ਮਾਮਲਾ ਹੈ ਜਿਲ੍ਹਾ ਅੰਮ੍ਰਿਤਸਰ ਦੇ ਥਾਣਾ ਤਰਸਿੱਕਾ ਦੇ ਡੇਹਰੀਵਾਲ ਰੋਡ ਦਾ, ਜਿੱਥੇ 46 ਸਾਲ ਦੇ ਟੇਲਰ ਮਾਸਟਰ ਮਨਜੀਤ ਸਿੰਘ ਦਾ ਵਿਆਹ 22 ਸਾਲ ਪਹਿਲਾਂ ਜਿਲ੍ਹਾ ਤਰਨਤਾਰਨ ਦੇ ਪਿੰਡ ਕੱਕਾ ਕੰਢਿਆਲਾ ਦੀ ਨਰਿੰਦਰ ਕੌਰ ਨਾਲ ਹੋਇਆ ਸੀ | ਸ਼ੂਗਰ ਤੇ ਹੋਰ ਸਮੱਸਿਆਵਾਂ ਦੇ ਚਲਦੇ ਮਨਜੀਤ ਦਾ ਕਰੀਬ 20 ਸਾਲ ਤੋਂ ਡੇਰਾ ਬਿਆਸ ਦੇ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ |
ਕੁੱਝ ਦਿਨ ਪਹਿਲਾਂ ਮਨਜੀਤ ਤੇ ਉਸਦੀ ਘਰਵਾਲੀ ਮੋਟਰਸਾਈਕਲ ‘ਤੇ ਸਵਾਰ ਹੋ ਤੜਕੇ ਸਵਾ ਚਾਰ ਵਜੇ ਦੇ ਕਰੀਬ ਬਿਆਸ ਹਸਪਤਾਲ ‘ਚ ਦਵਾਈ ਲੈਣ ਜਾਂਦੇ ਨੇ | ਫੇਰ ਅਚਾਨਕ ਮਨਜੀਤ ਦੇ ਬਜ਼ੁਰਗ ਪਿਤਾ ਨੂੰ ਸਵਰਨ ਸਿੰਘ ਨੂੰ ਸੂਚਨਾ ਮਿਲਦੀ ਹੈ ਕਿ ਉਸਦੇ ਪੁੱਤ ਅਤੇ ਨੂੰਹ ‘ਤੇ ਕਿਸੇ ਨੇ ਹਮਲਾ ਕਰ ਦਿੱਤਾ ਹੈ | ਮੌਕੇ ਤੇ ਜਾ ਜਦ ਉਹ ਸੀਨ ਦੇਖਤਾ ਹੈ ਤਾਂ ਉਸਦੇ ਪੁੱਤ ਮਨਜੀਤ ਦੀ ਮੌਤ ਹੋ ਚੁੱਕੀ ਹੁੰਦੀ ਹੈ ਅਤੇ ਨੂੰਹ ਨਰਿੰਦਰ ਬੁਰੀ ਤਰਾਂ ਜ਼ਖਮੀ |
ਬਜ਼ੁਰਗ ਸਵਰਨ ਸਿੰਘ ਦੇ ਬਿਆਨ ਤੇ ਪੁਲਿਸ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ |ਪਰ ਕੁੱਝ ਦਿਨਾਂ ਦੀ ਗਹਿਰੀ ਤਫਤੀਸ਼ ਤੋਂ ਬਾਅਦ ਪੁਲਿਸ ਤੱਥਾਂ ਦੇ ਆਧਾਰ ਤੇ ਜੋ ਕਾਰਵਾਈ ਕਰਦੀ ਹੈ, ਉਸ ਕਰਕੇ ਪੂਰੇ ਪਿੰਡ ਦੇ ਲੋਕ ਹੈਰਾਨ ਰਹਿ ਜਾਂਦੇ ਨੇ |
previous post