ਦੇਸ਼ ਵਿੱਚ ਲਵ-ਜਿਹਾਦ ਹਮੇਸ਼ਾਂ ਤੋਂ ਹੀ ਇੱਕ ਵੱਡਾ ਮੁੱਦਾ ਰਿਹਾ ਹੈ । ਇਸ ਨੂੰ ਲੈਕੇ ਬਹਿਸ ਕਰਨਾ ਕੋਈ ਨਵੀਂ ਗੱਲ ਨਹੀਂ ਹੈ । ਹੁਣ ਮੱਧ-ਪ੍ਰਦੇਸ਼ ਸਰਕਾਰ ਨੇ ਇਸ ਤੇ ਵੱਡਾ ਫੈਸਲਾ ਲੈਣ ਦਾ ਇਸ਼ਾਰਾ ਦੇ ਦਿੱਤਾ ਹੈ । ਗ੍ਰਹਿ-ਮੰਤਰੀ ਨੇ ਕਹਿ ਦਿੱਤਾ ਹੈ ਕਿ ਅਗਲੀ ਵਿਧਾਨ ਸਭਾ ਵਿੱਚ ਲਵ-ਜਿਹਾਦ ਨੂੰ ਲੈਕੇ ਵਿਧਾਇਕ ਲਿਆਦਾ ਜਾ ਰਿਹਾ ਹੈ। ਲਵ-ਜਿਹਾਦ ਤੇ 5 ਸਾਲ ਦੀ ਸਜ਼ਾ ਹੋ ਸਕਦੀ ਹੈ। ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦੀ ਇਹ ਗੱਲ ਬਾਲੀਬੁੱਡ ਐਕਟਰ ਜ਼ੀਸ਼ਾਨ ਅਤੇ ਕਈ ਹੋਰ ਦੂਸਰੇ ਕਲਾਕਾਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ।
ਜੀਸ਼ਾਨ ਨੇ ਇਸ ਮਾਮਲੇ ‘ਚ ਟਵੀਟ ਕਰਦੇ ਹੋਏ ਆਪਣੇ ਵਿਚਾਰ ਪ੍ਰਗਟ ਕੀਤੇ.. ਉਹਨਾਂ ਲਿਖਿਆ ਕਿ ‘ਪਿਆਰ ਕਰਨ ਤੇ ਜ਼ੇਲ੍ਹ ਜਾਣਾ ਪਵੇਗਾ!!!! ਜਾਂ ਪਿਆਰ ਕਰਨ ਤੋਂ ਪਹਿਲਾਂ ਧਰਮ ਦੇਖਣਾ ਹੋਵੇਗਾ!!! ਡਰੋ ਨਾ, ਨਫ਼ਰਤ ਕਰਨ ਤੇ ਕੋਈ ਨਹੀਂ ਟੋਂਕੇਗਾ, ਬਲਕਿ ਤਾੜਿਆਂ ਵਜਾਇਆਂ ਜਾਣਗਿਆਂ!!!! ਲਵ ਜਿਹਾਦ ਵਰਗੇ ਝੂਠ ਤੇ ਕਾਨੂੰਨ ਬਣਾਇਆ ਜਾ ਰਿਹਾ ਹੈ!! ਵਾਹ ਸਾਹਿਬ ਵਾਹ!!’ ਜੀਸ਼ਾਨ ਦੀ ਇਸ ਟਵੀਟ ਨੂੰ ਦੇਸ਼ ਭਰ ਦੇ ਸਾਰੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ । ਦੱਸਦਈਏ ਕਿ ਜੀਸ਼ਾਨ ਦਾ ਇਹ ਪਹਿਲਾ ਮੌਕਾ ਨਹੀ ਹੈ ਕਿ ਜਦੋਂ ਜੀਸ਼ਾਨ ਨੇ ਕਿਸੇ ਮੁੱਦੇ ਤੇ ਕੁਝ ਕਿਹਾ ਹੋਵੇ… ਸੀਏਏ ਅਤੇ ਐਨਆਰਸੀ ਦੇ ਵਿਰੋਧ ਵਿੱਚ ਵੀ ਅਜਿਹਾ ਕੁਝ ਦਿਖਾਈ ਦਿੱਤਾ ਸੀ- । ਉਹ ਆਪਣੀ ਗੱਲ ਬਿਨਾਂ ਡਰੇ ਕਹਿ ਦਿੰਦਾ ਹੈ।