ਇਹ ਅਨੋਖਾ ਵਿਆਹ ਹੋਇਆ ਹੈ ਜਿਲ੍ਹਾ ਮੋਗਾ ਦੇ ਬਾਘਾ ਪੁਰਾਣਾ ਵਿਖੇ, ਜਿੱਥੇ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਪਰੰਪਰਾ ਤੋਂ ਉਲਟ ਇਕ ਲਾੜੀ ਲਾੜੇ ਨੂੰ ਵਿਆਹ ਕੇ ਆਪਣੇ ਘਰ ਲੈ ਗਈ। ਦਰਅਸਲ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਚਲਾਈ ਗਈ “ਕੁੱਲ ਦਾ ਕ੍ਰਾਊਨ” ਮੁਹਿੰਮ ਤਹਿਤ ਸਥਾਨਕ ਨਾਮ ਚਰਚਾ ਘਰ ਅੰਦਰ ਇਕ ਕੁੜੀ ਲਾੜੇ ਨੂੰ ਵਿਆਹ ਕੇ ਆਪਣੇ ਨਾਲ ਲੈ ਗਈ। | ਦੱਸਣਯੋਗ ਹੈ ਕਿ ਕੁੜੀ ਸੰਦੀਪ ਕੌਰ ਦੇ ਸਿਰ ਤੇ ਬਾਪ ਨਹੀਂ ਹੈ ਤੇ ਨਾ ਹੀ ਉਸਦਾ ਕੋਈ ਭਰਾ | ਜਿਸ ਕਰਕੇ ਕੁੜੀ ਅਤੇ ਉਸਦੀ ਮਾਤਾ ਕੁਲਦੀਪ ਕੌਰ ਦੀ ਮੰਗ ਸੀ ਕਿ ਉਹਨਾਂ ਨੂੰ ਇੱਕ ਅਜਿਹਾ ਜਵਾਈ ਚਾਹੀਦਾ ਹੈ ਜੋ ਵਿਆਹ ਕੇ ਘਰ ਲੈ ਆਈਏ, ਕਿਉਂਕਿ ਮਾਤਾ ਕੁਲਦੀਪ ਕੌਰ ਦੀਆਂ ਦੋ ਧੀਆਂ ਨੇ ਇਕ ਵਿਆਹੀ ਹੋਈ ਸੀ ਅਤੇ ਦੂਸਰੀ ਦਾ ਅੱਜ ਵਿਆਹ ਹੈ |
