ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਅੰਮ੍ਰਿਤਸਰ ਸੈਕਟਰ ‘ਚ ਦਾਉਕੇ ਅਤੇ ਭਰੋਵਾਲ ਚੌਕੀ ਵਿਚਾਲੇ ਰਾਤ ਕਰੀਬ ਸਵਾ ਗਿਆਰਾਂ ਵਜੇ ਅਸਮਾਨ ਤੋਂ ਇੱਕ ਅਜੀਬ ਜਿਹੀ ਆਵਾਜ਼ ਆਉਂਦੀ ਸੁਣਾਓ ਦਿੰਦੀ ਹੈ | ਜਵਾਨ ਮੁਸ਼ਤੈਦੀ ਵਿਖਾਉਂਦੀਆਂ ਰੋਸ਼ਨੀ ਲਈ ਇਲੁਮੀਨੇਸ਼ਨ ਬੰਬ ਦਾ ਇਸਤੇਮਾਲ ਕਰਦੇ ਹੋਏ 9 ਰਾਊਂਡ ਫਾਇਰ ਕਰਦੇ ਨੇ | ਜਿਸ ਕਾਰਨ ਇੱਕ ਵੱਡਾ ਸਾਰਾ ਡਰੋਨ ਹੇਠਾਂ ਡਿੱਗ ਜਾਂਦਾ ਹੈ | ਇਹ ਇੱਕ ਚਾਈਨਾ ਮੇਡ ਹੈਗਜ਼ਾਕਾਪਟਰ ਡਰੋਨ ਸੀ | ਜਾਂਚ ਦੌਰਾਨ ਉਸ ਵਿੱਚ ਇੱਕ ਬੋਰੀ ਲਟਕਦੀ ਮਿਲਦੀ ਹੈ, ਜਿਸ ਵਿੱਚ ਪੀਲੇ ਰੰਗ ਦੇ 10 ਪੈਕਟਾਂ ਉੱਤੇ ਟੇਪਾਂ ਨਾਲ ਲਾ ਕੇ ਰੱਖੇ ਸਨ | ਫਿਰ ਜਦ ਜਵਾਨ ਉਹਨਾਂ ਪੈਕਟਾਂ ਨੂੰ ਖੋਲ ਕੇ ਵੇਖਦੇ ਨੇ ਤਾਂ ਉਹਨਾਂ ਹੈਰਾਨ ਰਹਿ ਜਾਂਦੇ ਨੇ | ਉਹਨਾਂ ‘ਚ ਕਰੀਬ 10 ਕਿਲੋਗ੍ਰਾਮ ਹੈਰੀਨ ਸੀ |
previous post
