Htv Punjabi
Uncategorized

ਮਹਾਂਮਾਰੀਆਂ ਦੋਰਾਨ ਚੱਲੀਆਂ ਸਾਜ਼ਿਸ਼ਾਂ ਦੇ ਉਹ ਕਿੱਸੇ ਜਿਹੜੇ ਸਦੀਆਂ ਤੋਂ ਅੱਜ ਵੀ ਨੇ ਮਸ਼ਹੂਰ! ਪੜ੍ਹੋ ਅੱਖਾਂ ਖੋਲ੍ਹ ਸੱਚ!

ਨਵੀਂ ਦਿੱਲੀ : ਕੋਵਿਡ – 19 ਦੀ ਮਹਾਂਮਾਰੀ ਫੈਲਣ ਦੇ ਨਾਲ ਨਾਲ ਇਸ ਨਾਲ ਜੁੜੀ ਸਾਜਿਸ਼ਾਂ ਦੇ ਕਿਸੇ ਵੀ ਪੂਰੀ ਦੁਨੀਆਂ ਵਿੱਚ ਤੇਜ਼ੀ ਨਾਲ ਫੈਲੇ।ਇਸ ਵਿੱਚ ਸੋਸ਼ਲ ਮੀਡੀਆ ਤੋਂ ਲੈ ਕੇ ਸਿਆਸੀ ਨੇਤਾਵਾਂ ਤੱਕ ਦਾ ਪੂਰਾ ਯੋਗਦਾਨ ਰਿਹਾ।ਸੋਸ਼ਲ ਮੀਡੀਆ ਤੇ ਸਾਜਿਸ਼ ਦਾ ਇਹ ਕਿੱਸਾ ਫੈਲਿਆ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਪਿੱਛੇ 5ਜੀ ਤਕਨੀਕ ਹੈ।ਤਾਂ ਚੀਨ ਅਤੇ ਅਮਰੀਕਾ ਨੇ ਇੱਕ ਦੂਸਰੇ ਤੇ ਇਲਜ਼ਾਮ ਲਾਇਆ ਕਿ ਇਹ ਵਾਇਰਸ ਲੈਬ ਵਿੱਚ ਜੈਵਿਕ ਹਥਿਆਰ ਦੇ ਤੌਰ ਤੇ ਬਣਾਇਆ ਗਿਆ ਹੈ।ਸਾਜਿਸ਼ਾਂ ਦੇ ਅਜਿਹੇ ਕਿੱਸੇ ਹਰ ਆਪਦਾ ਦੇ ਨਾਲ ਫੈਲਦੇ ਹਨ ਅਤੇ ਇਹ ਸਿਲਸਿਲਾ ਬਹੁਤ ਪੁਰਾਣਾ ਹੈ।ਕਿਸੀ ਬੀਮਾਰੀ ਦੇ ਫੈਲਣ ਤੋਂ ਲੈ ਕੇ, ਦੁਸ਼ਮਣ ਦੇ ਹਮਲੇ ਤੱਕ, ਲੋਕਾਂ ਨੂੰ ਸਾਜਿਸਾਂ ਦੇ ਤਾਰ ਨਜ਼ਰ ਆਉਣ ਲੱਗਦੇ ਹਨ।

ਈਸਾ ਤੋਂ 331 ਸਾਲ ਪਹਿਲਾਂ ਰੋਮ ਵਿੱਚ ਅਚਾਨਕ ਬਹੁਤ ਸਾਰੇ ਅਮੀਰ ਲੋਕਾਂ ਦੀ ਰਹੱਸਮਈ ਤਰੀਕੇ ਨਾਲ ਮੌਤ ਹੋਣ ਲੱਗੀ।ਇਹ ਸਿਲਸਿਲਾ ਵੱਧਿਆ ਤਾਂ ਇੱਕ ਦਾਸੀ ਨੇ ਆ ਕੇ ਜਾਂਚ ਕਰਨ ਵਾਲਿਆਂ ਤੋਂ ਦਾਅਵਾ ਕੀਤਾ ਕਿ ਕੁਝ ਵੱਡੇ ਘਰਾਂ ਦੀ ਔਰਤਾਂ ਇਸ ਦੇ ਪਿੱਛੇ ਹਨ, ਜਿਹੜਾਾ ਕਿ ਇੱਕ ਕਾੜਾਾ ਤਿਆਰ ਕਰ ਰਹੀ ਹੈ।ਇਸ ਨੂੰ ਪੀ ਕੇ ਹੀ ਬੰਦਿਆਂ ਦੀ ਮੌਤ ਹੋੋ ਰਹੀ ਹੈ।

ਜਦੋਂ ਇਨ੍ਹਾਂ ਔਰਤਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਤਾਂ ਦਵਾਈ ਤਿਆਰ ਕਰ ਰਹੀਆਂ ਸਨ।ਕੁਝ ਔਰਤਾਂ ਨੁੰ ਇਹ ਦਵਾਈ ਪਿਲਾਈ ਗਈ, ਤਾਂ ਉਨ੍ਹਾਂ ਦੀ ਮੌਤ ਹੋ ਗਈ।ਇਸ ਤੋਂ ਉਸ ਦਾਸੀ ਦੀ ਸਾਜਿਸ਼ ਵਾਲੀ ਕਹਾਣੀ ਵਿੱਚ ਹੋਰ ਵਾਧਾ ਹੋਇਆ।ਹਾਲਾਂਕਿ, ਸਦੀਆਂ ਬਾਅਦ ਅੱਜ ਜਦ ਇਸ ਕਿੱਸੇ ਦਾ ਬਰੀਕੀ ਨਾਲ ਵਿਸ਼ਲੇਸ਼ਣ ਕੀਤਾ ਜਾਂਦਾ ਹੈ, ਤਾਂ ਪਤਾ ਇਹ ਲੱਗਦਾ ਹੈ ਕਿ ਰੋਮ ਦੇ ਉਹ ਰੲਈਸ ਸ਼ਾਇਦ ਪਲੇਗ ਨਾਲ ਮਰ ਰਹੇ ਸਨ।

ਪਰ ਲੋਕਾਂ ਨੂੰ ਉਸ ਬੀਮਾਰੀ ਦੀ ਠੀਕ ਸਮਝ ਨਹੀਂ ਸੀ, ਤਾਂ ਠੀਕਰਾ ਉਨ੍ਹਾਂ ਔਰਤਾਂ ਤੇ ਫੋੜ ਦਿੱਤਾ ਗਿਆ, ਜਿਨ੍ਹਾਂ ਨਾਲ ਉਸ ਦੌਰ ਦਾ ਰੋਮਨ ਸਮਾਜ ਡਰਦਾ ਸੀ।ਸਾਜਿਸ਼ਾਂ ਦੇ ਨਾਲ ਇਹੀ ਮਸਲਾ ਹੈ।ਲੋਕ ਸਹਿਜਤਾ ਤੋਂ ਬਿਨਾਂ ਤਰਕ ਵਿਤਰਕ ਕੀਤੇ ਉਸ ਤੇ ਭਰੋਸਾ ਕਰ ਲੈਂਦੇ ਹਨ।ਜਿਵੇਂ ਕਿ ਕੋਵਿਡ – 19 ਦੀ ਮਹਾਂਮਾਰੀ ਦੇ ਪਿੱਛੇ 5ਜੀ ਤਕਨੀਕ ਦਾ ਹੱਥ ਹੋਣ ਦੀ ਸਾਜਿਸ਼ ਦਾ ਦਾਅਵਾ।

ਬ੍ਰਿਟੇਨ ਵਿੱਚ ਇਸ ਅਫਵਾਹ ਦੇ ਫੈਲਣ ਦੇ ਬਾਅਦ ਕਈ ਟੈਲੀਫੋਨ ਲਾਈਨਾਂ ਅਤੇ ਸੰਚਾਰ ਦੇ ਇੰਜੀਨੀਅਰਾਂ ਤੇ ਹਮਲੇ ਹੋਏ।ਅਮਰੀਕਾ ਤੋਂ ਵੀ ਅਜਿਹੀ ਹੀ ਹਿੰਸਕ ਘਟਨਾਵਾਂ ਦੀ ਖਬਰਾਂ ਆਹੀਆਂ।ਜਦਕਿ, ਇਨ੍ਹਾਂ ਗੱਲਾਂ ਦਾ ਹਕੀਕ ਨਾਲ ਕੋਈ ਵਾਸਤਾ ਨਹੀਂ ਸੀ।ਸਵਾਲ ਇਹ ਹੈ ਕਿ ਆਖਿਰ ਸਾਜਿਸ਼ਾਂ ਦੇ ਅਜਿਹੇ ਕਿੱਸੇ ਮਸ਼ਹੂਰ ਕਿਉਂ ਹੋ ਜਾਂਦੇ ਹਨ।ਜਨਤਾ ਨੂੰ ਇਸ ਵਿੱਚ ਕੀ ਦਿਖਦਾ ਹੈ ਕਿ ਅਜਿਹੇ ਬੇਬੁਨਿਆਦ ਦਾਅਵਿਆਂ ਤੇ ਭਰੋਸਾ ਕਰ ਲੈਂਦੇ ਹਨ, ਅਅਤੇ ਕੀ ਅਸੀਂ ਸਾਜਿਸ਼ਾਂ ਦੇ ਇਨ੍ਹਾਂ ਕਿਂਸਿਆਂ ਤੋਂ ਕੋਈ ਸਬਕ ਸਿੱਖ ਸਕਦੇ ਹਾਂ।

ਸਾਜਿਸ਼ ਦੇ ਕਿਸੀ ਵੀ ਕਿੱਸੇ ਦੇ ਮਸ਼ਹੂਰ ਹੋਣ ਦੀ ਪਹਿਲੀ ਸ਼ਰਤ ਇਹੀ ਹੈ।ਖਤਰਨਾਕ ਅਜਿਹਾ ਹੋਣਾ ਚਾਹੀਦਾਾ ਜਿਸ ਤੇ ਸਹਿਜਤਾ ਨਾਲ ਵਿਸ਼ਵਾਸ਼ ਹੋ ਜਾਵੇ।ਕੋਰੋਨਾ ਵਾਇਰਸ ਨੂੰ ਲੈ ਕੇ ਜਿਹੜੀ ਵੀ ਅਫਵਾਹਾਂ ਫੈਲੀਆਂ, ਉਨ੍ਹਾਂ ਦੇ ਪਿੱਛੇ ਜਿਹੜੇ ਵਿਲੇਨ ਦੱਸੇ ਗਏ, ਉਨ੍ਹਾਂ ਨੂੰ ਲੈ ਕੇ ਪਹਿਲਾਂ ਤੋਂ ਹੀ ਅਵਿਸ਼ਵਾਸ਼ ਦਾ ਮਾਹੌਲ ਸੀ।ਨਤੀਜਾ ਇਹ ਹੈ ਕਿ ਸਾਜਿਸ਼ਾਂ ਦੇ ਕਿੱਸੇ ਮਸ਼ਹੂਰ ਹੋਣ ਵਿੱਚ ਦੇਰ ਨਹੀਂ ਲੱਗੀ।

ਕੇਂਟ ਯੂਨੀਵਰਸਿਟੀ ਦੀ ਸਮਾਜਿਕ ਮਨੋਵਿਗਿਆਨਿਕ ਕੈਰੇਨ ਡਗਲਸ ਕਹਿੰਦੀ ਹੈ ਕਿ ਪੂਰੀ ਦੁਨੀਆਂ ਵਿੱਚ ਲੋਕ ਅਜਿਹੀ ਸਾਜਿਸ਼ਾਂ ਤੇ ਸਹਿਜ ਹੀ ਭਰੋਸਾ ਕਰ ਲੈਂਦੇ ਹਨ, ਜੋ ਸੰਸਕ੍ਰਿਤਿਕ ਅਤੇ ਏਤਿਹਾਸਿਕ ਘਟਨਾਵਾਂ ਨਾਲ ਜੁੜੇ ਹੁੰਦੇ ਹਨ।ਜੋ ਖਾਸ ਜਗ੍ਹਾ ਤੇ ਹੋਈ ਹੁੰਦੀ ਹਹੇ, ਜਿਨ੍ਹਾਂ ਵਿੱਚ ਧਾਰਮਿਕ ਅਲਪਸੰਖਿਅਕ, ਅਮੀਰ ਲੋਕ, ਦੁਸ਼ਮਣ ਦੇਸ਼ ਅਤੇ ਰਹੱਸਮਈ ਤਕਨੀਕਾਂ ਸ਼ਾਮਿਲ ਹੁੰਦੀਆਂ ਹਨ।

ਹਰ ਸਮਾਜ ਵਿੱਚ ਅਪਣੀ ਚਿੰਤਾਵਾਂ ਹੁੰਦੀਆਂ ਹਨ।ਲੋਕਾਂ ਦੀ ਸਨਕ ਹੁੰਦੀ ਹੈ।ਸਾਜਿਸ਼ਾਂ ਦੇ ਜਿਹੜੇ ਕਿੱਸੇ ਕਾਮਯਾਬ ਹੁੰਦੇ ਹਨ, ਉਹ ਇਨ੍ਹਾਂ ਦਾ ਲਾਭ ਚੁੱਕਦੇ ਹਨ।ਜਿਵੇਂ ਕਿ, ਭਾਰਤ ਵਿੱਚ ਅਲਪਸੰਖਿਅਕਾਂ ਦੇ ਖਿਲਾਫ ਮਾਹੌਲ, ਜਿਹੜੇ ਤਮਾਮ ਪੂਰਵ ਗ੍ਰਹਿਆਂ ਦੇ ਕਾਰਨ ਪੈਦਾ ਹੋਇਆ ਹੈ, ਜਾਂ ਫੇਰ, ਅਮਰੀਕਾ ਵਿੱਚ ਨਸਲਵਾਦੀ ਸੋਚਚ ਦੇ ਚੱਲਦੇ ਅਕਸਰ ਗੋਰ ਅਤੇ ਅਸ਼ਵੇਤ ਲੋਕਾਂ ਦੇ ਵਿੱਚ ਸਾਜਿਸ਼ਾਂ ਦੇ ਕਿੱਸੇ ਪਨਪਦੇ ਹਨ।

ਕੈਰੇਨ ਡਗਲਸ ਕਹਿੰਦੀ ਹੈ, ਸਾਰੀ ਰਿਸਰਚ ਤੋਂ ਇਹ ਗੱਲ ਸਾਬਿਤ ਹੁੰਦੀ ਹੈ ਕਿ ਉਹ ਸਾਜਿਸ਼ਾਂ ਦੇ ਯੁੱਗ ਵਿੱਚ ਜੀ ਰਹੇ ਹਨ।ਪਰ ਇਸ ਦੇ ਕੋਈ ਪੱਕੇ ਸਬੂਤ ਸਾਡੇ ਕੋਲ ਨਹੀਂ ਹਨ।ਅਜਿਹੇ ਵਿੱਚ ਕਦ, ਕਿੱਥੇ ਅਤੇ ਕਿਵੇਂ ਕਿਸ ਨਵੀਂ ਸਾਜਿਸ਼ ਦੀ ਕਹਾਣੀ ਦਾ ਜਨਮ ਹੋਵੇਗਾ, ਕਿਸੇ ਨੂੰ ਨਹੀਂ ਪਤਾ।

 

Related posts

ਆਹ ਦੇਖੋ ਟਰੰਪ ਦੀ ਫੇਰੀ ਤੋਂ ਪਹਿਲਾਂ ਸਰਕਾਰ ਨੇ ਵੱਡੀ ਦੀਵਾਰ ਬਣਾ ਕੇ ਝੁੱਗੀਆਂ ਕਿਵੇਂ ਲੁਕੋਈਆਂ, ਕਹਿੰਦੇ ਸ਼ਰਮ ਆਉਂਦੀ ਐ

Htv Punjabi

ਕਰੋਨਾ ਮਹਾਂਮਾਰੀ : ਦੇਖੋ ਅਮਰੀਕਾ ਕਿਵੇਂ ਵੱਧ ਰਿਹੈ ਆਰਥਿਕ ਬਰਬਾਦੀ ਵੱਲ

Htv Punjabi

ਜਿਸ ਗਲਵਾਂ ਘਟੀ ਨੇ 1962 ‘ਚ ਭਾਰਤ ਚੀਨ ਜੰਗ ਕਾਰਵਾਈ ਸੀ, ਉਸੇ ਗਲਵਾਂ ਘਾਟੀ ਤੋਂ ਦੋਵਾਂ ਦੇਸ਼ਾਂ ਦੇ ਫੌਜੀ ਇੱਕ ਵਾਰ ਫੇਰ ਮਰਨੇ ਸ਼ੁਰੂ, ਦੇਖੋ ਪੂਰਾ ਸੱਚ

Htv Punjabi

Leave a Comment