ਮਾਮਲਾ ਹੈ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਕਸਬਾ ਫਤਿਆਬਾਦ ਦਾ, ਜਿੱਥੇ ਰਾਮ ਲੁਬਾਇਆ ਨਾਂ ਦਾ ਵਿਅਕਤੀ ਆਪਣੇ ਤਿੰਨ ਪੁੱਤਾਂ ਨਾਲ ਰਹਿ ਰਿਹਾ ਸੀ | ਇਸਦੀ ਘਰਵਾਲੀ ਦੀ ਪੁੱਤਾਂ ਦੀਆਂ ਭੈੜੀਆਂ ਆਦਤਾਂ ਕਰਕੇ ਮੌਤ ਹੋ ਚੁੱਕੀ ਹੈ |
ਤਸਵੀਰ ਵਿਚ ਦਿਖਾਈ ਦੇ ਰਿਹਾ ਵਰਿੰਦਰ ਕੁਮਾਰ ਨਾਂ ਦਾ ਨੌਜਵਾਨ ਰਾਮ ਲੁਭਾਇਆ ਦਾ ਛੋਟਾ ਪੁੱਤਰ ਸੀ, ਕੁੱਝ ਅਰਸਾ ਪਹਿਲਾਂ ਨਸ਼ੇ ਦਾ ਟੀਕਾ ਲਗਾਉਣ ਨਾਲ ਵਰਿੰਦਰ ਦੇ ਜ਼ਖਮ ਹੋ ਗਿਆ ਜਿਸਦੇ ਇਲਾਜ ਲਈ ਪਿਤਾ ਰਾਮ ਲੁਭਾਇਆ ਨੇ ਲੱਖਾਂ ਰੁਪਏ ਖਰਚ ਕਰ ਦਿੱਤੇ |
