Htv Punjabi
Uncategorized

ਮਹਿਲਾ ਦੇ ਪਹਿਲਾਂ ਹੀ ਹੋਏ ਸੀ 3 ਵਿਆਹ, ਬਿਨਾਂ ਦੱਸੇ ਨੌਜਵਾਨ ਕਰਵਾਇਆ ਸੀ 3 ਸਾਲ ਪਹਿਲਾਂ ਵਿਆਹ

ਨਵਾਂਸ਼ਹਿਰ ਪੁਲਿਸ ਨੇ ਇੱਕ ਮਹਿਲਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਉਸ ਸਮੇਂ ਗਿਰਫ਼ਤਾਰ ਕੀਤਾ ਜਦੋਂ ਆਰੋਪੀ ਮਹਿਲਾ ਜਿਸਦਾ ਨਾਮ ਸੋਨੀਆਂ ਦੱਸਿਆ ਜਾ ਰਿਹਾ ਹੈ ਇਸ ਮਹਿਲਾ ਨੇ ਨਵਾਂਸ਼ਹਿਰ ਦੇ ਰਵੀ ਕੁਮਾਰ ਨਾਮ ਦੇ ਵਿਆਕਤੀ ਨਾਲ ਆਨਲਾਈਨ ਸ਼ਾਦੀ ਡੌਟ ਕਾਮ ਉੱਤੇ ਅੱਜ ਤੋਂ 3-4 ਸਾਲ ਪਹਿਲਾਂ ਸ਼ਾਦੀ ਕਰਵਾਈ ਸੀ ।ਉਕਤ ਮਹਿਲਾ ਜੋ ਕਿ ਲੁਧਿਆਣੇ ਦੀ ਰਹਿਣ ਵਾਲੀ ਹੈ ।ਇਸ ਮਹਿਲਾ ਦੇ ਪਹਿਲਾਂ ਵੀ ਤਿੰਨ ਚਾਰ ਵਿਆਹ ਹੋਏ ਦੱਸੇ ਜਾ ਰਹੇ ਹਨ।ਇਸ ਮਹਿਲਾ ਨੇ ਰਵੀ ਕੁਮਾਰ ਦੇ ਵਿਆਕਤੀ ਨਾਲ ਵਿਆਹ ਕਰਨ ਤੋਂ ਬਾਅਦ ਰਵੀ ਕੁਮਾਰ ਜਿਸਦਾ ਪਹਿਲਾਂ ਤਲਾਕ ਹੋ ਚੁੱਕਾ ਸੀ ਅਤੇ ਉਸਦੀ ਇੱਕ 6 ਸਾਲ ਦਾ ਬੇਟਾ ਅਤੇ ਇੱਕ 9 ਸਾਲ ਦੀ ਬੇਟੀ ਅੰਜਲੀ ਉੱਤੇ ਤਿੱਖੇ ਤੇਜਧਾਰ ਹਥਿਆਰ ਨਾਲ ਵਾਰ ਕਰਕੇ ਅੰਜਲੀ ਨੂੰ ਜਖਮੀ ਕਰ ਦਿੱਤਾ ਸੀ ।

ਜਿਸ ਤਹਿਤ ਉਕਤ ਮਹਿਲਾ ਸੋਨੀਆ ਉੱਤੇ ਮਾਮਲਾ ਵੀ ਦਰਜ ਕੀਤਾ ਗਿਆ ਸੀ ਪਰੰਤੂ ਰਵੀ ਕੁਮਾਰ ਨੇ ਆਪਣੇ ਰਿਸ਼ਤੇਦਾਰਾਂ ਦੇ ਕਹਿਣ ਉੱਤੇ ਸੋਨੀਆ ਨਾਲ ਸਮਝੌਤਾ ਕਰ ਲਿਆ ਸੀ।ਲੇਕਿਨ ਹੁਣ ਪਿਛਲੇ ਦਿਨੀਂ ਜਦੋਂ ਰਵੀ ਕੁਮਾਰ ਆਪਣੇ ਦੋਸਤਾਂ ਨਾਲ ਧਰਮਸ਼ਾਲਾ ਗਿਆ ਹੋਇਆ ਸੀ ਤਾਂ ਸੋਨੀਆ ਨੇ ਰਵੀ ਕੁਮਾਰ ਨੂੰ ਬਿਨਾਂ ਦੱਸੇ ਘਰ ਵਿਚੋਂ ਕੁੱਝ ਸਮਾਨ ਅਤੇ ਕੁੱਝ ਨਕਦੀ ਲੈ ਕੇ ਫਰਾਰ ਹੋ ਗਈ ਸੀ ਜਿਸਦੀ ਰਵੀ ਕੁਮਾਰ ਨੇ ਇੱਕ ਲਿਖਤੀ ਸ਼ਿਕਾਇਤ ਨਵਾਂਸ਼ਹਿਰ ਦੀ ਵੂਮੈਨ ਸੈਲ ਦੀ ਸ਼ਾਖਾ ਵਿੱਚ ਦਰਜ ਕਰਵਾਈ ਸੀ ਜਿਸਦੀ ਇੰਨਕੁਆਰੀ ਕਰਦਿਆਂ ਡੀ,ਐਸ,ਪੀ ਨਿਰਮਲ ਸਿੰਘ ਨੇ ਉਕਤ ਮਹਿਲਾ ਸੋਨੀਆ, ਉਸਦੇ ਦੋ ਭਰਾਵਾਂ ਅਤੇ ਮਾਤਾ ਪਿਤਾ ਉੱਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਗੁਜਾਰਿਸ਼ ਕੀਤਾ।

ਇਸਦੇ ਤਹਿਤ ਥਾਣਾ ਸਦਰ ਨਵਾਂਸ਼ਹਿਰ ਵਿੱਚ ਉਕਤ ਪੰਜ ਲੋਕਾਂ ਉੱਤੇ ਪੁਲਿਸ ਨੇ 416,417,389,506 ਅਤੇ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਪੰਜ ਆਰੋਪੀਆਂ ਵਿੱਚੋਂ ਸੋਨੀਆ, ਉਸਦੀ ਮਾਤਾ ਅਤੇ ਉਸਦੇ ਭਰਾ ਮੋਨੂ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰਕੇ ਅੱਜ ਮਾਨਯੋਗ ਆਦਾਲਤ ਵਿੱਚ ਪੇਸ਼ ਕੀਤਾ ਗਿਆ।ਉਕਤ ਮਹਿਲਾ ਸੋਨੀਆ ਰਾਣੀ ਦੇ ਪਹਿਲਾਂ ਤਿੰਨ ਵਿਆਹ ਹੋ ਚੁੱਕੇ ਹਨ ਪਹਿਲੇ ਵਿਆਹ ਵਿੱਚ ਸੋਨੀਆ ਨੇ ਆਪਣੇ ਪਤੀ ਤੋਂ ਤਲਾਕ ਲੈ ਲਿਆ ਅਤੇ ਦੂਜੇ ਵਿਆਹ ਵਿੱਚ ਉਸਦੇ ਪਤੀ ਦੀ ਮੌਤ ਹੋ ਚੁੱਕੀ ਸੀ ਜਦਕਿ ਤੀਸਰੇ ਵਿਆਹ ਦੌਰਾਨ ਇਸਦਾ ਇੱਕ ਬੇਟਾ ਹੈ ਜਿਸਨੂੰ ਸੋਨੀਆ ਨੇ ਛੱਡ ਕੇ ਰਵੀ ਕੁਮਾਰ ਨਾਲ ਸ਼ਾਦੀ ਡਾਟਕਾਮ ਰਾਹੀਂ ਵਿਆਹ ਕਰਵਾਇਆ ਸੀ।

Related posts

ਲੱਖ ਦੀ ਲਾਹਨਤ ! ਕਿਰਾਏਦਾਰ ਔਰਤ ਮਕਾਨ ਮਾਲਕਾਂ ਦੀ ਕੁੜੀ ਨਾਲ ਈ ਕਰ ਗਈ ਗ਼ਲਤ ਕੰਮ 

Htv Punjabi

ਦੇਖੋ ਹਸਪਤਾਲਾਂ ਦਾ ਹਾਲ, ਮ੍ਰਿਤਕ ਔਰਤ ਦੀ ਲਾਸ਼ ਦੇ ਬੁੱਲ੍ਹ ਤੇ ਕੰਨ ਦੰਦੀਆਂ ਵੱਢ-ਵੱਢ ਖਾ ਗਏ ਚੂਹੇ,  

Htv Punjabi

ਕਰੋਨਾ ਮਹਾਂਮਾਰੀ : ਦੇਖੋ ਅਮਰੀਕਾ ਕਿਵੇਂ ਵੱਧ ਰਿਹੈ ਆਰਥਿਕ ਬਰਬਾਦੀ ਵੱਲ

Htv Punjabi