Htv Punjabi
Featured India

ਧਨਤੇਰਸ ਦੇ ਮੌਕੇ ਸੋਨੇ ਦੀਆਂ ਕੀਮਤਾਂ ‘ਚ ਆਈ ਭਾਰੀ ਗਿਰਾਵਟ, ਸਰਕਾਰ ਵੀ ਇਸ ਦਿਨ ਤੱਕ ਵੇਚੇਗੀ ਇਸ ਕੀਮਤ ‘ਤੇ ਸੋਨਾ…

ਭਾਰਤੀ ਪ੍ਰੰਪਰਾ ਦੇ ਅਨੁਸਾਰ ਸੋਨੇ ਦੀ ਖਰੀਦ ਕਰਨੀ ਸ਼ੁੱਭ ਮੰਨੀ ਜਾਂਦੀ ਹੈ। ਇਸ ਲਈ ਲੋਕ ਸੋਨੇ ਦਾ ਨਿਵੇਸ਼ ਕਰਦੇ ਹਨ । ਪਰ ਇਸ ਵਾਰ ਕਰੋਨਾ ਮਹਾਂ ਸੰਕਟ ਦੇ ਕਾਰਨ ਸੋਨੇ ਦੀ ਮੰਗ ਉਮੀਦ ਨਾਲੋਂ ਘੱਟ ਗਈ ਹੈ । ਜਿਸ ਕਰਕੇ ਰੇਟ ਵਿੱਚ ਬਹੁਤ ਗਿਰਾਵਟ ਆ ਗਈ ਹੈ । ਦਿੱਲੀ ਸਰਾਫਾ ਬਾਜ਼ਾਰ ਵਿੱਚ ਮੰਗਲਵਾਰ ਨੂੰ ਸੋਨੇ ਦੀ ਕੀਮਤ ਵਿੱਚ 662 ਰੁਪਏ ਪ੍ਰਤੀ 10 ਗ੍ਰਾਮ ਦੀ ਨਰਮੀ ਦੇਖੀ ਗਈ ਹੈ, ਬੁੱਧਵਾਰ ਨੂੰ ਵੀ ਸੋਨੇ ਦੇ ਰੇਟ ਵਿੱਚ ਗਿਰਾਵਟ ਦਾ ਸਿਲਸਲਾ ਜਾਰੀ ਹੈ…ਬੁੱਧਵਾਰ ਨੂੰ 24 ਕੈਰੇਟ 10 ਗ੍ਰਾਮ ਸੋਨੇ ਦਾ ਰੇਟ 50,650 ਰੁਪਏ ਸੀ, ਜਦੋਂਕਿ 22 ਕੈਰਟ ਦਾ ਰੇਟ 49,650 ਰੁਪਏ ਸੀ । ਪਿਛਲੇ ਕੁਝ ਦਿਨਾਂ ਤੇ ਸੋਨੇ ਦੀ ਚਮਕ ਫਿੱਕੀ ਪੈ ਰਹੀ ਹੈ.. ਜੇਕਰ ਤੁਸੀਂ ਇਸ ਤਿਉਹਾਰਾਂ ਦੇ ਸੀਜਨ ਵਿੱਚ ਸੋਨੇ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਜਰੂਰੀ ਨਹੀਂ ਹੈ ਕਿ ਗਹਿਣੇ ਹੀ ਖਰੀਦੋ..ਤੁਸੀਂ ਸੋਨੇ ਵਿੱਚ ਚਾਰ ਤਰੀਕੇ ਦੇ ਨਿਵੇਸ਼ ਕਰ ਸਕਦੇ ਹੋਂ.. ਦਰਾਸਲ, ਭਾਰਤ ਵਿੱਚ ਨਿਵੇਸ਼ ਦੇ ਲਈ ਸੋਨਾ ਇੱਕ ਭਰੋਸੇਮੰਦ ਵਿਲਕਪ ਹੋਵੇਗਾ । ਸਾਲਾਂ ਤੋਂ ਲੋਕ ਆਪਣੀ ਬਚਤ ਨੂੰ ਸੋਨੇ ਵਿੱਚ ਨਿਵੇਸ਼ ਕਰਦੇ ਹਨ… ਆਉ ਜਾਣਦੇ ਹਾਂ ਕਿ ਸੋਨੇ ‘ਚ ਨਿਵੇਸ਼ ਦੇ ਅਲੱਗ ਅਲੱਗ ਢੰਗਾਂ ਦੇ ਬਾਰੇ ਵਿੱਚ….


ਸਭ ਤੋਂ ਪੁਰਾਣਾ ਅਤੇ ਆਸਾਨ ਤਰੀਕਾ ਹੈ…ਕਿ ਲੋਕ ਨਿਵੇਸ਼ ਦੀ ਜਗ੍ਹਾ ਤੇ ਸੋਨੇ ਦੇ ਗਹਿਣੇ ਜਾਂ ਸਿੱਕੇ ਖਰੀਦ ਦੇ ਹਨ…ਤੁਸੀਂ ਕਿਸੇ ਵੀ ਸੁਨਿਆਰੇ ਕੋਲ ਜਾ ਸਕਦੇ ਹੋ ਜਾ ਫੇਰ ਆਨਲਾਇਨ ਸੋਨਾ ਵੀ ਖਰੀਦ ਸਕਦੇ ਹੋ… ਕਈ ਕੰਪਨੀਆਂ ਘਰ ਤੱਕ ਸੋਨਾ ਪਹੁੰਚਾ ਦਿੰਦਿਆਂ ਹਨ। ਅਕਸਰ ਪੇਂਡੁ ਇਲਾਕਿਆਂ ਦੇ ਵਸਨੀਕ ਅੱਜ ਵੀ ਸੋਨੇ ਦੇ ਨਿਵੇਸ਼ ਲਈ ਗਹਿਣੇ ਹੀ ਚੁਣਦੇ ਹਨ। ਇਸ ਵਾਰ ਕੋਰੋਨਾ ਕਾਰਨ ਗਹਿਣੇਆਂ ਦੀ ਮੰਗ ਬਹੁਤ ਘੱਟ ਗਈ ਹੈ।

Related posts

ਦਿੱਲੀ ਗੁਰਦੁਆਰਾ ਕਮੇਟੀ ਨੇ ਕੰਗਨਾ ਰਣੌਤ ਖਿਲਾਫ ਸ਼ਿਕਾਇਤ ਦਰਜ ਕਰਵਾਈ

htvteam

ਸੜਕ ‘ਤੇ ਥੁੱਕਿਆ ਤਾਂ ਦੇਣਾ ਪਏਗਾ ਇੱਕ ਹਜ਼ਾਰ ਰੁਪਏ ਜ਼ੁਰਮਾਨਾ, 84 ਬੰਦੇ ਤਾਂ ਫਸ ਗਏ, ਦੇਖਿਓ ਕਿਤੇ ਤੁਹਾਡੀ ਵਾਰੀ ਨਾ ਆ ਜਾਏ!

Htv Punjabi

ਪੰਜਾਬ ਕਾਂਗਰਸ ਦੇ ਆਗੂ ਅੰਦਰੋਂ ਅੰਦਰੀ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ, ਦੇਖੋ ਕਿਉਂ!

Htv Punjabi