Htv Punjabi
crime news Punjab siyasat

ਨਾਜਾਇਜ਼ ਸ਼ਰਾਬ ਨਾਲ ਚਾਰ ਦਰਜਨ ਤੋਂ ਵੱਧ ਮੌਤਾਂ ਹੋਣ ਮਗਰੋਂ ਪੰਜਾਬ ‘ਚ ਸਿਆਸਤ ਆਇਆ ਉਬਾਲ, ਦਲਜੀਤ ਸਿੰਘ ਚੀਮਾ ਨੇ ਖੋਲ੍ਹੇ ਕਈ ਅੰਦਰਲੇ ਰਾਜ਼ 

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਸ਼ੁੱਕਰਵਾਰ ਨੂੰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਅੰਮ੍ਰਿਤਸਰ, ਬਟਾਲਾ ਅਤੇ ਤਰਨਤਾਰਨ ਵਿੱਚ ਨਕਲੀ ਸ਼ਰਾਬ ਕਾਰਨ ਹੋਈ ਮੌਤਾਂ ਦੀ ਡਿਵੀਜ਼ਨਲ ਕਮਿਸ਼ਨਰ ਲੈਵਲ ਦੀ ਜਾਂਚ ਦੇ ਹੁਕਮ ਨੂੰ ਖਾਰਿਜ ਕਰਨ ਅਤੇ ਮਾਮਲੇ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਕਿਸੀ ਮੌਜੂਦਾ ਜੱਜ ਤੋਂ ਜਾਂਚ ਕਰਨ ਦੀ ਮੰਗ ਕੀਤੀ।
ਸ਼ੀਅਦ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖਮੰਤਰੀ ਨੂੰ ਨਾ ਸਿਰਫ ਇਸ ਹਾਦਸੇ ਦੀ ਜਾਂਚਦੀ ਜਿੰਮੇਦਾਰੀ ਹਾਈਕੋਰਟ ਨੂੰ ਦੇਣੀ ਚਾਹੀਦੀ ਹੇ ਬਲਕਿ 5600 ਕਰੋੜ ਰੁਪਏ ਦੇ ਆਬਕਾਰੀ ਮਾਲੀਏ ਨੁਕਸਾਨ ਅਤੇ ਨਜਾਇਜ਼ ਸ਼ਰਾਬ ਦੀ ਵਿਕਰੀ, ਕਾਂਗਰਸੀ ਆਗੂਆਂ ਵੱਲੋਂ ਸਰਪ੍ਰਸਤ ਨਜਾਇਜ਼ ਡਿਸਟਲਰੀ ਅਤੇ ਬਾਟਲਿੰਗ ਪਲਾਟਾਂ ਤੋਂ ਨਕਲੀ ਸ਼ਰਾਬ ਦੀ ਵਿਕਰੀ ਅਤੇ ਨਿਆਂਇਕ ਜਾਂਚ ਦੇ ਦਾਇਰੇ ਵਿੱਚ ਅੰਤਰਰਾਜੀ ਸ਼ਰਾਬ ਤਸਕਰੀ ਨੂੰ ਸ਼ਾਮਿਲ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਦੋਸ਼ੀ ਦੇ ਖਿਲਾਫ ਕੇਸ ਦਰਜ ਕਰਨ ਦੇ ਇਲਾਵਾ ਨਜਾਇਜ਼ ਸ਼ਰਾਬ ਸਨਅਤ ਨੂੰ ਖ਼ਤਮ ਕਰਨ ਦਾ ਇਹੀ ਇੱਕ ਤਰੀਕਾ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਮੁੱਖਮੰਤਰੀ ਵੱਲੋਂ ਡਿਵੀਜ਼ਨਲ ਕਮਿਸ਼ਨਰ ਪੱਧਰ ਦੀ ਜਾਂਚ ਦੇ ਹੁਕਮ ਬਹੁਤ ਦੇਰ ਬਾਅਦ ਦਿੱਤੇ ਗਏ।ਇਸ ਨਾਲ ਕੁਝ ਨਹੀਂ ਹੋਵੇਗਾ।ਸ਼ੁਰੂਆਤੀ ਰਿਪੋਰਟਾ ਤੋਂ ਪਤਾ ਲੱਗਦਾ ਹੈ ਕਿ ਨਕਲੀ ਸ਼ਰਾਬ ਦੀ ਬਾਕਾਇਦਾ ਪੂਰਤੀ ਕਈ ਜਿਲਿਆਂ ਵਿੱਚ ਹੋਈ ਹੈ ਅਤੇ ਇਸ ਮਾਮਲੇ ਸਬੰਧੀ ਇੱਕ ਆਜ਼ਾਦ ਏਜੰਸੀ ਵੱਲੋਂ ਗੰਭੀਰ ਜਾਂਚ ਦੀ ਜ਼ਰੂਰਤ ਹੈ।ਮੁੱਖਮੰਤਰੀ ਦੁਆਰਾ ਦਿੱਤੇ ਗਏ ਮੌਜੂਦਾ ਜਾਂਚ ਦੇ ਹੁਕਮ ਵਿੱਚ ਵੀ ਅਸਲੀ ਦੋਸ਼ੀਆਂ ‘ਤੇ ਕੇਸ ਕਰਨ ਲਈ ਲੁੜੀਂਦੇ ਵਿਸ਼ੇ ਵਿਚਾਰੇ ਹੀ ਨਹੀਂ ਸਨ ਗਏ ।ਅਜਿਹੀ ਸਥਿਤੀ ਵਿੱਚ ਸ਼ਰਾਬ ਤਸਕਰੀ ਅਤੇ ਨਕਲੀ ਸ਼ਰਾਬ ਦੀ ਵਿਕਰੀ ਨੂੰ ਸੁਰੱਖਿਆ ਦੇਣ ਵਾਲੇ ਕਾਗਰਸੀ ਆਗੂਆਂ ਨੂੰ ਫੜਣ ਦੀ ਕਿਸੀ ਅਧਿਕਾਰੀ ਦੀ ਹਿੰਮਤ ਨਹੀਂ ਹੋਵੇਗੀ।
ਡਾਕਟਰ ਚੀਮਾ ਨੇ ਕਿਹਾ ਕਿ ਅਜਿਹੀਆਂ ਤਰਾਸਦੀਆਂ ਮੁੜ ਨਾ ਹੋਣ ਇਹ ਪੱਕਾ ਕਰਨ ਲਈ ਸੁਧਾਰਾਤ ਵਾਲੇ ਉਪਾਅ ਕਰਨ ਵਿੱਚ ਦੇਰੀ ਨਹੀਂ ਕੀਤੀ ਜਾਣੀ ਚਾਹੀਦੀ।ਸਰਕਾਰ ਨੂੰ ਲੋਕਾਂ ਦੀ ਸਿਕਾਇਤਾਂ ‘ਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ, ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਮੁੱਛਲ ਵਿੱਚ ਨਕਲੀ ਸ਼ਰਾਬ ਦੀ ਵਿਕਰੀ ਦੀ ਸਿਕਾਇਤਾਂ ਦੇ ਬਾਵਜੂਦ ਪੁਲਿਸ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ।
ਉਨ੍ਹਾਂ ਨੇ ਮੁੱਖਮੰਤਰੀ ਤੋਂ ਨਜਾਇਜ਼ ਸ਼ਰਾਬ ਦੀ ਵਿਕਰੀ ਨਾਲ ਸੰਬੰਧਿਤ ਸਾਰੇ ਮਾਮਲਿਆਂ ‘ਤੇ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਅਜਿਹਾ ਹੀ ਇੱਕ ਮਾਮਲਾ ਮੁੱਖਮੰਤਰੀ ਦੇ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੇ ਪਰਿਵਾਰ ਨਾਲ ਸੰਬੰਧਿਤ ਹੈ, ਜਿਨ੍ਹਾਂ ਦੀ ਸ਼ੁਗਰ ਮਿਲ ਤੋਂ ਨਜਾਇਜ਼ ਸ਼ਰਾਬ ਦਾ ਇੱਕ ਟਰੱਕ ਬਰਾਮਦ ਕੀਤਾ ਗਿਆ ਸੀ।ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸੀ ਤਰ੍ਹਾਂ ਰਾਜਪੁਰਾ ਨਜਾਇਜ਼ ਸ਼ਰਾਬ ਦੇ ਕਾਰਖਾਨੇ ਨੂੰ ਸੁਰੱਖਿਆ ਦੇਣ ਦੇ ਲਈ ਜਿੰਮੇਦਾਰ ਕਾਂਗਰਸੀ ਨੇਤਾਵਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।ਖੰਨਾ ਅਤੇ ਲੁਧਿਆਣਾ ਵਿੱਚ ਨਜਾਇਜ਼ ਸ਼ਰਾਬ ਕਾਰਖਾਨੇ ਘੱਟ ਬਾਟਲਿੰਗ ਪਲਾਂਟ ਦੇ ਮਾਮਲੇ ਵਿੱਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ।

Related posts

ਕੁੜੀਆਂ ਨਾਲ ਆਹ ਕੰਮ ਕਦੇ ਭੁੱਲਕੇ ਵੀ ਨਾ ਕਰੋਂ; ਦੇਖੋ ਵੀਡੀਓ

htvteam

ਲਓ ਜੀ ਦੇਖੋ ਪੰਜਾਬ ਪੁਲਸੀਏ ਦੇ ਪੁੱਠੇ ਕਾਰਨਾਮੇ; ਲੋਕਾਂ ਨੇ ਬਣਾ ਲਈ ਸਾਰੀ ਵੀਡੀਓ

htvteam

ਗੁਰੂ ਦੀ ਨਗਰੀ ‘ਚ ਸਿੱਖ ਦੀ ਭੇਸ ‘ਚ ਆਏ, ਚਿੱਟਾ ਪਰਨਾ ਬੰਨ੍ਹੀ ਬੰਦੇ ਨੇ ਕੀਤੀ ਕਾਲੀ ਕਰਤੂਤ

htvteam