Htv Punjabi
Uncategorized

ਹੁਣ ਕੰਗਨਾ ਦੀ ਮਾਂ ਨੇ ਸ਼ਿਵ ਸੈਨਾ ‘ਤੇ ਕੀਤਾ ਸ਼ਬਦੀ ਹਮਲਾ, ਮਾਮਲਾ ਭਖਿਆ

ਕੰਗਨਾ ਰਣੌਤ ਅਤੇ ਸ਼ਿਵ ਸੈਨਾ ਦੇ ਵਿੱਚ ਰੌਲੇ ਦਾ ਮਹੌਲ ਬਣਇਆ ਹੋਇਆ ਹੈ, ਉੱਥੇ ਹੀ ਕੰਗਨਾ ਰਣੌਤ ਦੀ ਮਾਂ ਆਸ਼ਾ ਰਣੌਤ ਬੇਟੀ ਦੀ ਸਪੋਰਟ ‘ਚ ਹੈ। ਉਹ ਖੁੱਲ ਕੇ ਸਾਹਮਣੇ ਆ ਰਹੀ ਹੈ ਅਤੇ ਆਪਣੀ ਗੱਲ ਰੱਖ ਰਹੀ ਹੈ। ਇੱਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕੇ ਸ਼ਿਵ ਸੈਨਾ ਨੇ ਮੇਰੀ ਬੇਟੀ ਦੇ ਨਾਲ ਠੀਕ ਨਹੀਂ ਕੀਤਾ, ਪੂਰੇ ਭਾਰਤ ਦੀ ਜਨਤਾ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ।

ਆਸ਼ਾ ਰਣੌਤ ਨੇ ਕਿਹਾ,’’ ਜੇਕਰ ਕੰਗਨਾ ਗਲਤ ਹੁੰਦੀ ਤਾਂ ਦੇਸ਼ ਦੀ ਜਨਤਾ ਉਨ੍ਹਾਂ ਦੇ ਨਾਲ ਨਹੀਂ ਹੁੰਦੀ, ਇਹ ਕਿਸ ਤਰ੍ਹਾਂ ਦੀ ਸਰਕਾਰ ਹੈ ਮੇਰੀ ਬੇਟੀ ਉਨ੍ਹਾਂ ਦੀ ਪ੍ਰਜਾ ਦਾ ਇੱਕ ਅੰਗ ਹੈ, ਉਸ ਦੇ ਨਾਲ ਇੰਨਾਂ ਧੱਕਾ ਹੋਇਆ ਹੈ, ਇਹ ਕਿਸ ਤਰਾਂ ਦੀ ਸਰਕਾਰ ਹੈ, ਇਸ ਨੂੰ ਸਰਕਾਰ ਕਹਿੰਦੇ ਹਨ। ਇਹ ਬਾਲ ਠਾਕਰੇ ਦੀ ਸ਼ਿਵ ਸੈਨਾ ਨਹੀਂ ਇਹ ਉਹ ਬਾਲ ਠਾਕਰੇ ਦੀ ਸ਼ਿਵ ਸੈਨਾ ਨਹੀਂ ਹੈ।

ਕੰਗਨਾ ਰਣੌਤ ‘ਤੇ ਹਮਲੇ ਤੋਂ ਬਾਅਦ ਸ਼ਿਵਸੈਨਾ ਦੇ ਖੇਮੇ ‘ਚ ਵੀ ਰੌਲਾ ਹੈ। ਇਸ ਮਾਮਲੇ ‘ਚ ਹੁਣ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੇਸ਼ਯਰੀ ਐਕਟਿਵ ਹੋ ਗਏ ਹਨ ਅਤੇ ਉਹਨਾਂ ਨੇ ਮੁੱਖ ਮੰਤਰੀ ੳੇੁਦਵ ਠਾਕਰੇ ਦੇ ਸਲਾਹਕਾਰ ਅਜੇ ਮੇਹਤਾ ਨਾਲ ਚਰਚਾ ਕੀਤੀ। ਰਾਜਪਾਲ ਨੇ ਕਾਰਵਾਈ ‘ਤੇ ਨਰਾਜ਼ਗੀ ਜਤਾਈ। ਅਜੇ ਮੇਹਤਾ ਨੇ ਕਿਹਾ ਹੈ ਕੇ ਉਹ ਸੀਐਮ ਉਦਵ ਠਾਕਰੇ ਨੂੰ ਜਾਣਕਾਰੀ ਦੇ ਦੇਣਗੇ, ੳੇੱਥੇ ਹੀ ਰਾਜਪਾਲ ਕੇਸ਼ਯਰੀ ਇਸ ਮਾਮਲੇ ‘ਚ ਕੇਂਦਰ ਨੂੰ ਇੱਕ ਰਿਪੋਰਟ ਦੇਣ ਵਾਲੇ ਹਨ।
ਕਾਬਿਲੇਗੌਰ ਹੈ ਕਿ ਵੀਰਵਾਰ ਨੂੰ ਕੰਗਨਾ ਨੇ ਟਵੀਟ ਕਰ ਕੇ ਕਿਹਾ,’ ਤੁਹਾਡੇ ਪਿਤਾ ਜੀ ਦੇ ਚੰਗੇ ਕਰਮ ਤੁਹਾਨੂੰ ਦੌਲਤ ਦੇ ਸਕਦੇ ਹਨ,ਪਰ ਸੰਮਾਨ ਤੁਾਹਨੂੰ ਆਪ ਕਮਾਉਂਣਾ ਪਵੇਗਾ, ਮੇਰਾ ਮੂੰਹ ਬੰਦ ਕਰੋਗੇ ਤਾਂ ਮੇਰੀ ਅਵਾਜ ਮੇਰੇ ਬਾਅਦ ਮੁੜ ਲੱਖਾਂ ‘ਚ ਗੂੰਜੇਗੀ, ਕਿੰਨੇ ਮੂੰਹਾਂ ਨੂੰ ਬੰਦ ਕਰੋਗੇ।‘

Related posts

ਹੱਥ ਵੱਢ ਨਿਹੰਗਾਂ ਦੇ ਸਮਰਥਨ ਵਿੱਚ ਆਇਆ ਇੱਕ ਹੋਰ ਡੇਰੇ ਵਾਲਾ, ਕਹਿੰਦਾ ਉਹ ਗੁੱਟ ਵੱਢਣ ਨਾਲੋਂ ਵੀ ਕਰੇਗਾ ਮਾੜਾ ਹਸ਼ਰ

Htv Punjabi

ਭਾਰਤ ‘ਚ ਅੱਜ ਤੋਂ ਸ਼ੁਰੂ ਹੋਇਆ ਐਪਲ ਦਾ ਪਹਿਲਾ ਸਟੋਰ, ਐਂਡਰਾਇਡ ਸਮਾਰਟਫੋਨ ਵੀ ਕਰ ਸਕਦੇ ਹੋ ਅਕਸਚੈਂਜ

htvteam

ਕੰਗਨਾ ਦਾ ਜਯਾ ਬਚਨ ‘ਤੇ ਵਾਰ- ਸੁਸ਼ਾਂਤ ਦੀ ਥਾਂ ਅਭਿਸ਼ੇਕ ਹੁੰਦਾ ਤਦ ਵੀ ਇਹੀ ਕਹਿੰਦੇ?

htvteam