Htv Punjabi
Uncategorized

ਕੰਗਾਨ ਦਾ ਆਫਿਸ ਤੋੜਨ ਦੇ ਬਾਅਦ ਬੀਐੱਮਸੀ ਇੱਕ ਹੋਰ ਵੱਡੀ ਕਾਰਵਾਈ ਕਰਨ ਦੇ ਮੂਡ ‘ਚ, ਵੇਖੋ ਕੀ ਹੋਵੇਗਾ ਹੁਣ ਕੰਗਨਾ ਦਾ ਰਿਐਕਸ਼ਨ?

ਕੰਗਨਾ ਰਣੌਤ ਦਾ ਪਾਲੀ ਹਿਲ ਵਾਲਾ ਆਫਿਸ ਤੋੜਨ ਦੇ ੬ ਦਿਨ ਬਾਅਦ ਬੀਐਮਸੀ ਨੇ ਮੰਗਲਵਾਰ ਨੂੰ ਉਹਨਾਂ ਦੀ ਸੋਸਾਈਟੀ(ਚੇਤਕ) ਨੂੰ ਨੋਟਿਸ ਜਾਰੀ ਕਰ ਇਹਨਾਂ ਦੇ ਮੈਂਬਰਾਂ ਦੀ ਡਿਟੇਲ ਮੰਗੀ ਹੈ। ਚੇਤਕ ਸੋਸਾਈਟੀ ਇਕ ਸਰਕਾਰੀ ਕਮੇਟੀ ਹੈ। ਮੰਨਿਆ ਜਾ ਰਿਹਾ ਹੈ ਕਿ ਬੀਐੱਸੀ ਇਸ ਮਾਮਲੇ ‘ਚ ਕੋਈ ਹੋਰ ਐਕਸ਼ਨ ਵੀ ਲੈ ਸਕਦੀ ਹੈ। ਇਸ ਤੋਂ ਪਹਿਲਾਂ ਬੀਐੱਮਸੀ ਨੇ ਕੰਗਨਾ ਦੇ ਖਾਰ ਸਥਿਤ ਘਰ ‘ਚ ਨਜ਼ਾਇਜ ਨਿਰਮਾਣ ਹਟਾਉਣ ਦਾ ਨੋਟਿਸ ਵੀ ਭੇਜਿਆ ਸੀ। ਕੰਗਨਾ ਦੇ ਪਾਲੀ ਹਿਲ ਸਥਿਤ ਆਫਿਸ ‘ਚ ਬੀਐੱਮਸੀ ਨੇ 9ਸਤੰਬਰ ਨੂੰ ਤੋੜਫੋੜ ਕੀਤੀ ਸੀ। ਐਕਟਰੈੱਸ ਨੇ ਇਸ ਕਾਰਵਾਈ ਨੂੰ ਬੰਮਬੇ ਹਾਈਕੋਰਟ ‘ਚ ਚਣੌਤੀ ਦਿੱਤੀ ਸੀ।

 

ਹੁਣ ਰੀਵਾਇਜ਼ ਪਟੀਸ਼ਨ ਲਗਾ ਕੇ ਕਿਹਾ ਗਿਆ ਹੈ ਕਿ ਤੋੜਫੋੜ ਨਾਲ ਹੋਏ ਨੁਕਸਾਨ ਦੇ ਬੀਐੱਮਸੀ ਉਹਨਾਂ ਨੂੰ ੨ ਕਰੋੜ ਰੁਪਏ ਦਾ ਮੁਆਵਜ਼ਾ ਦੇਵੇ। ਇਸ ਮਾਮਲੇ ‘ਚ ਕੰਗਨਾ ਮਹਾਰਾਸ਼ਟਰ ਦੇ ਰਾਜਪਾਲ ਕੇਸ਼ਆਰੀ ਨਾਲ ਵੀ ਮਿਲ ਚੁੱਕੀ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਾਮਦਾਸ ਅਠਵਾਲੇ ਨੇ ਵੀ ਰਾਜਪਾਲ ਨਾਲ ਮੁਲਕਾਤ ਕਰਕੇ ਕੰਗਨਾ ਨੂੰ ਮੁਆਵਜ਼ਾ ਦਿਲਵਾਉਣ ਦੀ ਗੱਲ ਕੀਤੀ ਸੀ।


ਕੰਗਨਾ ਨੇ ਪਾਲੀ ਹਿਲ ਵਾਲਾ ਬੰਗਲਾ 2017 ‘ਚ ਖਰੀਦਿਆਂ ਸੀ। ਇਸ ਸਾਲ ਜਨਵਰੀ ‘ਚ ਇਸਦੇ ਰਿਨੋਵੇਸ਼ਨ ਦਾ ਕੰਮ ਪੂਰਾ ਹੋਇਆ ਸੀ। ਉਨ੍ਹਾਂ ਨੇ ਇਸ ਨੂੰ ਆਫਿਸ-ਕਮ-ਰੇਜੀਡੇਂਸ ਬਣਾਇਆ ਸੀ। ਜਿਸਨੂੰ ਬੀਐੱਮਸੀ ਨੇ ਨਜ਼ਾਇਜ ਨਿਰਮਾਣ ਦੱਸਿਆ ਸੀ। 1979 ਦੇ ਪਲਾਨ ਦੇ ਮੁਤਾਬਕ ਇਹ ਬੰਗਲਾ ਰੇਜੀਡੇਸ਼ਿਅਲ ਪ੍ਰਾਪਰਟੀ ‘ਚ ਲਿਸਟਡ ਹੈ।

Related posts

ਕਰਫ਼ਿਊ ਦੌਰਾਨ ਮਾਂ ਨੇ ਪੁੱਤ ਨੂੰ ਭੇਜਿਆ ਰਾਸ਼ਨ ਲੈਣ, ਪੁੱਤਰ ਨੂੰਹ ਲੈ ਆਇਆ, ਮਾਂ ਨੇ ਸੱਦ ਲਈ ਪੁਲਿਸ, ਫੇਰ ਹੋਈ ਦੈਂਗੜ੍ਹ ਦੈਂਗੜ੍ਹ!

Htv Punjabi

ਸੜਕ ਕੰਡੇ ਖੜ੍ਹੇ 2 ਟਰੱਕਾਂ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਤਲਾਸ਼ੀ ਲੈਣ ਤੇ ਪੁਲਿਸ ਵਾਲਿਆਂ ਦੀਆਂ ਨਕਲੀਆਂ ਚੀਕਾਂ

Htv Punjabi

ਭਾਰਤ ਲਈ ਖੁਸ਼ਖਬਰੀ! ਡਾਕਟਰਾਂ ਦੀ ਸੰਸਥਾ ਆਈਸੀਐਮਆਰ ਨੇ ਕੋਰੋਨਾ ਟੈਸਟਾਂ ਦੇ ਨਤੀਜੇ ਪੇਸ਼ ਕਰ ਕੀਤਾ ਵੱਡਾ ਦਾਅਵਾ!

Htv Punjabi