ਬਠਿੰਡਾ : ਬਠਿੰਡਾ ਵਿੱਚ ਸੋਮਵਾਰ ਨੂੰ ਫੁੱਟਬਾਲ ਦੀ ਨੈਸ਼ਨਲ ਲੈਵਲ ਦੀ ਖਿਡਾਰਣ ਦੀ ਮੌਤ ਹੋ ਗਈੇ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ 5 ਦਿਨ ਪਹਿਲਾਂ ਪੇਟ ਵਿੱਚ ਦਰਦ ਹੋਇਆ ਸੀ।ਇਸ ਦੇ ਚੱਲਦੇ ਉਸਨੇ ਗਲਤੀ ਨਾਲ ਕੋਈ ਜ਼ਹਰੀਲੀ ਦਵਾਈ ਦਾ ਸੇਵਨ ਕਰ ਲਿਆ ।ਇਸ ਦੇ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਕਿਸੇ ਨਿੱਜੀ ਹਸਪਤਾਲ ‘ਚ ਭਰਤੀ ਕਰਾਇਆ ਸੀ।ਆਪਣੇ ਆਖਰੀ ਪਲਾਂ ਵਿੱਚ ਉਸ ਨੇ ਆਪਣੀ ਜਰਸੀ ਅਤੇ ਮੈਦਾਨ ਦੀ ਮਿੱਟੀ ਮੰਗਵਾਈ।ਜਿਵੇਂ ਹੀ ਉਸ ਦੀ ਇਸ ਅੰਤਿਮ ਇੱਛਾ ਨੂੰ ਪੂਰਾ ਕੀਤਾ, ਉਸ ਦੇ ਸਾਹ ਰੁਕ ਗਏ।ਕੋਚ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਪੋਸਟਮਾਰਟਮ ਦੇ ਬਾਅਦ ਲਾਸ਼ ਉਨ੍ਹਾਂ ਨੂੰ ਦੇ ਦਿੱਤੀ।
ਮਾਨਸਾ ਜਿਲੇ ਦੇ ਪਿੰਡ ਜੋਗਾ ਦੀ ਰਹਿਣਾ ਵਾਲੀ 15 ਸਾਲਾ ਅੰਜਲੀ ਪਿੰਡ ਦੇ ਹੀ ਸਰਕਾਰੀ ਸੀਨੀਅਰ ਸੈਂਕੰਡਰੀ ਸਕੂਲ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਫੁੱਟਬਾਲ ਦੀ ਖਿਡਾਰਣ ਸੀ।ਪਰਿਵਾਰ ਵਾਲਿਆਂ ਨੇ ਦੱਸਿਆ ਕਿ 22 ਜੁਲਾਈ ਨੂੰ ਅੰਜਲੀ ਨੂੰ ਅਚਾਨਕ ਪੇਟ ਦਰਦ ਦੀ ਸਿ਼ਕਾਇਤ ਹੋਈ।ਉਸ ਨੇ ਗਲਤੀ ਨਾਲ ਘਰ ਵਿੱਚ ਪਈ ਕੋਈ ਜ਼ਹਿਰੀਲੀ ਦਵਾਈ ਖਾ ਲਈ।ਜਿਸ ਦੇ ਬਾਅਦ ਉਸ ਦੀ ਤਬੀਅਤ ਵਿਗੜ ਗਈ ਅਤੇ ਜਲਦਬਾਜ਼ੀ ਵਿੱਚ ਉਸ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ।
ਇੱਥੇ ਅੰਜਲੀ ਬਿਲਕੁਲ ਠੀਕ ਹੋ ਗਈ ਸੀ ਪਰ ਸੋਮਵਾਰ ਸਵੇਰੇ ਅਚਾਨਕ ਫਿਰ ਤੋਂ ਉਸ ਦੀ ਹਾਲਤ ਖਰਾਬ ਹੋਈ ਅਤੇ ਕੁਝ ਹੀ ਦੇਰ ਬਾਅਦ ਉਸ ਨੇ ਦਮ ਤੋੜ ਦਿੱਤਾ।ਅੰਜਲੀ ਦੇ ਕੋਚ ਜਸਵੀਰ ਸਿੰਘ ਨਾਲ ਮਰਨ ਤੋਂ ਪਹਿਲਾਂ ਉਸ ਨੇ ਗੱਲਾਂ ਕੀਤੀਆਂ।ਮਾਪਿਆਂ ਨੇ ਦੱਸਿਆ ਕਿ ਅੰਜਲੀ ਠੀਕ ਹੋ ਕੇ ਮੈਦਾਨ ਜਾਣ ਦੀ ਇੱਛਾ ਰੱਖਦੀ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ।ਸ਼ਾਇਦ ਉਸ ਨੂੰ ਆਪਣੇ ਅੰਤਿਮ ਸਮੇਂ ਦਾ ਅਹਿਸਾਸ ਹੋ ਚੁੱਕਿਆ ਸੀ ਅਤੇ ਇਸ ਦੇ ਕਾਰਨ ਉਸ ਨੇ ਕੋਚ ਤੋਂ ਗੇਮ ਦੀ ਜਰਸੀ ਅਤੇ ਮੈਦਾਨ ਦੀ ਮਿੱਟੀ ਮੰਗਵਾਈ।ਜਿਵੇਂ ਹੀ ਉਸ ਦੀ ਇਹ ਇੱਛਾ ਪੂਰੀ ਕੀਤੀ ਗਈ, ਉਸ ਨੇ ਦਮ ਤੋੜ ਦਿੱਤਾ।
ਕੋਚ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਗਰਲਜ਼ ਕੋਚਿੰਗ ਸੈਂਟਰ ਦੇ ਨਾਮ ਤੋਂ ਅਕੈਡਮੀ ਚਲਾਉਂਦੇ ਹਨ।ਉਨ੍ਹਾਂ ਦੇ ਕੋਲ ਕੁੜੀਆਂ ਹੀ ਫੁੱਟਬਾਲ ਦੀ ਟਰੇਨਿੰਗ ਲੈਂਦੀਆਂ ਹਨ, ਇਨ੍ਹਾਂ ਵਿੱਚੋਂ ਇੱਕ ਖਿਡਾਰੀ ਅੰਜਲੀ ਵੀ ਸੀ।ਅੰਜਲੀ ਫੁੱਟਬਾਲ ਟੀਮ ਵਿੱਚ ਮਿਡਫੀਲਡਰ ਦੇ ਤੌਰ ਤੇ ਖੇਡਦੀ ਸੀ।ਉਸ ਨੇ ਜਿਲਾ ਲੈਵਲ ਤੇ 4 ਗੋਲਡ ਮੈਡਲ, ਸਟੇਟ ਲੈਵਲ ਤੇ 2 ਸਿਲਵਰ ਮੈਡਲ ਹਾਸਿਲ ਕੀਤੇ ਸਨ।ਇਸ ਦੇ ਇਲਾਵਾ ਨੈਸ਼ਨਲ ਵੀ ਖੇਡ ਚੁੱਕੀ ਸੀ।ਉਸ ਦਾ ਸੁਪਨਾ ਸੀ ਕਿ ਉਹ ਇੱਕ ਦਿਨ ਫੁੱਟਬਾਲ ਦੀ ਚੰਗੀ ਕੋਚ ਬਣੇਗੀ, ਤਾਂ ਕਿ ਪਿੰਡ ਦੀ ਹੋਰ ਕੁੜੀਆਂ ਨੂੰ ਖੇਡ ਦੇ ਲਈ ਹੱਲਾਸ਼ੇਰੀ ਦੇ ਸਕੇ।
