ਮੋਗਾ ਦੇ ਕਮਿਸ਼ਨਰ ਆਫਿਸ ‘ਤੇ ਖਾਲਿਸਤਾਨੀ ਝੰਡਾ ਫਹਿਰਾਉਣ ਵਾਲੇ ਦੋ ਖਾਲਿਸਤਾਨੀ ਸਮਰਥਕ ਦਿੱਲੀ ‘ਚ ਫੜੇ ਗਏ ਹਨ। ਦੋਹੇ ੧੬ ਦਿਨਾਂ ਤੋਂ ਫਰਾਰ ਸਨ ਅਤੇ ਵਿਦੇਸ਼ ਭੱਜਣ ਦੀ ਫਿਰਾਕ ‘ਚ ਸਨ, ਪਰ ਇਸ ਤੋਂ ਪਹਿਲਾਂ ਹੀ ਸਪੈਸ਼ਲ ਪੁਲਿਸ ਟੀਮ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮੋਗਾ ਦੇ ਰੌਲੀ ਪਿੰਡ ਦੇ ਜਸਪਾਲ ਸਿੰਘ ਅਤੇ ਇੰਦਰਜੀਤ ਸਿੰਘ ਦੇ ਰੂਪ ‘ਚ ਹੋਈ ਹੈ। ਜਸਪਾਲ ਘਟਨਾ ਦਾ ਮਾਸਟਰਮਾਈਡ ਦੱਸਿਆ ਜਾ ਰਿਹਾ ਹੈ। ਉਸ ਦੇ ਪਿਤਾ ਪੰਜਾਬ ਪੁਲਿਸ ‘ਚ ਅਫਸਰ ਹਨ।

ਖਾਲਿਸਤਾਨੀ ਆਗੂ ਗੁਰਪਤਵੰਤ ਪੰਨੂ ਅਜ਼ਾਦੀ ਦੇ ਦਿਹਾੜੇ ‘ਤੇ ਆਪਣੇ ਸਮਰਥਕਾਂ ਨੂੰ ਖਾਲਿਸਤਾਨੀ ਝੰਡਾ ਫਹਿਰਾਉਣ ਦੇ ਲਈ ਉਕਸਾਂਉਦਾ ਸੀ। ਉਸ ਨੇ ਐਲਾਨ ਕੀਤਾ ਸੀ ਕੇ ੧੫ ਅਗਸਤ ਨੂੰ ਜਿਹੜਾ ਲਾਲ ਕਿਲੇ ‘ਤੇ ਖਾਲਿਸਤਾਨੀ ਝੰਡਾ ਫਹਿਰਾਵੇਗਾ, ਤਾਂ ਉਸਨੂੰ ਸਵਾ ਲੱਖ ਡਾਲਰ ਦਿੱਤੇ ਜਾਣਗੇ। ਜੇਕਰ ਕੋਈ ਸਰਕਾਰੀ ਦਫਤਰ ‘ਤੇ ਝੰਡਾ ਫਹਿਰਾਉਂਦਾ ਹੈ ਤਾਂ ਉਸਨੂੰ ਢਾਈ ਹਜ਼ਾਰ ਡਾਲਰ ਦਿੱਤੇ ਜਾਣੇ ਸਨ। ਇਸ ਤੋਂ ਪ੍ਰਭਾਵਿਤ ਹੋ ਕੇ ਮੁਲਜ਼ਮਾਂ ਵੱਲੋਂ ਅਜਿਹਾ ਕੀਤਾ ਗਿਆ।
