Htv Punjabi
Uncategorized

ਕਬੂਤਰ ਫੜਨ ਗਏ ਨੌਜਵਾਨ ਦੀ ਅਲਫ ਨੰਗਾ ਕਰਕੇ ਕੀਤੀ ਕੁੱਟਮਾਰ

ਕਬੂਤਰ ਫੜਨ ਗਏ ਇੱਕ ਨੌਜਵਾਨ ਦੀ ਅਲਫ ਨੰਗਾ ਕਰਕੇ ਕੁੱਟਮਾਰ ਕਰਨ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਅਮਰਗੜ੍ਹ ਹਸਪਤਾਲ ਵਿਚ ਜ਼ੇਰੇ ਇਲਾਜ ਕੁੱਟਮਾਰ ਦਾ ਸ਼ਿਕਾਰ ਹੋਏ ਪਿੰਡ ਸਰਵਰਪੁਰ ਦੇ ਨੌਜਵਾਨ ਸਨੀ ਉਰਫ ਬੱਬੂ ਨੇ ਦੱਸਿਆ ਕਿ ਉਹ ਆਪਣਾ ਕਬੂਤਰ ਫੜਨ ਲਈ ਗਲੀ ‘ਚ ਲੱਗੇ ਪਿੱਪਲ ਉੱਪਰ ਚੜ੍ਹਿਆ ਸੀ ਪਰ ਜਰਨੈਲ ਸਿੰਘ ਦੇ ਲੜਕੇ ਜੱਸੀ ਅਤੇ ਟਿੱਡੀ ਨੇ ਉਸ ਨੂੰ ਪਿੱਪਲ ਤੋਂ ਖਿੱਚ ਕੇ ਉਤਾਰ ਲਿਆ ਤੇ ਮੇਰੀ ਕੁੱਟਮਾਰ ਸ਼ੁਰੂ ਕਰ ਦਿੱਤੀ।

ਇਸੇ ਦੌਰਾਨ ਉਨ੍ਹਾਂ ਦਾ ਪਿਤਾ ਜਰਨੈਲ ਸਿੰਘ ਉੱਥੇ ਆ ਗਿਆ ਨਾਲ ਹੀ ਉਨ੍ਹਾਂ ਦੇ ਗੁਆਂਢੀ ਬੀਰ ਸਿੰਘ ਅਤੇ ਚਰਨਜੀਤ ਕੌਰ ਆਪਣੇ ਜਵਾਈ ਸਮੇਤ ਮੌਕੇ ਤੇ ਪਹੁੰਚ ਗਏ। ਉਕਤ ਵਿਅਕਤੀ ਮੈਨੂੰ ਘੜੀਸਦੇ ਹੋਏ ਚਰਨਜੀਤ ਕੌਰ ਦੇ ਘਰ ਲੈ ਗਏ ਜਿੱਥੇ ਜਾ ਕੇ ਉਨ੍ਹਾਂ ਮੈਨੂੰ ਨੰਗਾ ਕਰਕੇ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਨਗਨ ਹਾਲਤ ਵਿਚ ਮੇਰੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ।ਪੀੜਤ ਦਾ ਇਲਾਜ ਕਰ ਰਹੀ ਡਾ.ਕਮਲਪ੍ਰੀਤ ਕੌਰ ਨੇ ਦੱਸਿਆ ਕਿ ਨੌਜਵਾਨ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਦੀ ਇਤਲਾਹ ਸੰਬੰਧਤ ਥਾਣੇ ਨੂੰ ਦੇ ਦਿੱਤੀ ਗਈ ਹੈ। ਇਸ ਸਬੰਧੀ ਜਦੋਂ ਡੀ.ਐੱਸ.ਪੀ ਰਾਜਨ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਦੀ ਗੱਲ ਆਖੀ।

Related posts

ਦਰਸ਼ਨ ਕਰੋ ਦੁਨੀਆਂ ਦੇ ਸਭ ਤੋਂ ਮਹਿੰਗੇ ਦਰਖਤ ਦੇ ਮਹਿੰਗੇ ਮਸਲੇ ਦੀ, ਇੱਕ ਕਿਲੋਂ ਤਾਂ ਸ਼ਾਇਦ ਕੋਈ ਅੰਬਾਨੀ ਵਰਗੇ ਈ ਖਰੀਦ ਸਕਦਾ ਹੋਣ!

Htv Punjabi

ਨੌਕਰੀ ਜਾਣ ਤੋਂ ਬਾਅਦ ਮੋਦੀ ਸਰਕਾਰ ਦਏਗੀ 2 ਸਾਲ ਤਕ ਦਾ ਪੈਸਾ !

admin

ਕਠਮੰਡੂ ‘ਚ ਚੀਨ ਦੀ ਅੰਬੈੇਸੀ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ, ਚੀਨ ਨੇ ਕਿਹਾ ਅਸੀਂ ਕਬਜ਼ਾ ਨਹੀਂ ਕੀਤਾ

htvteam