ਮਾਮਲਾ ਹੈ ਅੰਮ੍ਰਿਤਸਰ ਦੇ, ਜਿੱਥੇ ਤਸਵੀਰ ‘ਚ ਦਿਖਾਈ ਦੇ ਰਿਹਾ 40 ਸਾਲ ਦਾ ਰਮੇਸ਼ ਕੁਮਾਰ ਆਪਣੇ 3 ਬੱਚਿਆਂ ਤੇ ਘਰਵਾਲੀ ਸਣੇ ਭਰੇ ਪੂਰੇ ਪਰਿਵਾਰ ਨਾਲ ਜਗਦੰਬੇ ਕਲੋਨੀ ਵਿਖੇ ਰਹਿੰਦਾ ਸੀ | ਇਹ ਪਰਿਵਾਰ ਪਿੱਛੋਂ ਉਤਰਰਾਖੰਡ ਨਾਲ ਸਬੰਧ ਰੱਖਦਾ ਹੈ | ਵੇਟਰ ਦਾ ਕੰਮ ਕਰਨ ਵਾਲਾ ਰਮੇਸ਼ ਕੁਮਾਰ ਅਕਸਰ ਰਾਤ ਨੂੰ ਇੱਕ ਡੇਢ ਵਾਜੇ ਦੇਰ ਨਾਲ ਘਰ ਆਉਂਦਾ ਸੀ | ਪਰ ਬੀਤੀ ਰਾਤ ਇਹ ਥੋੜੀ ਛੇਤੀ ਯਾਨੀ 12 ਵਜੇ ਕੰਮ ਤੋਂ ਵਾਪਿਸ ਘਰ ਪਰਤ ਰਿਹਾ ਸੀ |
