ਖੇਤੀ ਆਰਡੀਨੈਂਸ ਬਿੱਲਾਂ ਦੇ ਵਿਰੋਧ ‘ਚ ਮੁਕਸਤਰ ਦੇ ਬਾਦਲ ਪਿੰਡ ਅਤੇ ਪਟਿਆਲਾ ਦੇ ਪੁੱਡਾ ਗਰਾਂਊਂਡ ‘ਚ ਚੱਲ ਰਹੇ ਪੱਕੇ ਧਰਨੇ ਦੇ ੮ਵੇਂ ਦਿਨ ਕਿਸਾਨ ਸੰਗਠਨਾਂ ਨੇ ਪੰਜਾਬ ਬੰਦ ਅਤੇ ਰੇਲ ਰੋਕੋ ਦੇ ਐਲਾਨ ਦੇ ਨਾਲ ਧਰਨਾ ਖਤਮ ਕਰ ਦਿੱਤਾ ਹੈ। ਦੂਸਰੇ ਪਾਸੇ ਅਕਾਲੀ ਦਲ ਵੀ ਕਿਸਾਨਾਂ ਦੇ ਨਾਲ ਖੜਾ ਹੈ। ਕੋਰ ਕਮੇਟੀ ਦੀ ਮੀਟਿੰਗ ‘ਚ ਇਹ ਫੈਂਸਲਾ ਲਿਆ ਹੈ ਕਿ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੇ ਪਿੰਡਾਂ ‘ਚ ਅਕਾਲੀ ਦਲ ੨੫ ਸਤੰਬਰ ਨੂੰ ੩ ਘੰਟੇ ਦਾ ਚੱਕਾ ਜਾਮ ਕਰੇਗੀ।

ਪਾਰਟੀ ਤਿੰਨ ਘੰਟੇ ਦਾ ਪ੍ਰੋਗਰਾਮ ੧੧ ਵਜੇ ਤੋਂ ਦੁਪਹਿਰ ੨ ਵਜੇ ਤੱਕ ਕਰੇਗੀ। ਹਾਲਾਂਕਿ ਅੇਮਰਜੈਂਸੀ ਸੇਵਾਵਾਂ ਨੂੰ ਨਾ ਰੋਕਣ ਲਈ ਪਾਰਟੀ ਨੇ ਕਿਹਾ ਹੈ। ਡਾ, ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ੧ ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੱਕਾ ਮੋਰਚਾ ਕੱਢਿਆ ਜਾਵੇਗਾ। ਇਕ ਕਮੇਟੀ ਰਾਸ਼ਟਪਤੀ ਦੇ ਲਈ ਰਾਜਪਾਲ ਨੂੰ ਮੈਂਮੋਰੰਡਮ ਦੇਵੇਗਾ।

ਕਾਬਿਲੇਗੌਰ ਹੈ ਕਿ ਪੰਜਾਬ ਦੇ ਸਿੰਗਰ ਵੀ ਕਿਸਾਨਾਂ ਦੇ ਹੱਕ ‘ਚ ਆ ਰਹੇ ਹਨ ਤਾਂ ਦੂਸਰੇ ਪਾਸੇ ਕਈ ਮੁਸਲਮਾਨਾਂ ਨੇ ਲਿਖਿਆ ਹੈ ਕਿ ਕਿਸਾਨ ਦਾ ਪੁੱਤਰ ਹਾਂ ਕਿਸਾਨ ਦੇ ਨਾਲ ਖੜਾਗਾਂ। ਰਾਜਸਭਾ ਸਾਂਸਦ ਸ਼ਵੇਤ ਮਕਿਲ ਦੇ ਘਰ ਦੇ ਬਾਹਰ ਧਰਨੇ ‘ਤੇ ਬੈਠੇ ਕਾਂਗਰਸ ਵਰਕਰਾਂ ਨੇ ਪੀਐੱਮ ਮੋਦੀ ਦੇ ਪੁਤਲੇ ਨੂੰ ਫੂਕਿਆ ਤਾਂ ਕਾਦੀਆਂ ‘ਚ ਭਾਜਪਾ ਸਾਂਸਦ ਸਨੀ ਦਿਓਲ ਦੇ ਪੋਸਟਰਾਂ ਨੂੰ ਕਾਲਖ ਮਲੀ ਗਈ।

