Htv Punjabi
Uncategorized

ਇੰਸਪੈਕਟਰ ਆਪਣੇ ਨਾਲ 100 ਤੋਂ ਵੱਧ ਗੁੰਡਿਆ ਦੀ ਧਾੜ੍ਹ ਲੈ ਕੇ ਆ ਪਹੁੰਚਿਆਂ!

ਮਾਹਿਲਪੁਰ ਸ਼ਹਿਰ ‘ਚ ਹੁਸ਼ਿਆਰਪੁਰ ਰੋਡ ‘ਤੇ ਸਥਿਤ ਇੱਕ ਕੋਠੀ ‘ਤੇ ਕਬਜਾ ਕਰਨ ਲਈ ਨਵਾਂ ਸ਼ਹਿਰ ਵਿਖ਼ੇ ਤੈਨਾਤ ਅਤੇ ਇੱਕ ਮਾਮਲੇ ‘ਚ ਲਾਈਨ ਹਾਜ਼ਰ ਇੰਸਪੈਕਟਰ ਆਪਣੇ ਨਾਲ 100 ਤੋਂ ਵੱਧ ਗੁੰਡਿਆ ਦੀ ਧਾੜ੍ਹ ਲੈ ਕੇ ਆ ਪਹੁੰਚਿਆਂ | ਘਰ ਦੇ ਪਿਛਲੇ ਹਿੱਸੇ ‘ਚ ਰਹਿੰਦੇ ਇੱਕ ਪਰਿਵਾਰ ਨਾਲ ਕੁੱਟਮਾਰ ਕਰਕੇ ਬਾਹਰਲੇ ਦਰਵਾਜੇ ਤੋੜ ਕੇ ਅੰਦਰ ਦਾਖ਼ਲ ਹੋ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਮੌਕੇ ‘ਤੇ ਪਹੁੰਚੀ ਮਾਹਿਲਪੁਰ ਪੁਲਿਸ ਦੀ ਹਾਜ਼ਰੀ ‘ਚ ਵੀ ਆਪਣੀ ਗੁੰਡਾਗਰਦੀ ਜਾਰੀ ਰੱਖ਼ੀ |

ਹਮਲਾਵਰਾਂ ਵਲੋਂ ਗੁੰਡਾਗਰਦੀ ਦੀ ਚਰਮਸੀਮਾਂ ਉਸ ਸਮੇਂ ਹੋ ਗਈ ਜਦੋਂ ਇੰਸਪੈਕਟਰ ਨੇ ਇੱਕ ਖ਼ੁਫ਼ੀਆ ਵਿਭਾਗ ਦੇ ਥਾਣੇਦਾਰ ਦਾ ਅਤੇ ਅਜੀਤ ਦੇ ਇਸ ਪੱਤਰਕਾਰ ਦਾ ਮੋਬਾਇਲ ਖ਼ੋਹ ਕੇ ਕੈਮਰੇ ‘ਚ ਕੈਦ ਕੀਤੀਆਂ ਤਸਵੀਰਾਂ ਅਤੇ ਵੀਡੀਓ ਡਿਲੀਟ ਕਰਕੇ ਧੱਕਾ ਮੁੱਕੀ ਕੀਤੀ ਅਤੇ ਸ਼ਰੇਆਮ ਧਮਕੀਆਂ ਦਿੱਤੀਆਂ |

ਜਦੋਂ ਮੌਕੇ ‘ਤੇ ਪਹੁੰਚੀ ਮਾਹਿਲਪੁਰ ਪੁਲਿਸ ਦੀ ਹਾਜ਼ਰੀ ਵਿਚ ਵੀ ਗੁੰਡਿਆਂ ਵਲੋਂ ਘਰ ਦੀ ਭੰਨ ਤੋੜ ਜਾਰੀ ਰੱਖ਼ੀ | ਮਾਮਲਾ ਵਿਗੜਦਾ ਦੇਖ਼ ਕੇ ਪੁਲਿਸ ਨੇ ਇੰਸਪੈਕਟਰ ਗੌਰਵ ਧੀਰ ਅਤੇ ਉਸ ਦੇ ਚਾਰ ਸਾਥੀਆਂ ਨੂੰ ਪੰਜ ਘੰਟੇ ਥਾਣੇ ਬਿਠਾ ਕੇ ਪੁਲਸੀਆ ਹਮਰਦਰਦੀ ਨਾਲ ਛੱਡ ਦਿੱਤਾ | ਖ਼ਬਰ ਲਿਖ਼ੇ ਜਾਣ ਤੱਕ ਪੁਲਿਸ ਨੇ ਕੋਈ ਵੀ ਮਾਮਲਾ ਦਰਜ਼ ਨਹੀਂ ਕੀਤਾ ਸੀ | ਮਾਮਲਾ ਦਰਜ਼ ਕਰਨ ਦੀ ਬਜਾਏ ਰਾਜੀਨਾਮੇ ਦੀ ਕਵਾਇਦ ਸ਼ੁਰੂ ਕਰ ਦਿੱਤੀ

Related posts

ਮਹਾਂਮਾਰੀਆਂ ਦੋਰਾਨ ਚੱਲੀਆਂ ਸਾਜ਼ਿਸ਼ਾਂ ਦੇ ਉਹ ਕਿੱਸੇ ਜਿਹੜੇ ਸਦੀਆਂ ਤੋਂ ਅੱਜ ਵੀ ਨੇ ਮਸ਼ਹੂਰ! ਪੜ੍ਹੋ ਅੱਖਾਂ ਖੋਲ੍ਹ ਸੱਚ!

Htv Punjabi

ਕੀ ਤੁਸੀਂ ਜਾਣਦੇ ਹੋ: ਇੱਕ ਅਜਿਹਾ ਜੀਵ ਜਿਸਦੇ 9 ਦਿਮਾਗ, 8 ਪੈਰ ਤੇ ਤਿੰਨ ਦਿਲ ਹੁੰਦੇ ਨੇ, ਹੈਰਾਨੀਜਨਕ ਸੱਚ

Htv Punjabi

ਬਠਿੰਡਾ ‘ਚ NIA ਨੇ BKU ਕ੍ਰਾਂਤੀਕਾਰੀ ਦੀ ਮਹਿਲਾ ਆਗੂ ਦੇ ਘਰ ‘ਤੇ ਕੀਤੀ Raid: ਫੇਰ ਕਿਸਾਨਾਂ ਨੇ……..?

htvteam