Htv Punjabi
America

ਚੰਦ ‘ਤੇ 7ਵੇਂ ਮਿਸ਼ਨ ਦੀ ਤਿਆਰੀ ‘ਚ ਅਮਰੀਕਾ: 2 ਲੱਖ ਕਰੋੜ ਰੁਪਏ ਦਾ ਆਵੇਗਾ ਖਰਚ

ਅਮਰੀਕਾ ਸਪੇਸ ਏਜੰਸੀ ਨਾਸਾ ਨੇ ਇਕ ਵਾਰ ਫਿਰ ਚੰਦ ‘ਤੇ ਪੁਲਾੜ ਯਾਤਰੀ ਭੇਜਣ ਦਾ ਪਲਾਨ ਬਣਾਇਆ ਹੈ, 2024 ‘ਚ ਪੁਲਾੜ ਏਜੰਸੀ ਚੰਦ ‘ਤੇ ਪੁਲਾੜ ਵਾਹਨ ਉਤਾਰੇਗੀ। ਇਸ’ਤੇ 28 ਬਿਲੀਅਨ ਡਾਲਰ ( ਕਰੀਬ 2 ਲੱਖ ਕਰੋੜ ਰੁਪਏ) ਦਾ ਖਰਚ ਹੋਵੇਗਾ। 16 ਬਿਲੀੀਅਨ ਡਾਲਰ ( ਕਰੀਬ ਸਵਾ ਲੱਖ ਕਰੋੜ ਰੁਪਏ) ਮਡਇਊਲ ‘ਤੇ ਖਰਚ ਹੋਵੇਗਾ।


ਅਮਰੀਕਾ ਨੇ 1969 ਤੋਂ ਲੈ ਕੇ 1972 ਤੱਕ ਅਪੋਲੋ-11 ਸਮੇਤ 6 ਮਿਸ਼ਨ ਚੰਦ ‘ਤੇ ਭੇਜੇ ਹਨ। ਇਸ ਸਾਲ 3 ਨਵੰਬਰ ਨੁੰ ਅਮਰੀਕਾ ‘ਚ ਚੋਣਾਂ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਪ੍ਰੋਜੈਕਟ ਨੂੰ ਆਪਣੀ ਪਹਿਲ ਕੰਮਾਂ ‘ਚ ਰੱਖਿਆ ਹੈ। ਇਸ ਦੇ ਲਈ ਕਾਂਗਰਸ ( ਅਮਰੀਕੀ ਸੰਸਦ) ਵਲੋਂ ਪਾਸ ਹੋਣ ਵਾਲੀ ਰਕਮ 2021-24 ਦੇ ਵਿੱਚ ਵਿੱਤੀ ਸਾਲ ‘ਚ ਸ਼ਾਮਿਲ ਕਰੇਗੀ।

ਫੋਨ ਤੋਂ ਮੀਡੀਆ ਬ੍ਰੀਫੀਇੰਗ ਦੇ ਦੌਰਾਨ ਨਾਸਾ ਦੇ ਪ੍ਰਮੁੱਖ ਜਿਮ ਬ੍ਰਾਈਡਨਸਟੀਨ ਨੇ ਦੱਸਿਆ ਹੈ ਕਿ ਰਕਮ ਨੂੰ ਲੈ ਕੇ ਇਕ ਤਰ੍ਹਾਂ ਦਾ ਰਿਸਕ ਹੈ, ਕਿਉਕਿ ਦੇਸ਼ ‘ਚ ਚੋਣਾਂ ਹਨ, ਜੇਕਰ ਸਰਕਾਰ 3.2 ਬੀਲੀਅਨ ਡਾਲਰ ਦੀ ਪਹਿਲੀ ਖੇਪ ‘ਤੇ ਦਸੰਬਰ ਤੱਕ ਮੋਹਰ ਲਗਾ ਦਿੰਦੀ ਹੈ ਤਾਂ 2024 ਤੱਕ ਕੰਮ ਜਾਰੀ ਰੱਖਣਾ ਆਸਾਨ ਹੋਵੇਗਾ।

Related posts

ਹੁਣੇ ਹੁਣੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵੱਡੀ ਖੁਸ਼ਖਬਰੀ , ਟੈਨਸ਼ਨ ਵਾਲੇ ਮਾਹੌਲ ‘ਚ ਸ਼ੁਕਰ ਐ ਕੋਈ ਤਾਂ ਚੰਗੀ ਖ਼ਬਰ ਆਈ ! 

Htv Punjabi

ਕੋਰਨਾ ਨੂੰ ਲੈ ਕੇ ਬਿਟ੍ਰੇਨ ਨੇ ਇਸ ਟੀਕੇ ਨੂੰ ਦਿੱਤੀ ਹਰੀ ਝੰਡੀ, ਦੁਨੀਆਂ ਹੈਰਾਨ!

htvteam

ਕਰੋਨਾ : ਦੇਖੋ ਅਮਰੀਕਾ ਚੀਨ ਦੀ ਸ਼ਬਦੀ ਜੰਗ ਨੇ ਕਿਵੇਂ ਲਿਆ ਨਵਾਂ ਮੋੜ! ਖੁਲਾਸੇ ਸੁਣਕੇ ਦੁਨਿਆਂ ਦੇ ਮੂੰਹ ਖੁਲ੍ਹੇ ਦੇ ਖੁਲ੍ਹੇ ਰਹਿ ਗਏ!

Htv Punjabi