Htv Punjabi
Sport

WWE ਦਾ ਸੱਚ: ਕੀ ਰੈਫਰੀ ਨੂੰ ਪਤਾ ਹੁੰਦਾ ਮੈਚ ਦਾ ਰਿਜਲਟ, ਹਾਰਨੇ ਵਾਲੇ ਨੂੰ ਮਿਲਦੇ ਹਨ ਜਿਆਦਾ ਪੈਸੇ?

ਕਰੋਨਾ ਕਾਲ ‘ਚ ਡਬਲਯੂ.ਡਬਲਯੂ ਈ ਰੈਸਲਿੰਗ ਦੇ ਕਰੋੜਾਂ ਫੈਂਜ਼ ‘ਚ ਥੋੜੀ ਨਿਰਾਸ਼ਾ ਜਰੂਰ ਆਈ ਹੈ ਪਰ ਕੰਪਨੀ ਨੇ ਰੈਸਲਿੰਗ ਜਾਰੀ ਰੱਖੀ ਹੈ। ਰੈਸਲਿੰਗ ‘ਚ ਖਤਰਨਾਕ ਸਟੰਟ ਅਤੇ ਲਹੂ-ਲੁਹਾਨ ਕਰਨ ਵਾਲੀਆਂ ਲੜਾਈਆਂ ਨਾਲ ਫੈਂਜ਼ ਵੀ ਜ਼ੋਸ਼ ਨਾਲ ਭਰ ਜਾਂਦੇ ਨੇ, ਪਰ ਫਿਰ ਕਈ ਵਾਰ ਦਿਮਾਗ ‘ਚ ਸਵਾਲ ਵੀ ਉੱਠਦੇ ਹਨ, ਕਿ ਜਿਸ ਤਰ੍ਹਾ ਰੈਫਰੀ ਨੂੰ ਲੜਾਈ ‘ਚ ਕੌਣ ਜਿੱਤਣ ਵਾਲਾ ਇਸ ਦੀ ਜਾਣਕਾਰੀ ਪਹਿਲਾਂ ਹੁੰਦੀ ਹੈ? ਕੀ ਲੜਾਈ ‘ਚ ਹਾਰਨ ਵਾਲੇ ਨੂੰ ਜਿਆਦਾ ਪੈਸੇ ਮਿਲਦੇ ਹਨ? ਰੈਸਲਿੰਗ ‘ਚ ਲੱਗਣ ਵਾਲੀ ਸੱਟ ਜਾਂ ਨਿਕਲਣ ਵਾਲਾ ਖੁਨ ਕੀ ਅਸਲੀ ਹੁੰਦਾ ਹੈ?

ਇਸ ਇਸ ਦਾ ਜਵਾਬ ਹੈ,,,, ਨਹੀਂ,, ਦਰਅਸਲ ਰੈਸਲਿੰਗ ‘ਚ ਸਾਰੇ ਸਟਾਰਜ਼ ਦੀ ਫੇਸ ਵੇਲਿਓ ਅਲੱਗ-ਅਲੱਗ ਹੁੰਦੀ ਹੈ। ਇਸ ਸਮੇਂ ਡਬਲਯੂ.ਡਬਲਯੂ ਈ ‘ਚ ਸਭ ਤੋਂ ਵੱਡਾ ਸਟਾਰ ਰੋਮਨ ਰੇਂਸ ਹਨ। ਇਸ ਲਈ ਇਸ ਸਮੇਂ ਉਹ ਖੇਡਣ ਲਈ ਆਉਂਦੇ ਹਨ ਤਾਂ ਸਭ ਤੋਂ ਜਿਆਦਾ ਪੈਸਾ ਉਨ੍ਹਾਂ ਨੂੰ ਮਿਲਦਾ ਹੈ ਭਲਾ ਉਹ ਜਿੱੱਤਣ ਜਾਂ ਹਾਰਨ.

ਕਈ ਵਾਰ ਰੈਸਲਿੰਗ ‘ਚ ਦਰਸ਼ਕਾਂ ਨੂੰ ਹਥੌੜਾ, ਡੰਡਾ, ਕੁਰਸੀ ਸਮੇਤ ਕਈ ਹੋਰ ਹਥਿਆਰਾਂ ਨਾਲ ਵੀ ਲੜਦੇ ਤੁਸੀਂ ਵੇਖਿਆ ਹੋਵੇਗਾ, ਪਰ ਜਿਸ ਤਰ੍ਹਾਂ ਕਹਿੰਦੇ ਹਨ ਕੇ ਹਾਥੀ ਦੇ ਦੰਦ ਦਿਖਾਉਣ ‘ਚ ਹੋਰ ਤੇ ਖਾਣ ‘ਚ ਹੋਰ ਹੁੰਦੇ ਹਨ। ਕਿਉਕਿ ਇਹ ਹਥਿਆਰ ਜਿੰਨੇ ਮਜਬੂਤ ਦਿਖਦੇ ਹਨ ਉਨੇ ਹੀ ਹਲਕੇ ਹੁੰਦੇ ਹਨ। ਹਾਲਾਂਕਿ ਇਹਨਾਂ ਹਥਿਆਰਾਂ ਦੀ ਟਰੇਨਿੰਗ ਵੀ ਪਹਿਲਾਂ ਦਿੱਤੀ ਜਾਂਦੀ ਹੈ ਤਾਂ ਜੋ ਖਿਡਾਰੀ ਨੂੰ ਸੱਟ ਨਾ ਲੱਗੇ।

ਇਹਨਾਂ ‘ਚ ਹੋਣ ਵਾਲੀ ਲੜਾਈ ੯੯ ਫੀਸਦ ਫਿਕਸ ਹੁੰਦੀ ਹੈ। ਇਹ ਲੜਾਈ ਸਕਰਿਪਟ ਦੇ ਹਿਸਾਬ ਨਾਲ ਹੁੰਦੀ ਹੈ ਇਹ ਰੇਸਲਰ ਪੂਏ ਪ੍ਰੋਫੈਸ਼ਨਲ ਹੁੰਦੇ ਹਨ ਜਿਹਨਾਂ ਨੂੰ ਕਹਾਣੀ ਦੇ ਹਿਸਾਬ ਨਾਲ ਲੜਨਾ ਆਉਂਦਾ ਹੈ।

Related posts

ਆਹ ਧੀ ਦੀਆਂ ਪੂਰੇ ਜੱਗ ‘ਚ ਹੋਈਆਂ ਗੱਲਾਂ

htvteam

ਜਦੋਂ ਮੁੱਖ ਮੰਤਰੀ ਚੰਨੀ ਨੇ ਟੋਏ ਵਿੱਚ ਡਿਗੀ ਇੱਕ ਗਾਂ ਨੂੰ ਅੱਧੀ ਰਾਤ ਨੂੰ ਬਾਹਰ ਕੱਢਿਆ

htvteam

ਇਲਾਜ ਲਈ ਹਸਪਤਾਲ ‘ਚ ਭਾਰਤੀ ਫੁਟਬਾਲ ਖਿਡਾਰਨ ਕੁੜੀ ਲਈ ਮੰਗਵਾਈ ਗਈ ਮੈਦਾਨ ਦੀ ਜਰਸੀ ਤੇ ਮੈਦਾਨ ਦੀ ਮਿੱਟੀ, ਕੁੜੀ ਨੇ ਜਰਸੀ ਪਈ ਤੇ ਦੱਮ ਤੋੜ ਦਿੱਤਾ  

Htv Punjabi