Htv Punjabi
Uncategorized

ਕੇਂਦਰੀ ਸਿਹਤ ਮੰਤਰੀ ਦਾ ਦਾਅਵਾ: ਦੀਵਾਲੀ ਤੱਕ ਕਰੋਨਾ ‘ਤੇ ਪਾ ਲਿਆ ਜਾਵੇਗਾ ਕਾਬੂ

ਕਰੋਨਾ ਕਾਲ ‘ਚ ਕੇਂਦਰੀ ਸਿਹਤ ਮੰਤਰੀ ਨੇ ਇਕ ਉਮੀਦ ਦੀ ਕਿਰਨ ਜਤਾਈ ਹੈ, ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਨੇ ਕਿਹਾ ਹੈ ਕਿ ਅਸੀਂ ਦਿਵਾਲੀ ਤੱਕ ਕਰੋਨਾ ‘ਤੇ ਕਾਫੀ ਹੱਦ ਤੱਕ ਕਾਬੂ ਪਾ ਲਵਾਂਗੇ। ਉਹਨਾਂ ਨੇ ਕਿਹਾ ਹੈ ਕਿ ਕਰੋਨਾ ਪਸਾਰ ਕਾਫੀ ਹੱਦ ਤੱਕ ਕੰਟਰੋਲ ਕਰ ਜਾਵੇਗਾ। ਇਥੇ ਉਹਨਾਂ ਨੇ ਇਕ ਵੈਬ ਸੈਮੀਨਾਰ ‘ਚ ਕਿਹਾ ਕੇ ਡਾਕਟਰ ਦੇਵੀ ਪ੍ਰਸਾਦਿ ਸ਼ੈਟੀ ਅਤੇ ਡਾ. ਸੀਐਨ ਮੰਜੂਨਾਥ ਜਿਹੇ ਮਾਹਿਰ ਇਸ ਗੱਲ ਨਾਲ ਸਹਿਮਤ ਹੋਣਗੇ ਕੇ ਜਿਵੇਂ ਅਤੀਤ ‘ਚ ਵਾਇਰਸ ਆਏ ਹਨ ਇਹ ਵੀ ਕੁਝ ਸਮੇਂ ਬਾਅਦ ਇਕ ਸਥਾਨਕ ਸਮੱਸਿਆ ਬਣ ਕੇ ਰਹਿ ਜਾਵੇਗਾ।

ਡਾ ਹਰਸ਼ਵਰਧਨ ਨੇ ਇਸ ਮੌਕੇ ਇਹ ਵੀ ਕਿਹਾ ਕੇ ਇਸ ਵਾਇਰਸ ਤੋਂ ਸਾਨੂੰ ਬਹੁਤ ਕੁਝ ਖਾਸ ਸਿੱਖਣ ਨੂੰ ਮਿਲਿਆ ਹੈ। ਸਾਨੂੰ ਸਾਰਿਆਂ ਨੂੰ ਆਪਣੀ ਜੀਵਨ ਸ਼ੈਲੀ ਤੋਂ ਸਾਵਧਾਨ ਤੇ ਸੁਚੇਤ ਰਹਿਣਾ ਪਵੇਗਾ। ਉਹਨਾਂ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਇਹ ਵੀ ਉਮੀਦ ਜਤਾਈ ਜਾ ਸਕਦੀ ਹੈ ਕਿ ਇਸ ਵਾਇਰਸ ਦਾ ਟੀਕਾ ਵੀ ਵਿਕਸਤ ਕਰ ਲਿਆ ਜਾਵੇਗਾ।

Related posts

‘ਆਪ’ ਦੀ ਮੰਗ, ਲੁਟੇਰਿਆਂ ਨੂੰ ਦਿਨ ‘ਚ ਤਾਰੇ ਦਿਖਾਉਣ ਵਾਲੀ ਲੜਕੀ ਨੂੰ ਐਵਾਰਡ ਨਾਲ ਸਨਮਾਨੇ ਸਰਕਾਰ

htvteam

3 ਸਾਲਾਂ ਤੋਂ ਵਿਧਵਾ ਨਾਲ ਹੋ ਰਿਹਾ ਸੀ ਗਲਤ ਕੰਮ!

htvteam

ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

htvteam