Htv Punjabi
Punjab Religion

ਖਾਲਿਸਤਾਨ ਜ਼ਿੰਦਾਬਾਦ ਦੇ ਲੱਗੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜ਼ੋਰਾਂ ਸ਼ੋਰਾਂ ਨਾਲ ਨਾਅਰੇ

ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਏ ਫ਼ੌਜੀ ਹਮਲੇ ਦੇ ਘੱਲੂਘਾਰਾ ਦਿਹਾੜੇ ਨੂੰ ਛੇ ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾਂਦਾ ਹੈ। ਇਸ ਮੌਕੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਤੇ ਸੰਗਤਾਂ ਇਕੱਤਰ ਹੁੰਦੀਆਂ ਹਨ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੜ੍ਹਿਆ ਜਾਂਦਾ ਸੰਦੇਸ਼ ਦੁਨੀਆ ਭਰ ਵਿੱਚ ਵਸਦਾ ਸਿੱਖ ਬੜੇ ਧਿਆਨ ਦੇ ਨਾਲ ਸੁਣਦਾ ਹੈ।

ਕਈ ਗਰਮ ਖ਼ਿਆਲੀਆਂ ਦੇ ਹੱਥਾਂ ‘ਚ ‘ਖ਼ਾਲਿਸਤਾਨ ਜ਼ਿੰਦਾਬਾਦ’ ਤੇ ‘ਖ਼ਾਲਿਸਤਾਨ ਸਾਡਾ ਹੱਕ ਹੈ’ ਲਿਖੇ ਬੈਨਰ ਨਜ਼ਰ ਆਏ ਹਨ। ਪਿਛਲੇ ਕੁਝ ਸਾਲਾਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਅਤੇ ਗਰਮ ਖਿਆਲੀਆਂ ਦੀ ਕੁਝ ਸਿੰਘਾਂ ਨਾਲ ਇਸ ਦਿਹਾੜੇ ਨੂੰ ਮਨਾਉਣ ਲਈ ਹੱਥੋਪਾਈ ਹੁੰਦੀ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਇਸ ਦਿਹਾੜੇ ਨੂੰ ਮਨਾਉਣ ਮੌਕੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਵੱਡੀ ਤਾਦਾਦ ‘ਚ ਸਾਦੇ ਕੱਪੜਿਆਂ ਵਿਚ ਸੁਰੱਖਿਆ ਬਲ ਲਗਾਇਆ ਜਾਂਦਾ ਹੈ ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਘੱਲੂਘਾਰੇ ਦਿਵਸ ਨੂੰ ਸਾਨੂੰ ਕਦੀ ਵੀ ਆਪ੍ਰੇਸ਼ਨ ਬਲਿਊ ਸਟਾਰ ਦੀ ਬਰਸੀ ਨਹੀਂ ਕਹਿਣਾ ਚਾਹੀਦਾ ਅਤੇ ਇਸ ਨੂੰ ਸਿਰਫ਼ ਘੱਲੂਘਾਰਾ ਦਿਵਸ ਹੀ ਕਹਿਣਾ ਚਾਹੀਦਾ ਹੈ

Related posts

ਦੇਖੋ ਰਾਹ ‘ਚ ਐਂਬੂਲੈਂਸ ਖੜ੍ਹਾਕੇ ਮੁੰਡਾ ਸਭ ਪਾਸੇ ਪਾ ਗਿਆ ਹਨ੍ਹੇਰ

htvteam

ਮੰਤਰੀ ਜਿੰਪਾ ਨੂੰ ਪਈ CM ਮਾਨ ਤੋਂ ਝਾੜ, ਮਜੀਠੀਆ ਨੇ ਜਿੰਪਾ ਨਾਲ ਪ੍ਰਗਟਾਈ ਹਮਦਰਦੀ

htvteam

ਮਾਮਲਾ ਖੰਨਾ ਦੇ ਗੁਰਸਿੱਖ ਪਿਓ ਪੁੱਤਰਾਂ ਨੂੰ ਥਾਣੇ ‘ਚ ਨੰਗਾ ਕਰਨ ਦਾ : ਦਮਦਮੀ ਟਕਸਾਲ ਦੇ ਮੁਖੀ ਨੇ ਕੈਪਟਨ ਨੂੰ ਕਿਹਾ ਇਨਸਾਫ ਦਿਓ, ਨਹੀਂ ਪੀੜਿਤ ਗ਼ਲਤ ਰਾਹੇ ਵੀ ਪੈ ਸਕਦੇ ਨੇ  

Htv Punjabi