Htv Punjabi
Punjab

ਸੁਖਬੀਰ ਬਾਦਲ ਨੂੰ ਆ ਗਿਆ ਗੁੱਸਾ, ਕਹਿੰਦਾ 10 ਦਿਨ ‘ਚ ਕਰੋ ਆਹ ਕੰਮ ਨਹੀਂ ਤਾਂ ਮਜੀਠਾ ਥਾਣੇ ਦੇ ਬਾਹਰ ਮਾਰੂੰਗਾ ਧਰਨਾ

ਮਜੀਠਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਸੁਖਬੀਰ ਸਿੰਘ ਬਾਦਲ ਨੇ ਜ਼ੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਗੈਂਗਸਟਰਾਂ ਦਾ ਮੁਖੀਆ ਦੱਸਿਆ l ਸੁਖਬੀਰ ਬਾਦਲ ਸ਼ੁੱਕਰਵਾਰ ਨੂੰ ਮਜੀਠਾ ਵਿਧਾਨਸਭਾ ਦੇ ਪਿੰਡ ਉਮਰਪੁਰਾ ਵਿੱਚ ਕਤਲ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਦੇ ਨਾਮ ‘ਤੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਰੱਖੀ ਗਈ ਅਰਦਾਸ ਵਿੱਚ ਸ਼ਾਮਿਲ ਹੋਣ ਆਏ ਸਨ l ਇਸ ਦੌਰਾਨ ਉਨ੍ਹਾਂ ਨੇ ਪ੍ਰਦੇਸ਼ ਦੇ ਗੈਂਗਸਟਰਾਂ ‘ਚ ਹੋ ਰਹੇ ਵਾਧੇ ਦੇ ਲਈ ਸੱਤਾ ਵਿੱਚ ਬੈਠੀ ਕਾਂਗਰਸ ਨੂੰ ਜ਼ਿੰਮੇਦਾਰ ਠਹਿਰਾਇਆ ਹੈ l ਸੁਖਬੀਰ ਨੇ ਕਿਹਾ ਕਿ ਗੁਰਦੀਪ ਸਿੰਘ ਦਾ ਸਿਆਸੀ ਕਤਲ ਹੋਇਆ ਹੈl ਜੇਕਰ ਪੁਲਿਸ ਨੇ ਦਸ ਦਿਨਾਂ ਵਿੱਚ ਹਤਿਆਰਿਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਅਕਾਲੀ ਦਲ ਮਜੀਠਾ ਪੁਲਿਸ ਦਾ ਘਿਰਾਓ ਕਰੇਗੀ l ਕਾਂਗਰਸ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਖ਼ਤਮ ਕਰਨ ‘ਤੇ ਤੁਲੀ ਹੋਈ ਹੈ l ਗੈਂਗਸਟਰਾਂ ਦੇ ਰਾਹੀਂ ਕਾਂਗਰਸ ਸੱਤਾ ‘ਤੇ ਕਾਬਿਜ਼ ਰਹਿਣ ਦਾ ਸਪਨਾ ਬਣਾਈ ਬੈਠੀ ਹੈ ਪਰ ਕਾਂਗਰਸ ਦਾ ਇਹ ਸਪਨਾ ਪੂਰਾ ਨਹੀਂ ਹੋਣ ਵਾਲਾ l
ਮੁੱਖ ਮੰਤਰੀ ਸਿਰਫ਼ ਨਾਮ ਦੇ ਹਨ, ਪਰ ਦਿਖਾਈ ਨਹੀਂ ਦਿੰਦੇ l ਕਾਨੂੰਨ ਵਿਵਸਥਾ ਨੂੰ ਲੈ ਕੇ ਸੀਐਮ ਨੇ ਕਦੀ ਡੀਜੀਪੀ ਅਤੇ ਹੋਰ ਅਧਿਕਾਰੀਆਂ ਦੇ ਨਾਲ ਕੋਈ ਮੀਟਿੰਗ ਨਹੀਂ ਕੀਤੀ l ਅਕਾਲੀ ਦਲ ਦੀ ਸਰਕਾਰ ਦੇ ਗਠਨ ਤੋਂ ਬਾਅਦ ਜ਼ੁਲਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਕਾਨੂੰਨੀ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ l ਅਕਾਲੀ ਦਲ ਦੇ ਵਰਕਰ ਨਾ ਕਦੀ ਡਰੇ ਹਨ, ਨ ਕੁਰਬਾਨੀ ਦੇਣ ਤੋਂ ਪਿੱਛੇ ਹਟੇ ਹਨ l ਸੁਖਬੀਰ ਨੇ ਇਲਜ਼ਾਮ ਲਾਇਆ ਹੈ ਕਿ ਗੁਰਦੀਪ ਸਿੰਘ ਦੇ ਹਮਲਾਵਰਾਂ ਦਾ ਸੰਬੰਧ ਮੰਤਰੀ ਰੰਧਾਵਾ ਦੇ ਨਾਲ ਹੈ l ਗੈਂਗਸਟਰ ਮੰਤਰੀਆਂ ਨੂੰ ਮਹੀਨਾ ਭਰ ਰਹੇ ਹਨ l ਡੀਜੀਪੀ ਆਪਣੀ ਕੁਰਸੀ ਬਚਾਉਣ ਵਿੱਚ ਲੱਗਿਆ ਹੋਇਆ ਹੈ l ਮੰਤਰੀ ਗੈਂਗਸਟਰਾਂ ਦਾ ਮੁਖੀਆ ਬਣ ਜਾਵੇ ਤਾਂ ਡੀਜੀਪੀ ਕੁਝ ਨਹੀਂ ਕਰ ਸਕਦਾ l ਸੁਖਬੀਰ ਨੇ ਦਾਅਵਾ ਕੀਤਾ ਕਿ ਗੁਰਦੀਪ ਸਿੰਘ ਦੀ ਹੱਤਿਆ ਵਿੱਚ ਇੱਕ ਥਾਣੇਦਾਰ ਦਾ ਮੁੰਡਾ ਵੀ ਸ਼ਾਮਿਲ ਹੈ l ਇਸ ਮੌਕੇ ‘ਤੇ ਬਿਕਰਮ ਸਿੰਘ ਮਜੀਠੀਆ ਅਤੇ ਡਾ. ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ l

Related posts

ਗੁਰਦਸਪੁਰ ਦੇ ਪਿੰਡ ‘ਚ ਤਬਲੀਗੀਆਂ ਦੇ ਨਾਂ ਦਾ ਧਮਕੀ ਖਤ ਮਿਲਣ ਨਾਲ ਫੈਲੀ ਦਹਿਸ਼ਤ, ਕੋਰੋਨਾ ਦੀ ਧਮਕੀ ਦੇਖ ਪੁਲਿਸ ਹੋਈ ਚੌਕਸ 

Htv Punjabi

ਪਿੰਡ ਉਜੜਿਆ ਜਾਂਦਾ ਸੀ ਤੇ ਕਮਲੀ ਨੂੰ ਕੱਤਣ ਦੀ ਪਈ ਸੀ, ਆਹ ਦੇਖੋ ਭਾਜਪਾ ਆਗੂ 9 ਹੋਰ ਸਾਥੀਆਂ ਸਣੇ ਜੂਆ ਖੇਡਦੇ ਕਿਵੇਂ ਕਾਬੂ ਕਰ ਲਏ ਪੁਲਿਸ ਨੇ 

Htv Punjabi

114 ਸਾਲਾਂ ਫੌਜਾ ਸਿੰਘ ਨੂੰ ਕਾਰ ਨੇ ਕੁ/ਚ/ਲਿ/ਆ !

htvteam

Leave a Comment