Htv Punjabi
Punjab

ਕਰਤਾਪੁਰ ਕੋਰੀਡੋਰ ਨੂੰ ਲੈ ਕੇ ਆਈ ਚੰਗੀ ਖਬਰ, ਪਾਕਿ ਮੰਨਣ ਜਾ ਰਿਹਾ ਵੱਡੀ ਮੰਗ

ਅੱਜ ਡੇਰਾ ਬਾਬਾ ਨਾਨਕ ਵਿਖੇ ਭਾਰਤ ਅਤੇ ਪਾਕਿਸਤਾਨ ਦੇ ਤਕਨੀਕੀ ਮਾਹਰਾਂ ਦੀ ਮੀਟਿੰਗ ਹੋਈ ਜਿਸ ‘ਚ ਕਰਤਾਪੁਰ ਕੋਰੀਡੋਰ ਨੂੰ ਲੈ ਕੇ ਦੋਹਾਂ ਦੇਸ਼ਾਂ ‘ਚ ਵਿਚਾਲੇ ਉਸਾਰੇ ਨੂੰ ਲੈ ਕੇ ਗੱਲਬਾਤ ਕੀਤੀ ਗਈ। ਕਰਤਾਪੁਰ ਕੋਰੀਡੋਰ ਨੂੰ ਲੈ ਕੇ ਭਾਰਤ ਵੱਲੋਂ ਨਿਰਾਮਣ ਦੇ ਲਈ ਪੱਖ ਦੀ ਗੱਲ ਕਰਦਾ ਰਿਹਾ ਹੈ ਜਿਸ ਦੇ ਚਲਦਿਆਂ ਭਾਰਤ ਵਾਲੇ ਪਾਸਿਓ 100 ਮੀਟਰ ਦਾ ਪੁਲ ਤਿਆਰ ਵੀ ਕਰ ਲਿਆ ਗਿਆ ਹੈ। ਦੂਸਰੇ ਪਾਸੇ ਪਾਕਿਸਤਾਨ ਵੱਲੋਂ ਵੀ ਦਰਿਆ ਦੇ ਲਗਦੇ ਨਜ਼ਦੀਕੀ ਖਾਲੀ ਥਾਂ ‘ਤੇ 300 ਮੀਟਰ ਦੇ ਕਰੀਬ ਬਣਨ ਵਾਲਾ ਪੁਲ ਨਹੀਂ ਬਣ ਰਿਹਾ ਸੀ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਪੁਲ ਦੀ ਉਸਾਰੀ ਨੂੰ ਲੈ ਕੇ ਰੇੜਕਾ ਬਣਇਆ ਹੋਇਆ ਸੀ।

ਭਾਰਤ ਵਲੋਂ ਅਕਸਰ ਇਹ ਕਿਹਾ ਜਾਂਦਾ ਸੀ ਕੇ ਜੇਕਰ ਰਾਵੀ ਦਰਿਆ ਵਿਚ ਪਾਣੀ ਜਿਆਦਾ ਆ ਜਾਵੇਗਾ ਤਾਂ ਦੋਹਾਂ ਦੇਸ਼ਾਂ ਵਿਚਾਲੇ ਕੋਰੀਡੋਰ ਲਈ ਜੋ ਰਸਤਾ ਬਣਇਆ ਹੈ ਉਹ ਰੁੜ ਸਕਦਾ ਹੈ,ਜਿਸ ਤੋਂ ਬਾਅਦ ਪਾਕਿਸਤਾਨ ਵਾਲੇ ਪਾਸਿਓ ਪੁਲ ਬਣਾਉਣ ਲਈ ਕਿਹਾ ਜਾ ਰਿਹਾ ਸੀ ਪਰ ਪਿਛਲੀਆਂ ਮੀਟਿੰਗਾਂ ‘ਚ ਹਾਲੇ ਤੱਕ ਪਾਕਿਸਾਨ ਵਲੋਂ ਕੋਈ ਨਾ ਕੋਈ ਬਹਾਨਾ ਲਗਾ ਦਿੱਤਾ ਜਾਂਦਾ ਸੀ। ਪਰ ਹੁਣ ਦੀ ਹੋਈ ਮੀਟਿੰਗ ‘ਚ ਭਾਰਤੀ ਅਧਿਕਾਰੀਆਂ ਦਾ ਇਹੀ ਕਹਿਣਾ ਹੈ ਕੇ ਹੁਣ ਦੀ ਮੀਟਿੰਗ ਹਾ ਪੱਖੀ ਹੀ ਹੋਈ ਹੈ।

Related posts

ਕੱਚੀ ਉਮਰ ਦੇ ਮੁੰਡੇ ਨਾਲ ਸਕੂਲ ਦੀ ਮੈਡਮ ਦੇਖੋ ਆਹ ਕੀ ਕਰ ਗਈ

htvteam

ਕਾਲੇ ਸ਼ੀਸ਼ਿਆਂ ਵਾਲੀ ਕਾਰ ਚਾਲਕ ਔਰਤ ਦਾ ਹਾਈ ਵੋਲਟੇਜ ਡਰਾਮਾ; ਦੇਖੋ ਵੀਡੀਓ

htvteam

ਨੂੰਹ ਦੇ ਜਵਾਕ ਨਾ ਹੋਣ ਤੇ ਸੱਸ ਨੇ …..?

htvteam