ਮਾਸਕੋ ‘ਚ ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਵਿੱਚ ਬੈਠਕ ਹੋਈ ਹੈ। ਇਸ ਪਾਸੇ ਚੀਨ ਅਤੇ ਭਾਰਤ ਦੇ ਵਿਚਕਾਰ ਗੱਲਬਾਤ ਹੋ ਰਹੀ ਹੈ ਤਾਂ ਦੂਸਰੇ ਪਾਸੇ ਚੀਨ ਦੀ ਫੌਜ ਪੇਂਗੋਗ ਇਲਾਕੇ ‘ਚ ਆਪਣੀ ਤਾਕਤ ਵਧਾ ਰਹੀ ਹੈ। ਐੱਲਓਸੀ ‘ਤੇ ਚੀਨ ਦੀ ਗਲਤੀਆਂ ਨੂੰ ਵੇਖਦੇੇ ਹੋਏ ਭਾਰਤੀ ਫੌਜ ਨੇ ਹੁਣ 155 ਐਐ ਦੀ ਹੋਵਿਤਜਰ ਤੋਪ ਤੈਨਾਤ ਕਰਨੇ ਸ਼ੁਰੂ ਕਰ ਦਿੱਤੇ ਹਨ।

ਬੋਫੋਰਸ ਤੋਪ ਤੈਨਾਤ ਕਰਨਾ ਭਾਰਤੀ ਫੌਜ ਦਾ ਵੱਡਾ ਕਦਮ ਹੈ, ਇਹ ਫੈਸਲਾ ਅਜਿਹੇ ਸਮੇਂ ‘ਚ ਲਿਆ ਗਿਆ ਹੈ, ਜਦੋਂ ਚੀਨ ਘੁਸਪੈਠ ਦੀ ਆਪਣੀ ਕੋਸ਼ਿਸ਼ ਤੋਂ ਬਾਜ਼ ਨਹੀਂ ਆ ਰਿਹਾ। ਐਲਓਸੀ ‘ਤੇ ਇਹਨਾਂ ਦਿਨਾਂ ‘ਚ ਕਰੀਬ 40 ਹਜ਼ਾਰ ਤੋਂ ਵੱਧ ਜਵਾਨ ਤੈਨਾਤ ਹਨ। ਹਵਾਈ ਫੌਜ ਵੀ ਮੁਸਤੈਦ ਹੈ ਤਾਂ ਹੁਣ ਹੋਵਿਤਜਰ ਤੋਪ ਵੀ ਸਰਹੱਦ ‘ਤੇ ਭੇਜੇ ਜਾ ਰਹੇ ਹਨ। ਚੀਨ ਜੇਕਰ ਛੋਟੀ ਤੋਂ ਛੋਟੀ ਗਲਤੀ ਵੀ ਕੀਤੀ ਤਾਂ ਉਸਨੂੰ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ।

ਭਾਰਤੀ ਜਵਾਨਾਂ ਦੀ ਹੁਣ ਫਿੰਗਰ 4 ਤੱਕ ਪਹੁੰਚ ਹੋ ਗਈ ਹੈ। ਇੱਥੇ ਤੱਕ ਕੇ ਬਹੁਤ ਉੱਚਾਈ ਵਾਲੀ ਥਾਂ ‘ਤੇ ਵੀ ਜਵਾਨਾਂ ਦਾ ਦਬਦਬਾ ਹੋ ਚੁੱਕਾ ਹੈ। ਤਨਾਅ ਦੇ ਵਿੱਚ ਸਰਹੱਦ ‘ਤੇ ਹਾਲਾਤ ਬਦਲ ਗਏ ਹਨ। ਹਿੰਦੋਸਤਾਨ ਦੇ ਜਵਾਨਾਂ ਨੇ ਪੂਰਵੀ ਲੱਦਾਖ ਦੇ ਅਲੱਗ-ਅਲੱਗ ਇਲਾਇਕਆਂ ‘ਚ ਆਪਣੀ ਪਕੜ ਮਜਬੂਤ ਕੀਤੀ ਹੈ।
ਪੇਂਗੋਂਗ ਲੇਕ ਦੇ ਉੱਤਰੀ ਅਤੇ ਦੱਖਣੀ ਇਲਾਕੇ ‘ਚ ਚੀਨ ਦੀ ਬੈਚੇਨੀ ਵਧੀ ਹੈ। ਚੀਨ ਭਲਾ ਹੀ ਆਪਣੇ ਜਵਾਨ, ਗੱਡੀਆਂ ਅਤੇ ਹਥਿਆਰ ਤੈਨਾਤ ਕਰ ਚੱੁਕਾ ਹੈ, ਪਰ ਇਸ ਇਲਾਕੇ ‘ਚ ਉੱਚਾਈਆਂ ਤੱਕ ਭਾਰਤ ਦਾ ਕਬਜ਼ਾ ਹੈ ਅਤੇ ਉਹਨਾਂ ਦੇ ਪਸੀਨੇ ਛੁੱਟ ਰਹੇ ਹਨ।
