Htv Punjabi
Punjab Video

ਜੋਸ਼ ‘ਚ ਆਏ ਭਤੀਜੇ ਨੇ ਚਾਚੇ ਦਾ ਹੀ ਕਰ’ਤਾ ਵੱਡਾ ਕਾਂਡ

ਮਾਮਲਾ ਹੈ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਪੈਂਦੇ ਪਿੰਡ ਘਣੂੰਪੁਰ ਕਾਲੇ ਦਾ, ਜਿੱਥੇ ਤਸਵੀਰ ‘ਚ ਦਿਖਾਈ ਦੇ ਰਹੇ 55 ਸਾਲ ਦੇ ਗੁਰਦੀਪ ਸਿੰਘ ਦਾ ਅੱਜ ਦੁਪਹਿਰੇ ਉਸਦੇ ਭਤੀਜੇ ਅਮਨਦੀਪ ਸਿੰਘ ਲੱਲਾ ਨੇ ਗੋਲੀਆਂ ਮਾਰ ਕਤਲ ਕਰ ਦਿੱਤਾ ਤੇ ਫਿਰ ਮੌਕੇ ਤੋਂ ਫਰਾਰ ਹੋ ਗਿਆ | ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਵਾਸੀ ਆਨੰਦ ਪੁਰੀ ਦੁਪਹਿਰੇ 12 ਵਜੇ ਕਿਸੇ ਕੰਮ ਲਈ ਪਿੰਡ ਘਣੂੰਪੁਰ ਕਾਲੇ ਆਇਆ ਸੀ। ਇਸ ਦੌਰਾਨ ਉਸ ਦੇ ਭਤੀਜੇ ਅਮਨਦੀਪ ਸਿੰਘ ਨੇ ਉਸਦੀ ਛਾਤੀ ‘ਚ ਦੋ ਗੋਲ਼ੀਆਂ ਮਾਰ ਦਿੱਤੀਆਂ ਜਿਸ ਨਾਲ ਮੌਕੇ ਤੇ ਹੀ ਉਸਦੀ ਮੌਤ ਹੋ ਗਈ |
ਦੱਸਿਆ ਜਾ ਰਿਹਾ ਹੈ ਕਿ ਗੁਰਦੀਪ ਸਿੰਘ ਨੇ ਕੁਝ ਸਾਲ ਪਹਿਲਾਂ ਆਪਣੇ ਭਰਾ ਹਰਜਿੰਦਰ ਸਿੰਘ ਪੱਪੂ ਦੀ ਹੱਤਿਆ ਕਰ ਦਿੱਤੀ ਸੀ, ਜਿਸ ਸਬੰਧ ’ਚ ਉਹ ਪੰਜ ਮਹੀਨੇ ਪਹਿਲਾਂ ਹੀ ਕੈਦ ਕੱਟ ਕੇ ਬਾਹਰ ਆਇਆ ਸੀ।

Related posts

ਸੋਸ਼ਲ ਮੀਡੀਆ ਵਾਲੇ ਸਾਵਧਾਨ, ਪੰਜਾਬ ਸਰਕਾਰ ਨੇ ਕੀਤਾ ਹੁਣ ਅਜਿਹਾ ਕੰਮ

htvteam

ਸੀਸੀਟੀਵੀ ‘ਚ ਕੈਦ ਹੋਈ DC ਅਤੇ ਵਕੀਲ ਦੀ ਕਾਲੀ ਕਰਤੂਤ; ਦੇਖੋ ਵੀਡੀਓ

htvteam

ਬੋਲਣ-ਸੁਣਨ ਤੋਂ ਵਾਂਝੀ ਬੱਚੀ ਨੇ ਪੁਲਿਸ ਪਾਰਟੀ ਨੂੰ ਨਾਕੇ ‘ਤੇ ਆਕੇ ਸੁਣਾਈ ਅਜਿਹੀ ਗੱਲ ਕਿ ਸਾਰੇ ਪੁਲਿਸ ਵਾਲਿਆਂ ਦੇ ਅੰਦਰਲੇ ਬਾਪ ਜਾਗ ਪਏ 

Htv Punjabi