Htv Punjabi
Uncategorized

ਫੁੱਟਪਾਥ `ਤੇ ਸੋਂ ਰਹੇ 20 ਮਜ਼ਦੂਰਾਂ ਨੂੰ ਟਰੱਕ ਨੇ ਕੁਚਲਿਆ, ਮੋਦੀ ਨੇ ਕੀਤਾ ਵੱਡਾ ਐਲਾਨ

ਗੁਜਰਾਤ ਵਿਚ ਵੱਡਾ ਹਾਦਸਾ ਹੋਇਆ ਹੈ, ਸੂਰਤ ਤੋਂ 60 ਕਿਲੋਮੀਟਰ ਕੋਸਾਂਬਾ ਇਲਾਕੇ `ਚ ਟਰੱਕ ਨੇ 20 ਲੋਕਾਂ ਨੂੰ ਕੁਚਲ ਦਿੱਤਾ, ਇਸ ਨਾਲ 15 ਦੀ ਮੌਤ ਹੋ ਗਈ ਹੈ, ਪੁਲਿਸ ਨੇ ਦੱਸਿਆ ਕਿ ਕੁਝ ਮਜਦੂਰ ਫੁੱਟਪਾਥ `ਤੇ ਸਂੋ ਰਹੇ ਸਨ, ਜਿਸ ਨਾਲ 8 ਲੋਕ ਗੰਭੀਰ ਰੂਪ ਨਾਲ ਜ਼ਖਮੀ ਵੀ ਹੋ ਗਏ ਜਿਹਨਾਂ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ ਇਸ ਦੌਰਾਨ ਸਰਕਾਰੀ ਹਸਪਤਾਲ `ਚ 3 ਹੋਰਾਂ ਨੇ ਦਮ ਤੋੜ ਦਿੱਤਾ।


ਪੁਲਿਸ ਨੇ ਦੱਸਿਆ ਕਿ ਟਰੱਕ ਗੰਨੇ ਦੇ ਨਾਲ ਲੱਦਿਆ ਹੋਇਆ ਸੀ, ਜਿਹੜਾ ਟਰੈਕਟਰ ਨਾਲ ਟਰਕਾ ਗਿਆ, ਜਿਸ ਕਾਰਨ ਜਿਵੇਂ ਹੀ ਹਾਦਸਾ ਹੋਇਆ ਤਾਂ ਕੰਟਰੋਲ ਤੋਂ ਬਾਹਰ ਹੋਣ ਦੇ ਕਾਰਨ ,, ਡੰਪਰ ਫੁੱਟਪਾਥ `ਤੇ ਚੜ੍ਹ ਗਿਆ , ਫਿਲਹਾਲ ਪੁਲਿਸ ਵਲੋਂ ਟਰੱਕ ਡਰਾਇਵਰ ਤੇ ਕਲੀਨਰ ਨੂੰ ਗਿਫਤਾਰ ਕਰ ਲਿਆ ਹੈ।

ਇਸ ਘਟਨਾ ਤੋਂ ਬਾਅਦ ਜਿਥੇ ਪੂਰੇ ਸੂਬੇ ਵਿਚ ਸੋਗ ਦੀ ਲਹਿਰ ਹੈ ਉਥੇ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਰਨ ਵਾਲਿਆਂ ਨੂੰ 2-2 ਲੱਖ ਤੇ ਜ਼ਖਮੀਆਂ ਨੂੰ 50-50 ਹਜ਼ਾਰ ਦੇਣ ਦਾ ਐਲਾਨ ਕੀਤਾ ਹੈ, ਅਤੇ ਦੁੱਖ ਪ੍ਰਗਟ ਕੀਤਾ ਹੈ।

Related posts

ਚੀਨ ਨੇ ਅਰੁਣਾਚਲ ਪ੍ਰਦੇਸ਼ ਤੋਂ 5 ਲੋਕਾਂ ਨੂੰ ਕੀਤਾ ਅਗਵਾ: ਕਾਂਗਰਸੀ ਵਿਧਾਇਕ

htvteam

ਆਹ ਹੁੰਦੈ ਜ਼ਜਬਾ, ਇਨਸਾਨੀਅਤ ਲਈ ਕੁਝ ਕਰ ਵਿਖਾਉਣ ਦਾ, 8 ਸਾਲਾਂ ਦੀ ਬੱਚੀ ਨੇ ਕੀਤਾ ਅਜਿਹਾ ਕੰਮ, ਕਈਆਂ ਦ ਮੂੰਹ ਤੇ ਵੱਜੀ ਚਪੇੜ

Htv Punjabi

ਜਦੋਂ ਨਾਕੇ ਦੌਰਾਨ ਪੁਲਿਸ ਦੀ ਪਈ ਇਹਨਾਂ ਬੰਦਿਆਂ `ਤੇ ਨਜ਼ਰ!

htvteam