Htv Punjabi
corona news Featured Fitness Health India Religion

ਇਹ ਹੈ ਪਦਮਨਾਭਸ੍ਵਾਮੀ ਮੰਦਰ ਦੇ 7ਵੇਂ ਦਰਵਾਜ਼ੇ ਦਾ ਗੁਝਾ ਭੇਦ, ਦੇਖੋ ਇਸਨੂੰ ਕਿਉਂ ਕੋਈ ਨਹੀਂ ਖੋਲ ਸਕਿਆ ਹੁਣ ਤੱਕ 

ਨਿਊਜ਼ ਡੈਸਕ ; ਕੇਰਲ ਦੇ ਤਿਰੂਵੰਤਪੁਰਮ ਵਿੱਚ ਸਥਿਤ ਪਦਮਨਾਭਸ੍ਵਾਮੀ ਮੰਦਿਰ ਦੇ ਬਾਰੇ ਵਿੱਚ ਤਾਂ ਤੁਸੀ ਜਰੂਰ ਸੁਣਿਆ ਹੋਵੇਗਾ, ਕਿਉਂਕਿ ਇਹ ਮੰਦਿਰ ਆਪਣੇ ਭੇਦਾਂ ਅਤੇ ਬੇਸ਼ੁਮਾਰ ਖਜਾਨੇ ਦੀ ਵਜ੍ਹਾ ਕਾਰਨ ਦੁਨੀਆਂ ਭਰ ਵਿਚ ਪ੍ਰਸਿੱਧ ਹੈ l ਇਸਨੂੰ ਭਾਰਤ ਦਾ ਸਭ ਤੋਂ ਅਮੀਰ ਮੰਦਰ ਵੀ ਕਿਹਾ ਜਾਂਦਾ ਹੈ l ਇਸ ਮੰਦਿਰ ਵਿੱਚ ਕਈ ਗੁਪਰ ਤਹਿਖਾਨੇ ਬਣੇ ਹਨ, ਜਿਸ ਵਿੱਚੋ ਕੁਝ ਕੁ ਨੂੰ ਖੋਲਿਆ ਜਾ ਚੁੱਕਿਆ ਹੈ ਅਤੇ ਉਸ ਵਿਚ ਅਰਬਾਂ-ਖਰਬਾਂ ਦਾ ਖਜਾਨ ਵੀ ਮਿਲਿਆ ਹੈ, ਪਰ ਇਸਦਾ ਸੱਤਵਾਂ ਦਰਵਾਜਾ ਅਜੇ ਤੱਕ ਖੋਲਿਆ ਨਹੀਂ ਗਿਆ ਹੈ ਜਾਂ ਐਵੇਂ ਕਹੀਏ ਕਿ ਕੋਈ ਵੀ ਉਸਨੂੰ ਖੋਲ ਨਹੀਂ ਪਾਉਂਦਾ ਹੈ l ਓਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਿਛੇ ਇਕ ਡੂੰਘਾ ਭੇਦ ਲੁਕਿਆ ਹੋਇਆ ਹੈ l
ਪਦਮਨਾਭਸ੍ਵਾਮੀ ਮੰਦਿਰ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਹੈ l ਇਹ ਇਤਿਹਾਸਿਕ ਮੰਦਿਰ ਤਿਰੂਵੰਤਪੁਰਮ ਦੀ ਵੱਡੀ ਸੈਰਗਾਹ ਵਾਲ਼ੀ ਜਗਾਹ ਵਿਚੋਂ ਇੱਕ ਹੈ l ਦੱਸ ਦੇਈਏ ਕਿ ਇਸ ਮੰਦਿਰ ਨੂੰ 16ਵੀਂ  ਸ਼ਤਾਬਦੀ ਵਿੱਚ ਤਰਾਵਨਕੋਰ ਦੇ ਰਾਜਿਆਂ ਨੇ ਬਣਵਾਇਆ ਸੀ l ਅਜਿਹਾ ਮੰਨਿਆ ਜਾਂਦਾ ਹੈ ਕਿ ਉਹਨਾਂ ਨੇ ਹੀ ਮੰਦਿਰ ਦੇ ਤਹਿਖਾਨਿਆਂ ਵਿੱਚ ਭਾਰੀ ਮਾਤਰਾ ਵਿੱਚ ਖਜਾਨਾ ਲਕੋ ਕੇ ਰੱਖ ਦਿੱਤਾ ਸੀ l
ਇਸ ਮੰਦਿਰ ਦੇ 6 ਤਹਿਖਾਨੇ ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ ਖੋਲ੍ਹੇ ਜਾ ਚੁਕੇ ਹਨ, ਜਿਸ ਵਿਚੋਂ ਭਾਰੀ ਮਾਤਰਾ ਵਿਚ ਸੋਨੇ-ਚਾਂਦੀ ਅਤੇ ਹੀਰੇ-ਜਵਾਹਰਾਤ ਵੀ ਮਿਲੇ ਹਨ l ਇਹਨਾਂ ਦੀ ਕੀਮਤ ਅਰਬਾਂ-ਖਰਬਾਂ ਵਿੱਚ ਦੱਸੀ ਜਾਂਦੀ ਹੈ l ਕਹਿੰਦੇ ਹਨ ਕਿ ਇਸ ਮੰਦਿਰ ਦੇ 7ਵੇਂ ਤਹਿਖਾਨੇ ਦੇ ਦਰਵਾਜੇ ਨੂੰ ਵੀ ਖੋਲਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਦਰਵਾਜੇ ਤੇ ਬਣੇ ਵੱਡੇ ਜਿਹੇ ਸੱਪ ਦੇ ਚਿੱਤਰ ਨੂੰ ਦੇਖ ਕੇ ਕੰਮ ਰੋਕ ਦਿੱਤਾ ਗਿਆ l ਮੰਨਿਆ ਜਾਂਦਾ ਹੈ ਕਿ 7ਵਾਂ ਦਰਵਾਜਾ ਖੋਲ੍ਹਣਾ ਅਸ਼ੁੱਭ ਹੋਵੇਗਾ l
ਮੰਨਿਆ ਜਾਂਦਾ ਹੈ ਕਿ 7ਵੇਂ  ਦਰਵਾਜੇ ਨੂੰ ਸਰਾਪ ਮਿਲਿਆ ਹੋਇਆ ਹੈ l ਜੇਕਰ ਕੋਈ ਵੀ ਇਸਨੂੰ ਖੋਲਣ ਦੀ ਕੋਸ਼ਿਸ਼ ਕਰੇਗਾ, ਉਸਦੀ ਮੌਤ ਹੋ ਜਾਵੇਗੀ l ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਰਵਾਜੇ ਨੂੰ ਖੋਲਣ ਨਾਲ ਧਰਤੀ ‘ਤੇ ਭੂਚਾਲ ਆ ਜਾਵੇਗਾ l ਕਹਿੰਦੇ ਹਨ ਕਿ ਇਕ ਵਾਰ ਕੁਝ ਲੋਕਾਂ ਨੇ ਇਸਨੂੰ ਖੋਲਣ ਦੀ ਕੋਸ਼ਿਸ਼ ਕੀਤੀ ਸੀ, ਪਰ ਜ਼ਹਿਰੀਲੇ ਸੱਪ ਦੇ ਡੰਗ ਮਾਰਨ ਨਾਲ ਉਹਨਾਂ ਦੀ ਮੌਤ ਹੋ ਜਾਵੇਗੀ l
ਅਜਿਹਾ ਵੀ ਮੰਨਿਆ ਜਾਂਦਾ ਹੈ ਕਿ 7ਵੇਂ ਦਰਵਾਜੇ ਨੂੰ ਮੰਤਰਾਂ ਨਾਲ ਬੰਦ ਕੀਤਾ ਗਿਆ ਹੈ ਅਤੇ ਉਸਨੂੰ ਉਸੀ ਤਰੀਕੇ ਨਾਲ ਖੋਲਿਆ ਵੀ ਜਾ ਸਕਦਾ ਹੀ ਪਰ ਇਸ ਵਿਚ ਜ਼ਰਾ ਜਿਹੀ ਵੀ ਚੂਕ ਹੋਈ ਤਾਂ ਮੌਤ ਨਿਸਚਿਤ ਹੈ l ਇਹਨਾਂ ਸਾਰੀਆਂ ਵਜ੍ਹਾਂ ਨਾਲ ਹੀ ਇਹ ਦਰਵਾਜਾ ਦੁਨੀਆਂ ਦੇ ਲਈ ਇਕ ਭੇਤ ਬਣਿਆ ਹੋਇਆ ਹੈ l

Related posts

ਸਾਢੇ 4 ਰੁਪਏ ‘ਚ ਘਰੇ ਬਣਾਓ ਕਮਜ਼ੋਰੀ ਨੂੰ ਬੰਨ੍ਹ ਮਾਰ ਗੋਲੀ

htvteam

ਪੰਜਾਬ ਸਰਕਾਰ 16 ਜਨਵਰੀ ਨੂੰ ਹੈਲਥ ਕੇਅਰ ਵਰਕਰਾਂ ਦੇ ਟੀਕਾਕਰਣ ਲਈ ਪੂਰੀ ਤਰਾਂ ਤਿਆਰ

htvteam

ਇਸ ਸ਼ਹਿਰ ‘ਚੋਂ ਬਾਹਰ ਨਿਕਲ ਵਾਲੇ ਯਾਦ ਕਰ ਲੈਣ ਆਹ ਅਰਦਾਸ, ਲੋਕਾਂ ਦਾ ਹੱਥ ਬੰਨ੍ਹ ਬੰਨ੍ਹ ਪੁਲਿਸ ਤੋਂ ਮਸਾਂ ਛੁੱਟ ਰਿਹੈ ਖਹਿੜਾ   

Htv Punjabi

Leave a Comment