Htv Punjabi
Punjab

ਕੈਪਟਨ ਨੇ ਕਿਹਾ ਅਸਤੀਫਾ ਅਕਾਲੀਆਂ ਦਾ ਡਰਾਮਾ ਤਾਂ ਜਾਖੜ ਨੇ ਲਿਖਿਆ ‘ਨਾ ਇਧਰ ਕੇ ਹੋਏ ਨਾ…

ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਮਗਰੋਂ ਹੁਣ ਕਾਂਗਰਸ ਵਲੋਂ ਇਸ ਨੂੰ ਸਿਰਫ ਇਕ ਡਰਾਮਾ ਕਿਹਾ ਜਾ ਰਿਹਾ ਹੈ,, ਜਿਥੇ ਕੈਪਟਨ ਵਲੋਂ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਹ ਕਿਹਾ ਗਿਆ ਹੈ ਕਿ ‘ਹਰਮਿਸਰਤ ਕੌਰ ਬਾਦਲ ਦਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦਾ ਫੈਂਸਲਾ ਸ਼੍ਰੋਮਣੀ ਅਕਾਲੀ ਦਲ ਦੇ ਡਰਾਮਿਆਂ ਵਿਚ ਇਕ ਹੋਰ ਡਰਾਮਾ ਸ਼ਾਮਿਲ ਹੋ ਗਿਆ ਹੈ। ਅਸਤੀਫੇ ਦੇ ਬਾਵਜੂਦ ਇਨ੍ਹਾਂ ਨੇ ਹਾਲੇ ਤੱਕ ਸੱਤਾਧਾਰੀ ਗੱਠਜੋੜ ਨਹੀਂ ਛੱਡਿਆ। ਇਹ ਸਭ ਇਨ੍ਹਾਂ ਨੇ ਕਿਸਾਨਾਂ ਦੀ ਫਿਕਰ ਨੂੰ ਧਿਆਨ ਵਿੱਚ ਰੱਖਦੇ ਹੋਏ ਨਹੀਂ ਕੀਤਾ ਸਗੋਂ ਆਪਣੀ ਸਿਆਸਤ ਦੇ ਭਵਿੱਖ ਨੂੰ ਬਚਾਉਣ ਲਈ ਕੀਤਾ ਤੇ ਹੁਣ ਇਹ ਸਭ ਕਰਨ ਦਾ ਵੀ ਕੋਈ ਫਾਇਦਾ ਨਹੀਂ ਕਿਉਕਿ ਹੁਣ ਬਹੁਤ ਦੇਰ ਹੋ ਗਈ ਹੈ।‘

ਦੂਸਰੇ ਪਾਸੇ ਇਸ ਮਾਮਲੇ ਤੇ ਸੁਨੀਲ ਜਾਖੜ ਵੱਲੋਂ ਵੀ ਟਵੀਟ ਕਰ ਕੇ ਤੰਜ਼ ਕਸੇ ਗਏ ਨੇ।


ਕਾਬਿਲੇਗੌਰ ਹੈ ਕਿ ਬੀਤੇ ਦਿਨ ਖੇਤੀ ਆਰਡੀਨੈਂਸ ਬਿੱਲ ਪਾਸ ਹੋਣ ਮਗਰੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਜ਼ਾਰਤ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਵਿਰੋਧੀਆਂ ਵਲੋਂ ਗਠਜੋੜ ਤੇ ਸਵਾਲ ਕੀਤੇ ਜਾ ਰਹੇ ਹਨ।

Related posts

ਕਿਹੜਾ ਦੁੱਧ ਸਿਹਤ ਲਈ ਸਭ ਤੋਂ ਵਧੀਆ

htvteam

ਕਾਰ ਨਹਿਰ ‘ਚ ਜਾ ਗਿਰੀ, ਭਾਈ ਭੈਣ ਦੀ ਮੌਤ

Htv Punjabi

ਕਾਂਸਟੇਬਲ ਨੂੰ ਪੇਸ਼ ਕਰਦੇ ਸਮੇਂ ਥਾਪੜੋ ਥਾਪੜੀ ਹੋਈ ਜਨਾਨੀ

htvteam