ਇਸ ਸੀਸੀਟੀਵੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਰਾਤ ਵੇਲੇ ਸੁਨਸਾਨ ਗਲ਼ੀ ‘ਚ ਦੋ ਨੌਜਵਾਨ ਖੜ੍ਹੇ ਕਿਸੇ ਦਾ ਇੰਤਜ਼ਾਰ ਕਰ ਰਹੇ ਨੇ | ਥੋੜੀ ਹੀ ਦੇਰ ਬਾਅਦ ਇੱਕ ਕਾਰ ਆਉਂਦੀ ਹੈ ਤੇ ਦੋਵੇਂ ਜਣੇ ਕਾਰ ਨੂੰ ਰੋਕ ਕਾਰ ਵਾਲੇ ਮੁੰਡੇ ਨੂੰ ਬਾਹਰ ਬੁਲਾ ਉਸ ਨਾਲ ਗੱਲਾਂ ਕਰਨ ਲੱਗ ਜਾਂਦੇ ਨੇ | ਉਹਨਾਂ ‘ਚੋਂ ਇੱਕ ਮੁੰਡਾ ਕਾਰ ਵਾਲੇ ਮੁੰਡੇ ਨੂੰ ਗੱਲ਼ਾਂ ‘ਚ ਲਾ ਇੱਕ ਪਾਸੇ ਲਿਆ ਕੇ ਬਹਿਸਬਾਜ਼ੀ ਕਰਨ ਲੱਗ ਜਾਂਦੈ | ਏਨੀ ਦੇਰ ਨੂੰ ਦੂਜਾ ਮੁੰਡਾ ਚੋਰੀ ਚੋਰੀ ਹੱਥ ‘ਚ ਹਥਿਆਰ ਲੈ ਪਿੱਛੋਂ ਆ ਕੇ ਜ਼ੋਰ ਨਾਲ ਵਾਰ ਕਰ ਫਿਰ ਜੋ ਵਹਿਸ਼ੀਆਨਾਂ ਕਰਤੂਤ ਕਰਦਾ ਹੈ ਉਹ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀ ਹੈ | ਨੌਜਵਾਨ ਦੇ ਮਰਨ ਤੋਂ ਬਾਅਦ ਵੀ ਉਸਦੀ ਲਾਸ਼ ਤੇ ਲਗਾਤਾਰ ਵਾਰ ਕਰਦਾ ਰਹਿੰਦਾ ਹੈ |
ਦਿਲ ਨੂੰ ਦਹਿਲਾ ਦੇਣ ਵਾਲੀ ਇਹ ਖੌਫਨਾਕ ਘਟਨਾ ਹੈ ਪਠਾਨਕੋਟ ਦੀ, ਜਿੱਥੇ ਮੁਹੱਲਾ ਅਬਰੋਲ ਨਗਰ ਦੀ ਇੱਕੋ ਗਲੀ ‘ਚ ਰਾਹੁਲ ਅਤੇ ਗੁਰਦੀਪ ਸਿੰਘ ਕਾਕਾ ਨਾਂ ਦੇ ਨੌਜਵਾਨ ਰਹਿ ਰਹੇ ਸਨ | ਰਾਹੁਲ ਆਰਓ ਸਰਵਿਸ ਦਾ ਕੰਮ ਕਰਦਾ ਸੀ ਤੇ ਗੁਰਦੀਪ ਦਾ ਡੇਅਰੀ ਦਾ ਕੰਮ ਸੀ |
ਤਕਰੀਬਨ ਛੇ ਸੱਤ ਮਹੀਨੇ ਪਹਿਲਾਂ ਰਾਹੁਲ ਅਤੇ ਗੁਰਦੀਪ ਸਿੰਘ ਵਿਚਾਲੇ ਤੂੰ ਤੂੰ ਮੈ ਮੈ ਹੋ ਗਈ ਸੀ | ਕਿਓਂਕਿ ਗੁਰਦੀਪ ਦੀਆਂ ਗਊਆਂ ਰਾਹੁਲ ਦੇ ਗੇਟ ਮੂਹਰੇ ਅਕਸਰ ਗੋਹਾ ਕਰ ਦਿੰਦਿਆਂ ਸਨ | ਉਸ ਪੁਰਾਣੀ ਰੰਜਿਸ਼ ਦੇ ਚਲਦਿਆਂ ਗੁਰਦੀਪ ਸਿੰਘ ਨੇ ਆਪਣੇ ਸਾਥੀ ਦੀਪਕ ਦੇ ਨਾਲ ਮਿਲ ਰਾਹੁਲ ਨਾਲ ਜੋ ਕੁੱਝ ਕੀਤਾ ਉਸ ਕਰਕੇ ਪੂਰੇ ਇਲਾਕੇ ‘ਚ ਹਾ ਹਾ ਕਾਰ ਮੱਚ ਗਏ ਗਈ ਹੈ |
previous post
