Htv Punjabi
Punjab

ਅਚਾਰੀਆ ਮਹਾਪ੍ਰਗਿਆ ਦਾ ਆਧੁਨਿਕ ਵਿਸ਼ਵ ਨੂੰ ਯੋਗਦਾਨ

ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜੈਨ ਅਚਾਰੀਆ ਮਹਾਪ੍ਰਗਿਆ ਦਾ ਆਧੁਨਿਕ ਵਿਸ਼ਵ ਨੂੰ ਯੋਗਦਾਨ ਵਿਸ਼ੇ ਤੇ 14 – 15 ਦਸੰਬਰ 2021 ਨੂੰ ਇਕ ਇੰਟਰਨੈਸ਼ਨਲ ਕਾਨਫਰੰਸ ਕਾਰਵਾਈ ਜਾ ਰਹੀ ਹੈ ਮਹਾਪ੍ਰਗਿਆ ਜੀ ਜੈਨ ਧਰਮ ਦੇ ਤੇਰਾਪੰਥੀ ਸੰਪਰਦਾਏ ਦੇ ਦਸਵੇਂ ਅਚਾਰੀਆ ਹਨ| ਅਚਾਰੀਆ ਮਹਾਪ੍ਰਗਿਆ ਜੀ ਦਾ ਵਿਸ਼ਵ ਸਤਰ ਤੇ ਸੌਵੀ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ| ਇਸ ਇੰਟਰਨੈਸ਼ਨਲ ਸਮਾਰੋਹ ਦੀ ਲਗਾਤਾਰਤਾ ਦੀ ਕੜੀ ਦੇ ਰੂਪ ਵਿਚ ਇਸ ਇੰਟਰਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ| ਕਾਨਫਰੰਸ ਦੇ ਕੋ ਆਰਡੀਨੇਟਰ ਅਤੇ ਵਿਭਾਗ ਦੇ ਮੁਖੀ ਪ੍ਰੋਫੈਸਰ ਮੁਹੰਮਦ ਹਬੀਬ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ ਦੇਸ਼ ਵਿਦੇਸ਼ ਤੋਂ ਕਾਫੀ ਵਿਦਵਾਨ ਭਾਗ ਲੈਣ ਲਈ ਆ ਰਹੇ ਹਨ| ਓਹਨਾ ਨੇ ਦੱਸਿਆ ਕਿ ਯੂਨਾਇਟੇਡ ਕਿੰਗਡਮ ਦੇ ਓਮ ਪ੍ਰਕਾਸ਼ ਬੱਗਾ ਤੇ ਸਤਪਾਲ ਯੂਨਾਇਟੇਡ ਸਟੇਟਸ ਓਫ ਅਮਰੀਕਾ ਦੇ ਡਾ ਸਵਰਾਜ ਸਿੰਘ ਜੈਨ ਵਿਸ਼ਵ ਭਾਰਤੀ ਇੰਸਟੀਟਿਊਟ ਦੇ ਵਾਇਸ ਚਾਂਸਲਰ ਦੇ ਓ ਐੱਸ ਡੀ ਪ੍ਰੋਫੈਸਰ ਨਲਿਨ ਕੁਮਾਰ ਸ਼ਾਸਤਰੀ ਤੇ ਪ੍ਰੋਫੈਸਰ ਰਿਜੂ ਪ੍ਰਗਿਆ ਬਨਾਰਸ ਹਿੰਦੂ ਯੂਨੀਵਰਸਿਟੀ ਵਾਰਾਣਸੀ ਦੇ ਪ੍ਰੋਫੈਸਰ ਪਰਦੂਮਨ ਸ਼ਾਹ ਸਿੰਘ ਸ੍ਰੀ ਲਾਲ ਬਹਾਦਰ ਸ਼ਾਸਤਰੀ ਰਾਸ਼ਟਰੀਏ ਸੰਸਕ੍ਰਿਤ ਵਿਦਿਆਪੀਠ ਨਿਊ ਦਿੱਲੀ ਦੇ ਪ੍ਰੋਫੈਸਰ ਅਨੇਕਾੰਤ ਕੁਮਾਰ ਜੈਨ ਬੰਗਲੁਰੂ ਤੋਂ ਡਾ ਤਰਾਪਿਤ ਜੈਨ ਪੁਣੇ ਤੋਂ ਡਾ ਤਲਤ ਪ੍ਰਵੀਨ ਸਾਹਿਤ ਕਾਫੀ ਸੰਖਿਆ ਵਿਚ ਵਿਦਵਾਨ ਆਪਣੇ ਖੋਜ ਪੱਤਰ ਪ੍ਰਸਤੂਤ ਕਰਨਗੇ |

ਪ੍ਰੋਫੈਸਰ ਹਬੀਬ ਨੇ ਦੱਸਿਆ ਕਿ ਜੈਨ ਧਰਮ ਮਾਨਵਤਾ ਅਤੇ ਦਇਆ ਤੇ ਅਧਾਰਿਤ ਧਰਮ ਹੈ | ਜੈਨ ਧਰਮ ਕਿਸੇ ਵੀ ਮੱਤ ਨੂੰ ਨੁਕਸਾਨ ਪਹੁੰਚਾਏ ਬਗੈਰ ਵਿਅਕਤੀ ਦੀ ਮੁਕਤੀ ਦਾ ਰਾਹ ਦੱਸਦਾ ਹੈ | ਅਚਾਰੀਆ ਮਹਾਪ੍ਰਗਿਆ ਜੀ ਨੇ ਸਮਾਜ ਨੂੰ ਬੇਹਤਰ ਬਣਾਉਣ ਦੇ ਲਈ ਕਾਫੀ ਕੰਮ ਕੀਤੇ ਹਨ | ਇਸ ਲਈ ਉਹ ਨਾ ਕੇਵਲ ਜੈਨ ਸਮਾਜ ਬਲਕਿ ਸਾਰੇ ਧਰਮਾਂ ਦੇ ਅਨੁਆਈ ਦੇ ਲਈ ਪੂਜਨੀਏ ਸੰਤ ਹਨ | 20 ਸਾਲਾਂ ਤੱਕ ਗਹਿਰੀ ਸਾਧਨਾ ਅਤੇ ਵਿਭਿਨ ਵਿਭਿਨ ਪ੍ਰਕਾਰ ਦੇ ਪ੍ਰਯੋਗ ਕਰਨ ਤੋਂ ਬਾਅਦ ਅਚਾਰੀਆ ਜੀ ਨੇ ਵਿਗਿਆਨ ਤੇ ਅਧਾਰਿਤ ਇਕ ਨਵੀਂ ਮੇਡੀਟੇਸ਼ਨ ਤਕਨੀਕ ਦਾ 1970 ਵਿਚ ਵਿਕਾਸ ਕੀਤਾ| ਇਸ ਨੂੰ ਪ੍ਰੈਕਸ਼ਾ ਮੇਡੀਟੇਸ਼ਨ ਤਕਨੀਕ ਦੇ ਨਾ ਨਾਲ ਜਾਣਿਆ ਜਾਂਦਾ ਹੈ| ਮੇਡੀਟੇਸ਼ਨ ਯੋਗਾਸਨ ਪ੍ਰਾਣੀਆਮ ਮੰਤਰ ਅਤੇ ਪ੍ਰੈਕਸ਼ਾ ਥੈਰੇਪੀ ਦਾ ਇਹ ਮਿਲਾ ਜੂਲਾ ਰੂਪ ਅਚਾਰੀਆ ਜੀ ਦੇ ਪ੍ਰੈਕਸ਼ਾ ਮੇਡੀਟੇਸ਼ਨ ਅਤੇ ਜਿਊਣ ਦੇ ਵਿਗਿਆਨ ਦੇ ਪ੍ਰਯੋਗਾਂ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਸਾਰੇ ਸੰਪ੍ਰਦਾਵਾਂ ਨੂੰ ਸਾਰੀਆਂ ਜਾਤੀਆਂ ਨੂੰ ਇਕ ਸਾਂਝੇ ਪਲੇਟਫਾਰਮ ਤੇ ਲਾ ਦਿੱਤਾ ਜਿਸ ਨਾਲ ਪੱਛਮੀ ਅਤੇ ਪੂਰਬੀ ਸਮਾਜ ਇਕ ਦੂਜੇ ਵਿਚ ਘੁਲ ਮਿਲ ਜਾਣ|

ਪ੍ਰੋਫੈਸਰ ਹਬੀਬ ਨੇ ਦੱਸਿਆ ਕਿ ਅਚਾਰੀਆ ਮਹਾਪ੍ਰਗਿਆ ਜੀ ਦੀ ਅਨੁਵਰਤ ਅੰਦੋਲਨ ਵਿਚ ਮਹੱਤਵਪੂਰਨ ਭੂਮਿਕਾ ਰਹੀ ਹੈ | ਇਸ ਅੰਦੋਲਨ ਦਾ ਉਦੇਸ਼ ਰੂਪਾਂਤਰਿਤ ਲੋਕਾਂ ਦੇ ਵਿਸ਼ਵ ਪੱਧਰ ਦੇ ਨੈੱਟਵਰਕ ਦੀ ਸਹਾਇਤਾ ਨਾਲ ਇਕ ਅਹਿੰਸਕ ਸਮਾਜਿਕ ਰਾਜਨੀਤਕ ਵਿਸ਼ਵ ਦਾ ਨਿਰਮਾਣ ਕਰਨਾ ਸੀ| ਇਸ ਅੰਦੋਲਨ ਨੇ ਕਰੋੜਾਂ ਲੋਕਾਂ ਨੂੰ ਪਵਿੱਤਰਤਾ ਅਤੇ ਆਤਮ ਅਨੁਸ਼ਾਸਨ ਦੀ ਰਾਹ ਤੇ ਚੱਲਣ ਲਈ ਪ੍ਰੇਰਿਤ ਕੀਤਾ| ਪ੍ਰੋਫੈਸਰ ਹਬੀਬ ਨੇ ਦੱਸਿਆ ਕਿ ਅਚਾਰੀਆ ਜੀ ਨੇ ਦਸੰਬਰ 2001 ਵਿਚ ਪੂਰੇ ਭਾਰਤ ਵਿਚ ਅਹਿੰਸਾ ਯਾਤਰਾ ਦੀ ਸ਼ੁਰੂਆਤ ਕੀਤੀ| ਇਸ ਅਹਿੰਸਾ ਯਾਤਰਾ ਦੇ ਦੌਰਾਨ ਅਚਾਰੀਆ ਜੀ 87 ਜਿਲਿਆਂ ਵਿਚ ਹੁੰਦੇ ਹੋਏ ਕੁਲ ਮਿਲਾਕੇ 2400 ਪਿੰਡਾਂ ਤੇ ਸ਼ਹਿਰਾਂ ਵਿਚ ਹੋ ਕਿ ਗੁਜ਼ਰੇ| ਅਚਾਰੀਆ ਜੀ ਨੇ ਮੇਡੀਟੇਸ਼ਨ ਯੋਗ ਮਨ ਅਨੇਕਾੰਤਵਾਦ ਅਹਿੰਸਾ ਜੈਨ ਦਰਸ਼ਨ ਅਤੇ ਇਤਿਹਾਸ ਤੇ ਲਗਭਗ 300 ਤੋਂ ਵੀ ਜ਼ਿਆਦਾ ਕਿਤਾਬਾਂ ਦੀ ਰਚਨਾ ਕੀਤੀ ਹੈ |
ਇੰਨੇ ਵੱਡੇ ਸੰਤ ਅਚਾਰੀਆ ਮਹਾਪ੍ਰਗਿਆ ਜੀ ਦੇ ਜੀਵਨ ਦਰਸ਼ਨ ਅਤੇ ਸਮਾਜ ਦੇ ਪ੍ਰਤੀ ਓਹਨਾ ਦੀ ਦੇਣ ਤੇ ਵਿਚਾਰ ਚਰਚਾ ਦੇ ਲਈ ਦੁਨੀਆਂ ਭਰ ਦੇ ਵਿਦਵਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਇਕੱਠੇ ਹੋ ਰਹੇ ਹਨ| ਕਾਨਫਰੰਸ ਦੇ ਨਤੀਜਿਆਂ ਤੋਂ ਨਿਸ਼ਚਿਤ ਰੂਪ ਵਿਚ ਸਾਡਾ ਸਮਾਜ ਇਸ ਦਾ ਲਾਭ ਉਠਾਏਗਾ|

Related posts

ਗੁਆਂਢੀ ਮੁਲਕ ਚੀਨ ‘ਚ ਸਮਰਾ ਨੇ ਗੱਡੇ ਜਿੱਤ ਦੇ ਝੰਡੇ…

htvteam

ਕਲਰਕ ਨੇ ਮੈਨੇਜਰ ਨਾਲ ਕਰਵਾ ਲਿਆ ਵਿਆਹ; ਕਰਦੈ ਪੁੱਠੀਆਂ ਡਿਮਾਡਾਂ

htvteam

ਸਪਾ ਸੈਂਟਰ ਦੇ ਅੰਦਰਲੇ ਸੀਨ ਦੇਖ ਸਾਰੇ ਰਹਿ ਗਏ ਹੱਕੇ-ਬੱਕੇ

htvteam