ਇੰਡੀਆਨ ਪ੍ਰੀਮਅਰ ਲੀਗ (ਆਈਪੀਐੱਲ) ਦੇ 13ਵੇਂ ਸੀਜ਼ਨ ਦੀ ਅੱਜ ਯੁਏਈ ‘ਚ ਸ਼ੁਰੂਆਤ ਹੋ ਰਹੀ ਹੈ। ਪਹਿਲਾ ਮੈਚ ਡਿਫੈਂਡਿੰਗ ਚੈਂਪੀਅਨ ਮੁੰਬਈ ਇੰਡੀਅਨ ਅਤੇ ਚੇੱਨਈ ਸੁਪਰ ਕਿੰਗਜ਼ ਦੇ ਵਿਚ ਆਬੁ-ਧਾਬੀ ‘ਚ ਖੇਡਿਆ ਜਾਵੇਗਾ। ਟੂਰਨਾਂਮੈਂਟ ਦੇ ਇਤਿਹਾਸ ‘ਚ ਇਹ ਚੋਥੀ ਵਾਰ ਹੈ, ਜਦੋਂ ਦੋਹੇ ਟੀਮਾਂ ਓਪਨਿੰਗ ਮੈਚ ਖੇਡਣਗੀਆਂ। ਦੋਹਾਂ ਟੀਮਾਂ ਦੇ ਵਿੱਚ ਹੁਣ ਤੱਕ ਤਿੰਨ ਓਪਨਿੰਗ ਮੈਚਾਂ ‘ਚ 2 ਮੁੰਬਈ ਇੰਡੀਅਨ ਅਤੇ 1 ਸੀਐੱਸਕੇ ਨੇ ਜਿੱਤੇ ਹਨ।ਆਈਪੀਐੱਲ ਦਾ ਫਾਈਨਲ ਦੀਵਾਲੀ ਦੇ 4 ਦਿਨ ਪਹਿਲਾਂ ਯਾਨੀ ਕੇ 10 ਨਵੰਬਰ ਨੂੰ ਖੇਡਿਆ ਜਾਵੇਗਾ, ਇਸ ਦੌਰਾਨ 53 ਦਿਨ ‘ਚ 8 ਟੀਮਾਂ 14-14 ਮੈਚ ਖੇਡਣਗੀਆਂ। ਡਿੰਫੈਂਡਿੰਗ ਚੈਂਪੀਅਨ ਮੁੰਬਈ ਨੇ ਪਿਛਲੇ ਸੀਜ਼ਨ ਦੇ ਫਾਈਨਲ ‘ਚ ਸੀਐੱਸਕੇ ਨੂੰ 1 ਰਨ ਨਾਲ ਹਰਾ ਦਿੱਤਾ ਸੀ। ਇਸ ਵਾਰ ਟੀਮ ਫਿਰ ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਜਿੱਤ ਨਾਲ ਆਗਾਜ਼ ਕਰਨਾ ਚਾਹੇਗੀ। ਦੂਸਰੇ ਪਾਸੇ ਜੇ ਦੇਖਿਆ ਜਾਵੇ ਤਾਂ ਯੂਏਈ ‘ਚ ਮੁੰਬਈ ਦਾ ਰਿਕਾਰਡ ਬੇਹੱਦ ਖਰਾਬ ਰਿਹਾ ਹੈ। ਲੋਕ ਸਭਾ ਚੋਣਾਂ ਦੇ ਕਾਰਨ 2014 ‘ਚ ਆਈਪੀਐੱਲਦੇ ਸ਼ੁਰੂਅਤੀ 20 ਮੈਚ ਯੂਏਈ ‘ਚ ਹੋਏ ਸਨ, ਤਦ ਮੁੰਬਈ ਨੇ ਇੱਥੇ 5 ਮੈਚ ਖੇਡੇ ਸਨ ਅਤੇ ਸਾਰਿਆਂ ‘ਚ ਉਹਨਾਂ ਨੂੰ ਹਾਰ ਮਿਲੀ ਸੀ।