Htv Punjabi
Uncategorized

ਦੋ ਮਸਜਿਦਾਂ ‘ਚ ਫਾਈਰਿੰਗ ਕਰਨ ਵਾਲੇ ਨੂੰ ਮਿਲੀ ਅਜਿਹੀ ਸਜ਼ਾ ਕੇ ਪੈਰੋਲ ‘ਤੇ ਵੀ ਨਹੀਂ ਆ ਸਕਦਾ ਬਾਹਰ

ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ‘ਚ ਬ੍ਰੈਂਟਨ ਹੈਰੀਸਨ ਟਾਰੇਂਟ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਉਸ ਨੂੰ ਪੈਰੋਲ ਵੀ ਨਹੀਂ ਮਿਲ ਸਕਦੀ। ਕਾਬਿਲੇਗੌਰ ਹੈ ਕੇ ਬ੍ਰੈਂਟਨ ਨੇ ਦੋ ਮਸਜਿਦਾਂ ‘ਤੇ ਹਮਲਾ ਕੀਤਾ ਸੀ ਜਿਸ ‘ਚ 51 ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਜੱਜ ਵੱਲੋਂ ਆਪਣਾ ਫੈਂਸਲਾ ਸੁਣਾਉਂਦੇ ਹੋਏ ਬ੍ਰੈਂਟਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਜੱਜ ਨੇ ਕਿਹਾ ਹੈ ਕਿ ਉਮਰ ਕੈਦ ਦੀ ਸਜ਼ਾ ਵੀ ਕਾਫੀ ਨਹੀਂ ਹੈ, ਜਿਸ ਹਿਸਾਬ ਨਾਲ ਉਸ ਨੇ ਜ਼ੁਰਮ ਕੀਤਾ,, ਮੰਡੇਰ ਨੇ ਕਿਹਾ ਤੁਸੀ ਜਾਣ ਬੁੱਝ ਕੇ ਤਿੰਨ ਸਾਲ ਦੇ ਬੱਚੇ ਦਾ ਕਤਲ ਕੀਤਾ ਜੋ ਆਪਣੇ ਪਿਤਾ ਦੀ ਲੱਤ ਦੇ ਨਾਲ ਲਿਪਟਿਆ ਹੋਇਆ ਸੀ।

ਪਿਛਲੇ ਸਾਲ 15 ਮਾਰਚ ਨੂੰ ਇਕ ਫੇਸਬੁੱਕ ‘ਤੇ ਲਾਈਵ ਕੀਤਾ ਗਿਆ ਸੀ ਜਿੱਥੇ ਬ੍ਰੈਂਟਨ ਨੇ ਸ਼ਹਿਰ ਦੇ ਬਾਹਰੀ ਹਿੱਸੇ ‘ਚ ਅਲਨੂਰ ਮਸਜਿਦ ਅਤੇ ਲਿਨਵੁੱਡ ਮਸਜਿਦ ‘ਚ ਗੋਲੀਆਂ ਚਲਾਈਆਂ ਸਨ। ਸੁਣਾਵਾਈ ਦੌਰਾਨ ਉਹਨਾਂ ਪਰਿਵਾਰਾਂ ਨੂੰ ਮੁੜ ਤੋਂ ਉਹ ਖੂਨੀ ਮੰਜ਼ਰ ਆਇਆ ਜਿਹਨਾਂ ਦੇ ਨਾਲ ਦੇ ਉਹਨਾਂ ਨੂੰ ਛੱਡ ਕੇ ਚਲੇ ਗਏ ਨੇ।

Related posts

ਖਿੜਖਿੜ ਕੇ ਹੱਸਣ ਵਾਲਿਆਂ ਤੋਂ ਹੋ ਜਾਓ ਸਾਵਧਾਨ, ਖੰਘਣ ਤੇ ਛਿੱਕਣ ਵਾਂਗ ਹੀ ਖਤਰਨਾਕ ਹੁੰਦਾ ਹੈ ਅਜਿਹਾ ਹਾਸਾ ਫੈਲਾ ਸਕਦਾ ਹੈ ਕੋਰੋਨਾ ਵਾਇਰਸ

Htv Punjabi

ਚੀਨ ‘ਚ ਫੈਲੀ ਨਵੀਂ ਬਿਮਾਰੀ, 3245ਲੋਕ ਪੌਜ਼ੇਟਿਵ, 21 ਹਜ਼ਾਰ ਤੋਂ ਜਿਆਦਾ ਲੋਕਾਂ ਦੀ ਜਾਂਚ

htvteam

ਵਪਾਰ ਕਰਨ ਆਏ ਕਸ਼ਮੀਰੀ ਦੀ 2.50 ਲੱਖ ਦੀ ਨਕਦੀ ਹੋਈ ਚੋਰੀ

htvteam