Htv Punjabi
Uncategorized

ਕੀ ਤੁਸੀਂ ਜਾਣਦੇ ਹੋ: ਇੱਕ ਅਜਿਹਾ ਜੀਵ ਜਿਸਦੇ 9 ਦਿਮਾਗ, 8 ਪੈਰ ਤੇ ਤਿੰਨ ਦਿਲ ਹੁੰਦੇ ਨੇ, ਹੈਰਾਨੀਜਨਕ ਸੱਚ

ਨਵੀਂ ਦਿੱਲੀ : ਦੁਨੀਆਂ ਵਿੱਚ ਅਜਿਹੀ ਕਈ ਰੋਚਕ ਗੱਲਾਂ ਹਨ, ਜਿਹੜੀਆਂ ਹੈਰਾਨ ਕਰ ਦਿੰਦੀਆਂ ਹਨ।ਜਿਵੇਂ ਫਿਲੀਪੀਨਜ਼ ਵਿੱਚ ਪਾਈ ਜਾਣ ਵਾਲੀ ਬਯਾ ਨਾਮ ਦੀ ਚਿੜੀ, ਜਿਹੜੀ ਪ੍ਰਕਾਸ਼ ਵਿੱਚ ਰਹਿਣ ਦੀ ਇੰਨੀ ਸ਼ੌਕੀਨ ਹੈ ਕਿ ਉਹ ਆਪਣੇ ਆਲਣੇ ਦੇ ਚਾਰੇ ਪਾਸੇ ਮਿੱਟੀ ਦਾ ਲੇਪ ਲਾ ਕੇ ਉਸ ਤੇ ਜੁਗਨੂਆਂ ਨੂੰ ਚਿਪਕਾ ਦਿੰਦੀ ਹੇ ਤਾਂ ਕਿ ਉਹ ਰੌਸ਼ਨੀ ਦਿੰਦੇ ਰਹਿਣ।ਅਜਿਹੇ ਵਿੱਚ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਰੌਚਕ ਤੱਥ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਬਾਰੇ ਵਿੱਚ ਜਾਣ ਕੇ ਤੁਸੀਂ ਵੀ ਕਹੋਗੇ ਕਿ ਇਹ ਤਾਂ ਤੁਸੀਂ ਜਾਣਦੇ ਹੀ ਨਹੀਂ ਸੀ।

ਇਹ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਕਿ ਮਾਊਂਟ ਐਵਰੈਸਟ ਦੁਨੀਆਂ ਦਾ ਸਭ ਤੋਂ ਉੱਚਾ ਪਰਬਤ ਸਿਖਰ ਹੈ, ਜਿਸ ਦੀ ਉਚਾਈ 8848 ਮੀਟਰ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਪ੍ਰਿਥਵੀ ਤੇ 15000 ਮੀਟਰ ਤੋਂ ਉੱਚੇ ਪਰਬਤ ਦਾ ਹੋਣਾ ਸੰਭਵ ਹੀ ਨਹੀਂ ਹੈ।ਜੀ ਹਾਂ ਅਜਿਹਾ ਧਰਤੀ ਦੇ ਗੁਰੂਤਾਆਕਰਸ਼ਣ ਦੇ ਕਾਰਨ ਹੈ।

14 ਅਪ੍ਰੈਲ 1912 ਨੂੰ ਸਮੁਿੰਦਰ ਵਿੱਚ ਡੁੱਬੇ ਦੁਨੀਆਂ ਦੇ ਸਭ ਤੋ ਵੱਡੇ ਵਾਸ਼ਪ ਆਧਾਰਿਤ ਜਹਾਜ ਟਾਈਟੈਨਿਕ ਦੀ ਲੰਬਾਈ 269 ਮੀਟਰ ਸੀ।ਤੁਹਾਨੂੰ ਜਾਦ ਕੇ ਹੈਰਾਨੀ ਹੋਵੇਗੀ ਕਿ ਜੇਕਰ ਇਸ ਜਹਾਜ਼ ਨੂੰ ਜ਼ਮੀਨ ਤੇ ਸਿੱਧਾ ਕਰ ਦਿੱਤਾ ਜਾਦਾ ਤਾਂ ਇਹ ਆਪਣੇ ਸਮੇਂ ਦੀ ਹਰ ਇਮਾਰਤ ਤੋਂ ਸਭ ਤੋਂ ਉੱਚਾ ਹੁੰਦਾ।ਇੰਨਾ ਹੀ ਨਹੀਂ ਇਸ ਦੀ ਚਿਮਨੀਆਂ ਇੰਨੀ ਵੱਡੀ ਸਨ ਕਿ ਉਨ੍ਹਾਂ ਵਿੱਚ ਦੋ ਟਰੇਨਾਂ ਆਰਾਮ ਨਾਲ ਲੰਘ ਸਕਦੀਆਂ ਹਨ।

ਦੁਨੀਆਂ ਦੇ ਮਹਾਨ ਵਿਗਿਆਨਿਕਾਂ ਵਿੱਚੋਂ ਇੱਕ ਅਲਬਰਟ ਆਈਨਸਟਾਈਨ ਦੇ ਮੁਤਾਬਿਕ, ਤੁਸੀਂ ਰਾਤ ਨੂੰ ਆਕਾਸ਼ ਵਿੱਚ ਜਿਹੜੇ ਲੱਖਾਂ ਤਾਰੇ ਦੇਖਦੇ ਹੋ, ਅਸਲ ਵਿੱਚ ਉਹ ਉਸ ਜਗ੍ਹਾ ਤੇ ਨਹੀਂ ਹੁੰਦੇ, ਜਿੱਥੇ ਅਸੀਂ ਦੇਖ ਰਹੇ ਹੁੰਦੇ ਹਾਂ ਬਲਕਿ ਉਹ ਕਿਤੇ ਹੋਰ ਹੁੰਦੇ ਹਨ।ਤੁਹਾਨੂੰ ਤਾਂ ਉਨ੍ਹਾਂ ਦੁਆਰਾ ਛੱਡਿਆ ਗਿਆ ਲੱਖਾਂ ਸਾਲ ਪਹਿਲਾਂ ਦਾ ਪ੍ਰਕਾਸ਼ ਦਿਖਾਈ ਦਿੰਦਾ ਹੇ।

ਓਕਟੋਪਸ ਇੱਕ ਬੇਹਦ ਹੀ ਅਜੀਬ ਸਮੁੰਦਰੀ ਪ੍ਰਾਣੀ ਹੈ, ਜਿਸ ਨੂੰ ਡੇਵਿਲਫਿਸ਼ ਵੀ ਕਹਿੰਦੇ ਹਨ।ਵੈਸੇ ਤਾਂ ਇਨਸਾਨਾ ਦੇ ਕੋਲ ਸਿਰਫ ਇੱਕ ਹੀ ਦਿਲ ਅਤੇ ਇੱਕ ਹੀ ਦਿਮਾਗ ਹੁੰਦਾ ਹੈ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਓਕਟੋਪਸ ਦੇ 3 ਦਿਨ ਅਤੇ 9 ਦਿਮਾਗ ਹੁੰਦੇ ਹਨ।ਇਹ ਨਹੀਂ ਇਸ ਦੇ 8 ਪੈਰ ਵੀ ਹੁੰਦੇ ਹਨ, ਜਿਸ ਦੇ ਕਾਰਨ ਵੁਸ ਨੂੰ ਅਸ਼ਟਬਾਹੂ ਵੀ ਕਿਹਾ ਜਾਂਦਾ ਹੈ।

ਕੰਗਾਰੂ ਆਸਟਰੇਲੀਆ ਦਾ ਮੂਲ ਨਿਵਾਸੀ ਹੈ ਅਤੇ ਇਹ ਇੱਥੇ ਦੇ ਵਿਕਾਸ ਦਾ ਪ੍ਰਤੀਕ ਵੀ ਹਨ, ਕਿਉਂਕਿ ਇਹ ਅਨੋਖੇ ਜਾਨਵਰ ਹਮੇਸ਼ਾ ਅੱਗੇ ਦੀ ਵੰਲ ਹੀ ਚਲਦੇ ਹਨ, ਪਿੱਤੇ ਕਦੀ ਨਹੀਂ ਚਲਦੇ।ਕੰਗਾਰੂ ਇੱਕ ਅਜਿਹਾ ਜਾਨਵਾਰ ਹੈ, ਜਿਹਨਾ ਆਪਣੇ ਬੱਚਿਆਂ ਨੂੰ ਆਪਣੀ ਹੀ ਖਾਲ ਵਿੱਚ ਬਣੇ ਥੈੇਲੇ ਵਿੱਚ ਰੱਖਦਾ ਹੈ।

Related posts

ਕੋਰੋਨੇ ਦੌਰਾਨ ਇਸ ਬੰਦੇ ਨੇ ਨਵਜੋਤ ਸਿੱਧੂ ਦੀ ਬਣਾਈ LIVE ਰੇਲ, ਵੱਡੇ ਵੱਡੇ ਲੀਡਰਾਂ ਨੂੰ ਕਹਿੰਦਾ ਹੁਣ ਨਿਕਲੋ ਬਾਹਰ !

Htv Punjabi

ਹੁਣੇ-ਹੁਣੇ ਏਸ ਸ਼ਹਿਰ ‘ਚ ਹੋਈ ਵੱਡੀ ਵਾਰਦਾਤ, ਥਾਣੇਦਾਰ ‘ਤੇ ਗੱਡੀ ਚੜ੍ਹਾਕੇ ਤੋੜੀਆਂ ਲੱਤਾਂ, LIVE

htvteam

ਇੱਕ ਅਜਿਹੀ ਵੀਰਾਨ ਜਗ੍ਹਾ, ਜਿਸ ਦੇ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ

Htv Punjabi

Leave a Comment