਾਂ ਕੋਲ ਆਇਆ ਅਤੇ ਉਸ ਨੇ ਕਿਹਾ ਕੇ ਇਕ ਟਿਕਟ ਬਚ ਗਿਆ ਉਹ ਵੀ ਉਹ ਖਰੀਦ ਲੈਣ।

ਧਰਮਲਾਪ ਨੇ ਕਿਹਾ ਕੇ ਉਹ ਲਾਟਰੀ ਨਹੀਂ ਲੈ ਰਹੇ ਸਨ ਪਰ ਏਜੰਟ ਦੇ ਕਹਿਣ ਤੇ ਉਹਨਾਂ ਨੇ ਛੇਵਾਂ ਟਿਕਟ ਵੀ ਖਰੀਦ ਲਿਆ, ਅਤੇ ਜਿਹੜੇ ਦਿਨ ਉਹਨਾਂ ਨੂੰ ਪਤਾ ਲੱਗਾ ਕਦੇ ਉਹ ਉਹੀ ਛੇਵੇਂ ਟਿਕਟ ‘ਤੇ ਜਿੱਤੇ ਹਨ,, ਉਹਨਾਂ ਦੀ ਖੁਸ਼ੀ ਦਾ ਕੋਈ ਟਿਕਣਾ ਨਹੀਂ ਰਿਹਾ ਸੀ। ਧਰਮਪਾਲ ਦਾ ਕਹਿਣਾ ਹੈ ਕਿ ਉਹਨਾਂ ਦੇ ਤਿੰਨ ਬੇਟੇ ਹਨ ਅਤੇ ਉਹ ਉਹਨਾਂ ਦੀ ਚੰਗੀ ਪੜਾਈ ਅਤੇ ਕੁਝ ਸਮਾਜ ਭਲਾਈ ਕੰਮਾਂ ‘ਤੇ ਪੈਸੇ ਖਰਚਣ ਦੀ ਇੱਛਾ ਰੱਖਦੇ ਨੇ।

Related posts

ਦਿਵਾਲੀ ਤੋਂ ਪਹਿਲਾਂ ਵਿਦੇਸ਼ ਕੀ ਹੋਇਆ …..

htvteam

ਕਿਸਾਨਾਂ ਦਾ ਦੇਖੋ ਹਰਿਆਣਵੀ ਪੁਲਿਸ ਨੇ ਕਿੱਦਾਂ ਕੀਤਾ ਸਵਾਗਤ

htvteam

ਆਹ ਕਾਲਾ-ਕਾਲਾ ਫਲ ਖਾਓ ਆਪਣੇ ਦਿਲ ਦਾ ਮਾਮਲਾ ਹੱਲ ਕਰਵਾਓ

htvteam