Htv Punjabi
Uncategorized

ਸ਼ੇਖਰ ਸੁਮਨ ਵੱਲੋਂ ਰਿਆ ‘ਤੇ ਸਵਾਲ-ਸੁਸ਼ਾਂਤ ਮਾਮਲੇ ‘ਚ ਇੰਨਾਂ ਮਹਿੰਗਾ ਵਕੀਲ ਕਿਵੇ ਹਾਇਰ ਕੀਤਾ? ਕੌਣ ਕਰ ਰਿਹਾ ਸਪਾਂਸਰ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਜਨਤਾ ਤੋਂ ਲੈ ਕੇ ਬਾਲੀਵੁੱਡ ਤੱਕ ਇਨਸਾਫ ਦੀ ਮੰਗ ਕਰਦੇ ਹੋਏ ਸੀਬੀਆਈ ਨੂੰ ਜਾਂਚ ਦੀ ਅਪੀਲ ਕੀਤੀ ਗਈ ਸੀ.  ਇਸੇ ਕੜੀ ਵਿੱਚ ਸ਼ੇਖਰ ਸੁਮਨ ਦਾ ਨਾਮ ਵੀ ਹੈ ਜਿਹਨਾਂ ਵੱਲੋਂ ਸੁਸ਼ਾਂਤ ਦੀ ਮੌਤ ਤੋਂ ਬਾਅਦ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ ਕੇ ਉਸ ਵੱਲੋਂ ਸੁਸਾਈਡ ਨਹੀਂ ਕੀਤਾ ਗਿਆ।


ਤਾਜ਼ਾ ਜਾਣਕਾਰੀ ਦੇ ਅਨੁਸਾਰ ਸ਼ੇਖਰ ਸੁਮਨ ਨੇ ਰੀਆ ਚਕਰਵਰਤੀ ‘ਤੇ ਵੀ ਸਵਾਲ ਚੁੱਕੇ ਹਨ। ਉਹਨਾ ਨੇ ਕਿਹਾ ਜੇਕਰ ਤੁਸੀਂ ਕਿਸੇ ਦੇ ਨਾਲ ਪਿਆਰ ਕਰਦੇ ਹੋਏ ਤਾਂ ਘੱਟ ਤੋਂ ਘੱਟ ਤੁਹਾਨੂੰ ਆਪਣੇ ਪਰਿਵਾਰ ਦੇ ਨਾਲ ਕੁੱਝ ਸਮਾਂ ਬਿਤਾਉਣਾ ਚਾਹੀਦਾ ਹੈ, ਪਰ ਰੀਆ ਵੱਲੋਂ ਯੂਟਰਨ ਲੈ ਲਿਆ ਗਿਆ। ਇੰਨਾਂ ਹੀ ਨਹੀਂ ਰੀਆ ਵੱਲੋਂ ਹਿੰਦੋਸਤਾਨ ਦਾ ਸਭ ਤੋਂ ਮਹਿੰਗਾ ਵਕੀਲ ਹਾਇਰ ਕੀਤਾ ਗਿਆ ਹੈ ਜਦ ਕੇ ਉਹਨਾਂ ਦੀ ਸਲਾਨਾ ਇਨਕਮ 14 ਲੱਖ ਦੱਸੀ ਜਾ ਰਹੀ ਹੈ, ਅਜਿਹੇ ‘ਚ ਸਵਾਲ ਵੀ ਲਾਜ਼ਮੀ ਹਨ ਕੇ ਉਹਨਾਂ ਨੂੰ ਇੰਨਾਂ ਮਹਿੰਗਾ ਵਕੀਲ ਕੋਣ ਸਪਾਂਸਰ ਕਰ ਰਿਹਾ ਹੈ
ਸ਼ੇਖਰ ਵੱਲੋਂ ਸੁਸ਼ਾਂਤ ਦੀ ਮੌਤ ਨਾਲ ਜੁੜੇ ਹੋਰ ਵੀ ਸਵਾਲ ਕੀਤੇ ਗਏ। ਉਹਨਾਂ ਨੇ ਕਿਹਾ ਕੇ ਸੀਬੀਆਈ ਆਪਣਾ ਕੰਮ ਪੂਰੇ ਤਰੀਕੇ ਨਾਲ ਕਰੇਗੀ ਤੇ ਸਹੀ ਤਸਵੀਰ ਵੀ ਸਾਹਮਣੇ ਆਵੇਗੀ, ਉਹਨਾਂ ਨੇ ਕਿਹਾ ਹੈ ਕੇ ਮੈਂ ਕਿਸੇ ‘ਤੇ ਉਗਲੀ ਤਾਂ ਨਹੀਂ ਕਰ ਰਿਹਾ ਪਰ ਜਿਸ ਤਰਾਂ ਸਿਧਾਰਧ ਪਿਠਾਨੀ ਤੋਂ ਲੈ ਕੇ ਐਬੁਲੇਂਸ ਵਾਲੇ ਦੇ ਬਿਆਨ ਆਪਸ ‘ਚ ਰਲ ਨਹੀਂ ਰਹੇ, ਜਿਸ ਕਾਰਨ ਸ਼ੱਕ ਕਰਨਾ ਵੀ ਸੁਭਾਵਿਕ ਬਣਦਾ ਹੈ।

Related posts

ਇਹ ਨੇ ਵਿਸ਼ਵ ਦੀਆਂ 5 ਅਜਿਹੀਆਂ ਥਾਂਵਾ ਜਿੱਥੇ ਜਾਣਾ ਲੋਕਾਂ ਦਾ ਸਿਰਫ ਸੁਫਨਾ ਈ ਹੈ,ਪਰ ਜਾ ਕੋਈ ਨਹੀਂ ਸਕਦਾ! 

Htv Punjabi

ਕੋਰੋਨਾ ਵਾਇਰਸ : ਜਦੋਂ ਇਨਸਾਨ ਹੋ ਰਹੇ ਨੇ ਫੇਲ ਤਾਂ ਨਿੰਜਾ ਰੋਬੋਟ ਦੇਖੋ ਕਿਵੇਂ ਆ ਰਹੇ ਨੇ ਕੰਮ

Htv Punjabi

ਸ਼ਰਾਬ ਬਣਾਉਣ ਵਾਲੇ ਲੋਕ ਵੀ ਹੋ ਗਏ ਹਾਇਟੇਕ

htvteam