Htv Punjabi
Punjab

ਹੁਣ ਸਰਕਾਰ ਵੱਲੋਂ ਕਿਸਾਨਾਂ ਦੀ ਦਿੱਤੀ ਤਰੀਕ ਬਦਲ ਕੇ ਦਿੱਤੀ ਗਈ ਮੀਟਿੰਗ ਲਈ ਨਵੀਂ ਤਰੀਕ

ਕਿਸਾਨਾਂ ਦੇ ਧਰਨੇ ਨੂੰ 33 ਦਿਨ ਹੋ ਗਏ, ਇਸ ਦੌਰਾਨ ਸਰਕਾਰ ਨੇ ਕਿਸਾਨਾਂ ਨੂੰ 30 ਦਸੰਬਰ ਨੂੰ ਗੱਲਬਾਤ ਦੇ ਲਈ ਬੁਲਾਇਆ ਹੈ, ਮੀਟਿੰਗ ਦੁਪਿਹਰ 2 ਵਜੇ ਵਿਗਿਆਨ ਭਵਨ ‘ਚ ਹੋਵੇਗੀ , ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕਿਸਾਨਾਂ ਵਲੋਂ ਸਰਕਾਰ ਨੂੰ ਚਿੱਠੀ ਲਿਖ ਕੇ ਮੰਗਲਵਾਰ 11 ਵਜੇ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ,

ਫਿਲਹਾਲ ਦੀਆਂ ਹੋਈਆਂ ਮੀਟਿੰਗਾਂ ‘ਚ ਸਰਕਾਰ ਵਲੋਂ ਖੇਤੀ ਬਿੱਲਾਂ ‘ਚ ਸੋਧ ਲਈ ਤਾਂ ਹਾਮੀ ਭਰੀ ਜਾ ਰਹੀ ਸੀ ਪਰ ਇਹਨਾਂ ਨੂੰ ਰੱਦ ਕਰਨ ਦਾ ਫਿਲਹਾਲ ਸਰਕਾਰ ਵਲੋਂ ਕੋਈ ਮੂਡ ਨਹੀਂ ਬਣਾਇਆ ਗਿਆ, ਤਾਂ ਦੂਸਰੇ ਪਾਸੇ ਕਿਸਾਨਾਂ ਵਲੋਂ ਦਿੱਲੀ ਦੀਆਂ ਸਰਹੱਦਾਂ ‘ਤੇ ਪੱਕੇ ਮੋਰਚੇ ਗੱਡ ਕੇ ਇਹਨਾ ਬਿੱਲਾਂ ਨੂੰ ਰੱਦ ਕਰਵਾਉਣ ਦਾ ਮਨ ਬਚਾਇਆ ਹੋਇਆ ਹੈ।
ਇਹਨਾਂ ਸਾਰਿਆਂ ਰੌਲਿਆਂ ‘ਚ ਹਾਲੇ ਤੱਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਹਾਲੇ ਤੱਕ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਸਿੱਧੀ ਕੋਈ ਗੱਲਬਾਤ ਨਹੀਂ ਕੀਤੀ ਗਈ ਸਗੋਂ ਹੋਰ ਸੂਬਿਆਂ ‘ਚ ਜਾ ਕੇ ਇਹਨਾਂ ਕਾਨੂੰਨਾਂ ਦੇ ਫਾਇਦੇ ਗਿਣਵਾਏ ਗਏ ਨੇ।

Related posts

ਅਫਸਰ ਨੇ ਵਿਧਾਇਕ ਨੂੰ ਕੱਢਿਆ ਦਫਤਰ ‘ਚੋਂ ਬਾਹਰ ?

htvteam

ਜਵਾਨ ਭੈਣ ਦਾ ਬਦਲਾ ਲੈਣ ਲਈ B.Sc.ਪਾਸ ਮੁੰਡਾ ਬਣਿਆ ਹੈਵਾਨ

htvteam

ਲੈਂਨਜ਼ ਪੁਆਕੇ ਅੰਨ੍ਹੇ ਹੋਏ ਬੰਦੇ ਦੀ ਅੱਖਾਂ ਦੀ ਰੌਸ਼ਨੀ 20 ਮਿੰਟ ‘ਚ ਮੁੜੀ

htvteam