Htv Punjabi
Punjab

ਨਵਾਂਸ਼ਹਿਰ ਦੇ ਪਿੰਡ ਗੜ੍ਹੀ ਅਜੀਤ ਸਿੰਘ ਦੀ ਬੇਟੀ ਪਰਮਿੰਦਰ ਕੌਰ ਪਿੰਦੂ ਬਣੀ ਜੱਜ

ਪੰਜਾਬ ਦੇ ਜਿਲਾ ਨਵਾਂਸ਼ਹਿਰ ਦੇ ਪਿੰਡ ਗੜ੍ਹੀ ਅਜੀਤ ਸਿੰਘ ਦੀ ਜੰਮਪਲ ਪਰਮਿੰਦਰ ਪਿੰਦੂ ਪੁੱਤਰੀ ਸੁਰਜੀਤ ਧੀਰ UK ਮੁਖਵਿੰਦਰ ਕੌਰ ਨੂੰ ਜੱਜ ਬਣਨ ਉੱਤੇ ਜਿੱਥੇ ਪੂਰੇ ਪਿੰਡ ਵਾਸੀਆਂ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ।ਉੱਥੇ ਹੀ ਪਰਮਿੰਦਰ ਕੌਰ ਦੇ ਪਰਿਵਾਰਕ ਮੈਬਰਾਂ ਅਤੇ ਰਿਸ਼ਤੇਦਾਰਾਂ ਦੀ ਖੁਸ਼ੀ ਦੀ ਵੀ ਕੋਈ ਹੱਦ ਨਹੀ। ਪਰਮਿੰਦਰ ਕੌਰ ਨੇ ਜਿੱਥੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਉੱਥੇ ਹੀ ਉਸਨੇ ਪੂਰੇ ਇਲਾਕੇ ਦਾ ਮਾਣ ਵੀ ਵਧਾਇਆ।ਪੂਰੇ ਇਲਾਕੇ ਦੇ ਲੋਕ ਅਤੇ ਰਿਸ਼ਤੇਦਾਰ ਉਸਨੂੰ ਵਧਾਈਆਂ ਦੇਣ ਲਈ ਉਸਦੇ ਘਰ ਪਹੁੰਚ ਕੇ ਉਸਦਾ ਮਿਠਾਈ ਨਾਲ ਮੂੰਹ ਮਿੱਠਾ ਕਰਵਾ ਰਹੇ ਹਨ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਕੌਰ ,ਉਸਦੀ ਮਾਤਾ ਸ਼੍ਰੀਮਤੀ ਮੁਖਮਿੰਦਰ ਕੌਰ ਅਤੇ ਮਾਸੀ ਨੇ ਕਿਹਾ ਕਿ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ।ਪਰਮਿੰਦਰ ਕੌਰ ਨੇ ਦੱਸਿਆ ਕਿ ਉਸਦਾ ਦਾ ਬਚਪਨ ਤੋਂ ਇੱਕ ਸੁਫਨਾ ਸੀ ਕਿ ਉਹ ਕਿਸੇ ਵੱਡੇ ਆਹੁਦੇ ਤੇ ਪਹੁੰਚ ਕੇ ਸਮਾਜ ਦੀ ਸੇਵਾ ਕਰੇ।ਉਸਦੇ ਇਸ ਸੁਫਨੇ ਨੂੰ ਉਦੋਂ ਪਰ ਲੱਗੇ ਜਦੋਂ ਉਸਦੀ ਇੱਕ ਸਹੇਲੀ ਨੇ ਉਸਦੀ ਲਿਆਕਤ ਨੂੰ ਵੇਖਦਿਆਂ ਉਸਨੂੰ ਲਾਅ ਦੀ ਉੱਚ ਸਿੱਖਿਆ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ।ਜਿਸਨੂੰ ਲੈ ਕੇ ਪਰਮਿੰਦਰ ਕੌਰ ਇਹ ਆਪਣਾ ਡਰੀਮ ਹਾਂਸਿਲ ਕੀਤਾ।ਉਸਨੇ ਸਾਰੇ ਮਾਪਿਆਂ ਨੂੰ ਆਪਣਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਬੇਟੀਆਂ ਨੂੰ ਘੱਟ ਨਾ ਸਮਝੋ ਉਹਨਾਂ ਨੂੰ ਵੱਧ ਤੋਂ ਵੱਧ ਪੜਣ ਅਤੇ ਅੱਗੇ ਵਧਣ ਲਈ ਉਹਨਾਂ ਦਾ ਸਹਿਯੋਗ ਕਰੋ।

Related posts

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ‘ਚ ਲਹਿਰਾਇਆ ਤਿਰੰਗਾ

htvteam

ਮੁੰਡੇ ਨੇ ਕੁੜੀ ਦੇ ਚਾਅ ਐਵੇਂ ਕਰਵਾਏ ਪੂਰੇ

htvteam

ਸਕੇ ਭਰਾਵਾਂ ਨੇ ਟੱਪੀਆਂ ਸਾਰੀਆਂ ਹੱਦਾਂ ?

htvteam