Htv Punjabi
Uncategorized

ਕਰਫ਼ਿਊ ਦੌਰਾਨ ਮਾਂ ਨੇ ਪੁੱਤ ਨੂੰ ਭੇਜਿਆ ਰਾਸ਼ਨ ਲੈਣ, ਪੁੱਤਰ ਨੂੰਹ ਲੈ ਆਇਆ, ਮਾਂ ਨੇ ਸੱਦ ਲਈ ਪੁਲਿਸ, ਫੇਰ ਹੋਈ ਦੈਂਗੜ੍ਹ ਦੈਂਗੜ੍ਹ!

ਗਾਜ਼ੀਆਬਾਦ : ਇੱਕ ਪਾਸੇ ਜਿੱਥੇ ਤਾਲਾਬੰਦੀ ਤੇ ਕਰਫਿਊ ਦੌਰਾਨ ਦੁਨੀਆਂ ਨੂੰ ਖਾਣ ਦੇ ਲਾਲੇ ਪਏ ਹੋਏ ਹਨ ਤੇ ਲੋਕਾਂ ਦੇ ਰੁਜ਼ਗਾਰ ਹੱਥੋਂ ਖੁਸ ਜਾਣ ਕਾਰਨ ਉਨ੍ਹਾਂ ਦਾ ਸਾਰਾ ਕੁਝ ਬਰਬਾਦੀ ਦੇ ਕੰਢੇ ਆ ਪਹੁੰਚਿਆ ਹੈ, ਉੱਥੇ ਦੂਜੇ ਪਾਸੇ ਇਸ ਮਾਹੌਲ ਵਿੱਚ ਵੀ ਕਈ ਕਈ ਵਾਰ ਅਜਿਹਾ ਕੁਝ ਕਰਨੋਂ ਗੁਰੇਜ਼ ਨਹੀਂ ਕਰਦੇ, ਜਿਸ ਬਾਰੇ ਜਾਣ ਕੇ ਸਾਰਿਆਂ ਦੇ ਮੂੰਹ ਖੁੱਲੇ ਦੇ ਖੁੱਲੇ ਰਹਿ ਜਾਂਦੇ ਹਨ l ਜੀ ਹਾਂ ਤੇ ਇਹੋ ਜਿਹਾ ਹੀ ਇੱਕ ਮਾਮਲਾ ਭਾਰਤ ਦੇ ਇੱਕ ਸੂਬੇ ਉੱਤਰ ਪ੍ਰਦੇਸ਼ ‘ਚ ਪੈਂਦੇ ਗਾਜ਼ੀਆਬਾਦ ਵਿੱਚ ਵਾਪਰਿਆ l ਜਿਸ ਵਿੱਚ ਲੰਘੇ ਬੁੱਧਵਾਰ ਸ਼ਹਿਰ ਦੇ ਸਾਹਿਬਾਾਦ ਥਾਣਾ ਖੇਤਰ ਦੇ ਸ਼ਾਮ ਪਾਰਕ ਅੰਦਰ ਜਦੋਂ ਇੱਕ ਨੌਜਵਾਨ ਆਪਣੇ ਘਰੋਂ ਗਿਆ ਤਾਂ ਰਾਸ਼ਨ ਲੈਣ ਸੀ ਪਰ ਜਦੋਂ 3 ਘੰਟੇ ਬਾਅਦ ਵਾਪਸ ਮੁੜਿਆ ਤਾਂ ਉਸ ਦੇ ਨਾਲ ਲਾਲ ਸਾੜੀ ਨਾਲ ਘੁੰਡ ਕੱਢੀ ਚੂੜੇ ਵਾਲੀ ਇੱਕ ਮੁਟਿਆਰ ਵੀ ਛਣ ਛਣ ਝਾਂਜਰਾਂ ਖੜਕਾਉਂਦੀ ਘਰ ਦੇ ਅੰਦਰ ਦਾਖਲ ਹੋਣ ਲੱਗੀ l ਮਾਂ ਨੇ ਪੁੱਤਰ ਨੂੰ ਜਦੋਂ ਪੁੱਛਿਆ ਵੀ ਇਹ ਕੌਣ ਹੈ ਤਾਂ ਉਸ ਨੇ ਦੱਸਿਆ ਕਿ ਇਹ ਮੇਰੀ ਪਤਨੀ ਹੈ l ਬਸ ਫੇਰ ਕੀ ਸੀ ਮੁੰਡੇ ਦੀ ਮਾਂ ਆਲੂ, ਪਿਆਜ਼ਾਂ ਤੇ ਰਾਸ਼ਨ ਨੂੰ ਭੁੱਲ ਕੇ ਉਸ ਨਵੀਂ ਵਿਆਹੀ ਬਹੂ ਨੂੰ ਇੰਝ ਵੇਖਣ ਲੱਗ ਪਈ ਜਿਵੇਂ ਕਿ ਉਹ ਮੀਟ ਹੋਵੇ ਤੇ ਉਸ ਦੇ ਡੱਕਰੇ ਕਰ ਦੇਵੇ l ਗੁੱਸੇ ‘ਚ ਲਾਲ ਪੀਲੀ ਹੋਈ ਮੁੰਡੇ ਦੀ ਮਾਂ ਨੇ ਦੋਵਾਂ ਨੂੰ ਜਦੋਂ ਘਰੋਂ ਬਾਹਰ ਕੱਢ ਦਿੱਤਾ ਤਾਂ ਮਾਮਲਾ ਇਲਾਕੇ ਦੀ ਪੁਲਿਸ ਕੋਲ ਜਾ ਪਹੁੰਚਿਆ l ਫਿਲਹਾਲ ਗੱਲ ਬਹੁਤੀ ਅੱਗੇ ਨਹੀਂ ਵਧੀ ਪਰ ਮਾਂ ਨੇ ਨੂੰਹ ਪੁੱਤਰ ਨੂੰ ਘਰ ਵਾੜਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਉਹ ਦੋਵੇਂ ਕਿਸੇ ਕਿਰਾਏ ਦੇ ਮਕਾਨ ਤੇ ਰਹਿਣ ਲਈ ਘਰੋਂ ਬਾਹਰ ਕੱਢ ਦਿੱਤੇ ਗਏ ਹਨ l ਸੂਤਰਾਂ ਅਨੁਸਾਰ ਮੁੰਡਾ ਜਿਸ ਬਹੂ ਨੂੰ ਘਰ ਲਿਆਇਆ ਸੀ, ਉਸ ਨਾਲ ਤਾਂ ਉਹ ਕਰਫਿਊ ਤੇ ਤਾਲਾਬੰਦੀ ਤੋਂ ਪਹਿਲਾਂ ਹੀ ਵਿਆਹ ਕਰਵਾਈ ਬੈਠਾ ਸੀ ਤੇ ਘਰਵਾਲੀ ਨੂੰ ਸਾਹਿਬਾਬਾਦ ਇਲਾਕੇ ਵਿੱਚ ਕਿਸੇ ਕਿਰਾਏ ਦੇ ਮਕਾਨ ਵਿੱਚ ਰੱਖਿਆ ਹੋਇਆ ਸੀ ਪਰ ਹੁਣ ਜਦੋਂ ਆਮਦਨੀ, ਅੱਠਨੀ ਖਰਚਾ ਰੁਪਈਆ ਵਾਲੀ ਗੱਲ ਹੋ ਗਈ ਤਾਂ ਮਜ਼ਬੂਰ ਮੁੰਡੇ ਨੂੰ ਆਪਣੀ ਘਰਵਾਲੀ ਘਰ ਲਿਆਉਣੀ ਹੀ ਪਈ l ਇੱਧਰ ਥਾਣੇ ਵਾਲਿਆਂ ਨੇ ਜਦੋਂ ਮੁੰਡੇ ਨੂੰ ਕੁੜੀ ਨਾਲ ਕਰਵਾਏ ਵਿਆਹ ਦੇ ਕਾਗਜ਼ ਦਿਖਾਉਣ ਲਈ ਕਿਹਾ ਤਾਂ ਉਹ ਕਿਸੇ ਤਰ੍ਹਾਂ ਦੇ ਕਾਗਜ਼ ਦਿਖਾਉਣ ਵਿੱਚ ਨਾਕਾਮ ਰਿਹਾ ਤੇ ਕਹਿਣ ਲੱਗਾ ਕਿ ਜਿਸ ਮੰਦਿਰ ‘ਚ ਉਨ੍ਹਾਂ ਨੇ ਵਿਆਹ ਕਰਵਾਇਆ ਹੈ l ਉਸ ਦੇ ਪੁਜਾਰੀ ਨੇ ਤਾਲਾਬੰਦੀ ਖੁੱਲਣ ਤੋਂ ਬਾਅਦ 3 ਮਈ ਵਾਲੇ ਦਿਨ ਸਰਟੀਫਿਕੇਟ ਦੇਣ ਦਾ ਵਾਅਦਾ ਕੀਤਾ ਹੈ l

Related posts

ਹੁਣੇ ਹੁਣੇ ਮੁਹਾਲੀ ‘ਚ ਗੈਂਗਸਟਰਾਂ ਤੇ ਪੁਲਿਸ ਵਿਚਕਾਰ ਹੋਇਆ ਵੱਡਾ ਪੁਲਿਸ ਮੁਕਾਬਲਾ, 3 ਗੈਂਗਸਟਰ ਜ਼ਖਮੀ ਕੁਲ ਚਾਰ ਕਾਬੂ, ਦੇਖੋ ਕਿਹੜਾ ਨਾਮੀ ਗੈਂਗਸਟਰ ਫਡ਼ਿਆ ਗਿਆ!

Htv Punjabi

ਕੋਰੋਨਾ : ਰੋਜ਼ਗਾਰ ਦੀ ਤਲਾਸ਼ ‘ਚ ਘਰੋਂ ਨਿਕਲੀ 12 ਸਾਲ ਬੱਚੀ ਨੂੰ ਚੱਲਣਾ ਪਿਆ 100 ਕਿਲੋਮੀਟਰ ਪੈਦਲ, ਮੌਤ 

Htv Punjabi

ਦੇਖੋ ਕਰੋਨਾ ਤਾਲਾਬੰਦੀ ਖੁੱਲ੍ਹਣ ਮਗਰੋਂ ਇਨ੍ਹਾਂ ਲੋਕਾਂ ਦੇ ਕੀਂ ਹੋਣਗੇ ਹਾਲ! ਤੱਥ ਵਾਕਿਆ ਹੀ ਹੈਰਾਨ ਕਰਨ ਵਾਲੇ ਨੇ!

Htv Punjabi

Leave a Comment