Htv Punjabi
Punjab Religion

ਛੋਟੀ ਈਦਗਾਹ ਵਾਲੇ ਕਬਰਸਤਾਨ ਵਿੱਚ ਡੇਕਾਂ, ਨਾਸ਼ਪਾਤੀ, ਅਮਰੂਦ ਆਦਿ ਫ਼ਲਦਾਰ ਅਤੇ ਛਾਂ ਵਾਲੇ ਬੂਟੇ ਲਗਾਏ

ਅੱਜ ਛੋਟੀ ਈਦਗਾਹ ਵਾਲੇ ਕਬਰਸਤਾਨ ਵਿੱਚ ਡੇਕਾਂ, ਨਾਸ਼ਪਾਤੀ, ਅਮਰੂਦ ਆਦਿ ਫ਼ਲਦਾਰ ਅਤੇ ਛਾਂ ਵਾਲੇ, ਕਬਰਸਤਾਨ ਕਮੇਟੀ ਵੱਲੋਂ 25 ਬੂਟੇ ਲਗਾਏ ਗਏ।
ਜਿਸ ਵਿੱਚ ਮੁਹੰਮਦ ਸ਼ਾਹਿਦ, ਸਮਸ਼ਾਦ, ਕਾਸਿਮ, ਖ਼ਾਲਿਦ, ਯਾਸ਼ਰ ਸੁਲਤਾਨ, ਹਨੀਫ਼ ਨੇ ਵੱਧ ਚੜ੍ਹ ਕੇ ਕੁਦਰਤ ਨੂੰ ਰੰਗੀਨ ਬਣਾਉਣ ਦੇ ਕੰਮ ਵਿੱਚ ਯੋਗਦਾਨ ਪਾਇਆ।
ਨੌਜਵਾਨਾਂ ਨੇ ਕਬਰਸਤਾਨ ਅਤੇ ਆਸਪਾਸ ਦੇ ਇਲਾਕੇ ‘ਚ ਬੂਟੇ ਲਗਾ ਕੇ ਨਿਵੇਕਲੀ ਪਹਿਲ ਕੀਤੀ | ਨੌਜਵਾਨਾਂ ਨੇ ਕਿਹਾ ਕਿ ਰੁੱਖ ਲਗਾਉਣ ਦਾ ਮਕਸਦ ਵਾਤਾਵਰਨ ਦੀ ਸੰਭਾਲ ਦੇ ਨਾਲ-ਨਾਲ ਰਾਸ਼ਟਰੀ ਏਕਤਾ ਨੂੰ ਪ੍ਰਫੁੱਲਤ ਕਰਨਾ ਹੈ।
ਨੌਜਵਾਨਾਂ ਨੇ ਮਿਲ ਕੇ ਈਦਗਾਹ ਵਾਲੇ ਕਬਰਸਤਾਨ ਦੀ ਜ਼ਮੀਨ ‘ਤੇ ਬੂਟੇ ਲਗਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ | ਇਸ ਲੜੀ ਨੂੰ ਜਾਰੀ ਰੱਖਣ ਅਤੇ ਇਨ੍ਹਾਂ ਪੌਦਿਆਂ ਨੂੰ ਪਾਣੀ ਦੇਣ, ਵੱਡੇ ਹੋਣ ਤੱਕ ਇਨ੍ਹਾਂ ਦੀ ਦੇਖਭਾਲ ਕਰਨ ਦਾ ਫੈਸਲਾ ਕੀਤਾ।
ਕਬਰਸਤਾਨ ਦੇ ਵਿਹੜੇ ਵਿੱਚ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਡੇਕਾਂ, ਨਾਸ਼ਪਾਤੀ, ਅਮਰੂਦ ਆਦਿ ਫ਼ਲਦਾਰ ਅਤੇ ਛਾਂ ਵਾਲੇ ਕੁੱਲ 25 ਬੂਟੇ ਲਗਾਏ।

Related posts

ਵਿਆਹ ‘ਚ ਫੌਜੀ ਨਾਲ ਹੋਈ ਮਾੜੀ, ਦੇਖ ਲਓ ਕਿਤੇ ਤੁਹਾਡੇ ਨਾਲ ਐਵੇਂ…..

htvteam

ਪੰਜਾਬੋਂ ਬਾਹਰ ਮਜ਼ਦੂਰੀ ਕਰਨ ਗਿਆ ਕਿਸਾਨ ਘਰ ਮੁੜਿਆ ਤਾਂ ਪ੍ਰਸ਼ਾਸ਼ਨ ਨੇ ਕੀਤਾ ਇਕਾਂਤਵਾਸ, ਗੁੱਸੇ ‘ਚ ਕਿਸਾਨ ਨੇ ਕੀਤਾ ਅਜਿਹਾ ਕੰਮ ਕਿ ਮੱਚ ਗਈ ਹਾਹਾਕਾਰ! 

Htv Punjabi

ਲੋਕਾਂ ਦੀ ਰੇਲ ਬਨਾਉਂਣ ਵਾਲਾ ਅਫਸਰ ਲੈ ਗਿਆ ਵੱਡਾ ਰਿਸਕ

htvteam