Htv Punjabi
Punjab

ਸੰਨੀ ਦਿਓਲ ਖਿਲਾਫ ਨੌਜਵਾਨਾਂ ਨੇ ਸ਼ਹਿਰ ਅੰਦਰ ਕੀਤਾ ਰੋਸ਼ ਪ੍ਰਦਰਸ਼ਨ ਲਗਾਏ ਗੁੰਮਸ਼ੁਦਾ ਦੇ ਪੋਸਟਰ

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਐਮ.ਪੀ ਸੰਨੀ ਦਿਓਲ ਅਕਸਰ ਹੀ ਵਿਵਾਦਾਂ ਵਿੱਚ ਰਹਿੰਦੇ ਹਨ। ਅੱਜ ਗੁਰਦਾਸਪੁਰ ਸ਼ਹਿਰ ਅੰਦਰ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਨੌਜਵਾਨਾਂ ਨੇ ਸੰਨੀ ਦਿਓਲ ਦੇ ਗੁੰਮਸ਼ੂਦਗੀ ਦੇ ਪੋਸਟਰ ਫੜ ਕੇ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਸ਼ਹਿਰ ਅੰਦਰ ਗੁੂੰਮਸ਼ੂਦਗੀ ਦੇ ਪੋਸਟਰ ਚਿਪਕਾਏ। ਇਸ ਮੌਕੇ ਨੌਜਵਾਨਾ ਨੇ ਦੋਸ਼ ਲਗਾਏ ਕਿ ਸਾਂਸਦ ਸੰਨੀ ਦਿਓਲ ਨੇ ਪਿਛਲੇ ਲੰਮੇ ਤੋਂ ਗੁਰਦਾਸਪੁਰ ਹਲਕੇ ਦੇ ਲੋਕਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਕਰੋਨਾ ਮਹਾਾਂਮਾਰੀ ਦੌਰਾਨ ਪ੍ਰਸ਼ਾਸਨ ਨਾਲ ਕੋਈ ਮੀਟਿੰਗ ਕੀਤੀ ਇਸ ਮੌਕੇ ਨੌਜਵਾਨਾਂ ਨੇ ਨੈਤਿਕਤਾ ਦੇ ਆਧਾਰ ‘ਤੇ ਸੰਨੀ ਦਿਓਲ ਕੋਲੋਂ ਇਸਤੀਫੇ ਦੀ ਮੰਗ ਕੀਤੀ

ਇਸ ਮੌਕੇ ਨੌਜਵਾਨ ਆਗੂ ਇੰਦਰਪਾਲ ਸਿੰਘ ਅਤੇ ਅਮਰਜੋਤ ਸਿੰਘ ਨੇ ਕਿਹਾ ਕਿ ਚੋਣਾ ਵਿੱਚ ਨੌਜਵਾਨਾਂ ਅਤੇ ਹਲਕਾ ਵਾਸੀਆਂ ਨੇ ਸੰਨੀ ਦਿਓਲ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿੱਤਾਇਆ ਸੀ। ਪਰ ਸੰਨੀ ਦਿਓਲ ਨੇ ਜਿੱਤਣ ਤੋਂ ਬਾਅਦ ਹਲਕੇ ਦੇ ਲੋਕਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਨੇ ਨਾ ਤਾਂ ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਦੀ ਬਾਂਹ ਫੜੀ ਅਤੇ ਨਾ ਹੀ ਕਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਹਲਕਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨ੍ਹਾਂ ਕਿਹਾ ਕਿ ਸਮੁੱਚਾ ਨੌਜਵਾਨ ਵਰਗ ਸੰਨੀ ਦਿਓਲ ਤੋਂ ਖਫਾ ਹੈ ਜਿਸ ਦੇ ਚਲਦਿਆਂ ਅੱਜ ਉਨ੍ਹਾਂ ਸ਼ਹਿਰ ਅੰਦਰ ਸੰਨੀ ਦਿਓਲ ਦੀ ਗੁੰਮਸ਼ੂਦਗੀ ਦੇ ਪੋਸਟਰ ਚਿਪਕਾਏ ਅਤੇ ਉਸ ਦੇ ਇਸਤੀਫੇ ਦੀ ਮੰਗ ਕੀਤੀ

Related posts

ਰੇਪ ਕੇਸ ਮਾਮਲੇ ਚ ਢੱਡਰੀਆਂ ਵਾਲੇ ਨਾਲ ਦੇਖੋ ਹੁਣ ਮੁੜ ਕੀ ਹੋਇਆ !

htvteam

ਹਸਪਤਾਲ ਦੇ ਵਿੱਚ ਹੋ ਗਿਆ ਵੱਡਾ ਹੰਗਾਮਾ

htvteam

ਸਰਕਾਰ ਦਾ ਬਜਟ ਆਉਣ ਤੋਂ ਬਾਅਦ ਗਿਰੇਗੀ ਇਨ੍ਹਾਂ 5600 ਮੁਲਾਜ਼ਿਮਾਂ ‘ਤੇ ਗਾਜ, ਹੋ ਜਾਣਗੇ 31 ਨੂੰ ਰਿਟਾਇਰ

Htv Punjabi