Htv Punjabi
Uncategorized

ਚੰਦ ‘ਤੇ 7ਵੇਂ ਮਿਸ਼ਨ ਦੀ ਤਿਆਰੀ ‘ਚ ਅਮਰੀਕਾ: 2 ਲੱਖ ਕਰੋੜ ਰੁਪਏ ਦਾ ਆਵੇਗਾ ਖਰਚ

ਅਮਰੀਕਾ ਸਪੇਸ ਏਜੰਸੀ ਨਾਸਾ ਨੇ ਇਕ ਵਾਰ ਫਿਰ ਚੰਦ ‘ਤੇ ਪੁਲਾੜ ਯਾਤਰੀ ਭੇਜਣ ਦਾ ਪਲਾਨ ਬਣਾਇਆ ਹੈ, 2024 ‘ਚ ਪੁਲਾੜ ਏਜੰਸੀ ਚੰਦ ‘ਤੇ ਪੁਲਾੜ ਵਾਹਨ ਉਤਾਰੇਗੀ। ਇਸ’ਤੇ 28 ਬਿਲੀਅਨ ਡਾਲਰ ( ਕਰੀਬ 2 ਲੱਖ ਕਰੋੜ ਰੁਪਏ) ਦਾ ਖਰਚ ਹੋਵੇਗਾ। 16 ਬਿਲੀੀਅਨ ਡਾਲਰ ( ਕਰੀਬ ਸਵਾ ਲੱਖ ਕਰੋੜ ਰੁਪਏ) ਮਡਇਊਲ ‘ਤੇ ਖਰਚ ਹੋਵੇਗਾ।


ਅਮਰੀਕਾ ਨੇ 1969 ਤੋਂ ਲੈ ਕੇ 1972 ਤੱਕ ਅਪੋਲੋ-11 ਸਮੇਤ 6 ਮਿਸ਼ਨ ਚੰਦ ‘ਤੇ ਭੇਜੇ ਹਨ। ਇਸ ਸਾਲ 3 ਨਵੰਬਰ ਨੁੰ ਅਮਰੀਕਾ ‘ਚ ਚੋਣਾਂ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਪ੍ਰੋਜੈਕਟ ਨੂੰ ਆਪਣੀ ਪਹਿਲ ਕੰਮਾਂ ‘ਚ ਰੱਖਿਆ ਹੈ। ਇਸ ਦੇ ਲਈ ਕਾਂਗਰਸ ( ਅਮਰੀਕੀ ਸੰਸਦ) ਵਲੋਂ ਪਾਸ ਹੋਣ ਵਾਲੀ ਰਕਮ 2021-24 ਦੇ ਵਿੱਚ ਵਿੱਤੀ ਸਾਲ ‘ਚ ਸ਼ਾਮਿਲ ਕਰੇਗੀ।

ਫੋਨ ਤੋਂ ਮੀਡੀਆ ਬ੍ਰੀਫੀਇੰਗ ਦੇ ਦੌਰਾਨ ਨਾਸਾ ਦੇ ਪ੍ਰਮੁੱਖ ਜਿਮ ਬ੍ਰਾਈਡਨਸਟੀਨ ਨੇ ਦੱਸਿਆ ਹੈ ਕਿ ਰਕਮ ਨੂੰ ਲੈ ਕੇ ਇਕ ਤਰ੍ਹਾਂ ਦਾ ਰਿਸਕ ਹੈ, ਕਿਉਕਿ ਦੇਸ਼ ‘ਚ ਚੋਣਾਂ ਹਨ, ਜੇਕਰ ਸਰਕਾਰ 3.2 ਬੀਲੀਅਨ ਡਾਲਰ ਦੀ ਪਹਿਲੀ ਖੇਪ ‘ਤੇ ਦਸੰਬਰ ਤੱਕ ਮੋਹਰ ਲਗਾ ਦਿੰਦੀ ਹੈ ਤਾਂ 2024 ਤੱਕ ਕੰਮ ਜਾਰੀ ਰੱਖਣਾ ਆਸਾਨ ਹੋਵੇਗਾ।

Related posts

ਕਰੋਨਾ ਦੌਰਾਨ ਵੱਟਸਐਪ ਨੇ ਕੱਢਿਆ ਨਵਾਂ ਫੰਡਾ, ਹੁਣ ਇੰਝ ਇਕੱਠੇ ਕਰਾਏਗਾ ਮਿੱਤਰਾਂ ਰਿਸ਼ਤੇਦਾਰਾਂ ਨੂੰ!

Htv Punjabi

ਹੁਣ ਇੱਕ UPI ਅਕਾਊਂਟ ਤੋਂ 5 ਲੋਕ ਕਰ ਸਕਣਗੇ ਭੁਗਤਾਨ

htvteam

ਪੀਐਮ ਮੋਦੀ ਦੀ ਹਫਤੇ ਚ ਦੂਜੀ ਮੀਟਿੰਗ ਅੱਜ, ਲਏ ਜਾਣਗੇ ਆਹ ਅਹਿਮ ਫੈਸਲੇ?

Htv Punjabi