Htv Punjabi
Uncategorized

ਜਦੋਂ ਨਾਕੇ ਦੌਰਾਨ ਪੁਲਿਸ ਦੀ ਪਈ ਇਹਨਾਂ ਬੰਦਿਆਂ `ਤੇ ਨਜ਼ਰ!

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਾ ਖਤਮ ਕਰਨ ਲਈ ਵਿੱਢੀ ਮੁਹਿੰਮ ਦੇ ਤਹਿਤ ਲਗਾਤਾਰ ਸਫਲਤਾ ਹਾਸਲ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਨਾਭਾ ਸਦਰ ਪੁਲਸ ਵੱਲੋਂ ਕੀਤੀ ਗਈ ਨਾਕੇਬੰਦੀ ਦੇ ਦੌਰਾਨ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਚੈੱਕ ਕਰਨ ਉਪਰੰਤ ਵਿਅਕਤੀਆਂ ਕੋਲੋਂ ਥੈਲੇ ਦੇ ਵਿੱਚੋਂ 2000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਨ੍ਹਾਂ ਉਕਤ ਦੋਵੇਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਇਸ ਪੁਲੀਸ ਰਿਮਾਂਡ ਦੇ ਦੌਰਾਨ ਇਨ੍ਹਾਂ ਦੋਵੇਂ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਇਹ ਕਿਥੋਂ ਲਿਆਂਦੇ ਸਨ ਤੇ ਕਿਸ ਨੂੰ ਵੇਚਦੇ ਸਨ।

ਨਾਭਾ ਸਦਰ ਪੁਲਸ ਨੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ 2000 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਇਨ੍ਹਾਂ ਦੋਵੇਂ ਦੋਸ਼ੀਆਂ ਦੀ ਪਹਿਚਾਣ ਅਮਜ਼ਦ ਖਾਨ ਪੁੱਤਰ ਭੋਲਾ ਖਾਨ ਵਾਸੀ ਪਿੰਡ ਖੇੜੀ ਜੱਟਾਂ, ਢਢੋਗਲ ਜ਼ਿਲ੍ਹਾ ਸੰਗਰੂਰ, ਅਬਦੁਲ ਹਮੀਦ ਪੁੱਤਰ ਅਬਦੁਲ ਗਫੂਰ ਵਾਸੀ ਨਾਭਾ ਰੋਡ ਕਿਲ੍ਹਾ ਰਹਿਮਤਗੜ੍ਹ ਮਾਲੇਰਕੋਟਲਾ ਵਜੋ ਹੋਈ। ਇਨ੍ਹਾਂ ਵਿੱਚੋਂ ਇੱਕ ਦੋਸ਼ੀ ਅਮਜਦ ਖ਼ਾਨ ਜੋ ਪਹਿਲਾਂ ਹੀ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਜੇਲ੍ਹ ਵਿੱਚ ਬੰਦ ਹੈ ਜੋ ਪੈਰੋਲ ਤੇ ਬਾਹਰ ਆਇਆ ਹੋਇਆ ਸੀ।

ਇਸ ਮੌਕੇ ਚੌਕੀ ਇੰਚਾਰਜ ਵਿੰਨਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਨਾਕਾਬੰਦੀ ਦੇ ਦੌਰਾਨ ਦੋ ਵਿਅਕਤੀਆਂ ਨੂੰ 2000 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ। ਜਿਨ੍ਹਾਂ ਨੂੰ ਅੱਜ ਨਾਭਾ ਦੀ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ ਅਤੇ ਪੁੱਛਗਿੱਛ ਦੇ ਦੌਰਾਨ ਪਤਾ ਲਗਾਇਆ ਜਾਵੇਗਾ ਕਿ ਇਹ ਕਿਥੋਂ ਲਿਆਂਦੇ ਸਨ ਤੇ ਕਿਸ ਨੂੰ ਵੇਚ ਰਹੇ ਸਨ।

Related posts

ਰਿਸ਼ੀ ਕਪੂਰ ਦੇ ਦਾਦੇ ਦਾ ਉਹ ਪਿੰਡ ਜਿੱਥੇ ਉਹ ਕਦੀ ਨਹੀਂ ਗਿਆ ਪਰ ਲੋਕਾਂ ਦੇ ਨੇ ਖੋਲ੍ਹੇ ਵੱਡੇ ਰਾਜ਼

Htv Punjabi

ਬਾਦਲ ਦਲ ਦੇ ਬੰਦਿਆਂ ਨੇ ਕੀਤੀ ਠਾਹ ਠਾਹ, ਜ਼ਿਲ੍ਹਾ ਪ੍ਰਧਾਨ ਦੇ ਪੁੱਤਰਾਂ ਸਮੇਤ 8 ਖਿਲਾਫ ਮੁੱਕਦਮਾ ਦਰਜ

Htv Punjabi

ਕਰਨਾਟਕ ਦਾ ਸਿਹਤ ਮੰਤਰੀ: ਕਰੋਨਾ ਤੋਂ ਸਿਰਫ਼ ਰੱਬ ਹੀ ਬਚਾਅ ਸਕਦੈ

Htv Punjabi