Htv Punjabi
Punjab Video

ਝੋਟਿਆਂ ਵਰਗੇ ਮੁੰਡੇ ਮਲੂਕ ਜਿਹੀ ਕੁੜੀ ਦੀਆਂ ਕੱਢਵਾਉਂਦੇ ਰਹੇ ਚੀਕਾਂ

ਬੇਹੱਦ ਨਿੰਦਣਯੋਗ ‘ਤੇ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਇਹ ਮਾਮਲਾ ਹੈ ਜਿਲ੍ਹਾ ਜਲੰਧਰ ਦੇ ਹਲਕਾ ਫਿਲੌਰ ਦੇ ਪਿੰਡ ਅਪਰਾ ਦਾ, ਜਿੱਥੇ ਪੀੜਤ ਕੁੜੀ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਦੇ ਮੁਤਾਬਿਕ ਉਸ ਦਾ ਪਿਤਾ ਕੰਮ ਦੇ ਸਬੰਧ ਵਿਚ ਅਕਸਰ ਘਰੋਂ ਬਾਹਰ ਰਹਿੰਦਾ ਹੈ | ਬੀਤੀ ਰਾਤ 11 ਵਜੇ ਜਦੋਂ ਅਪਣੇ ਕਮਰੇ ਵਿੱਚ ਸੁੱਤੀ ਪਈ ਸੀ ਤਾਂ ਉਸ ਨੂੰ ਆਪਣੇ ਦਰਵਾਜੇ ਦੇ ਜੋਰ ਨਾਲ ਖੜਕਣ ਦੀ ਆਵਾਜ਼ ਆਈ ਉਸਨੇ ਸੋਚਿਆ ਕਿ ਹਨੇਰੀ ਕਰ ਕੇ ਉਸ ਦਾ ਦਰਵਾਜ਼ਾ ਖੜਕ ਰਿਹਾ ਹੈ | ਪਰ ਉਹ ਦੇਖ ਕੇ ਹੈਰਾਨ ਰਹਿ ਗਈ ਜਦ ਦੋ ਨੌਜਵਾਨ ਉਸ ਦੇ ਕਮਰੇ ਵਿਚ ਦਾਖਲ ਹੋਏ ਉਹਨਾਂ ਨੇ ਪਹਿਲਾਂ ਉਸ ਨੂੰ ਫੜ ਕੇ ਜ਼ਮੀਨ ਉੱਤੇ ਸੁੱਟ ਕੇ ਜ਼ਖਮੀ ਕਰ ਦਿੱਤਾ ਫੇਰ ਇੱਕ ਨੇ ਜ਼ਖਮੀ ਹਾਲਤ ‘ਚ ਉਸਦੀ ਇੱਜ਼ਤ ਤਾਰ ਤਾਰ | ਜਦ ਕਿ ਉਸ ਦਾ ਦੋਸਤ ਉਸ ਕੋਲ ਖੜ੍ਹਾ ਦੇਖਦਾ ਰਿਹਾ | ਇਸਤੋਂ ਬਾਅਦ ਜਿਵੇਂ ਹੀ ਉਹ ਦੋਵੇ ਘਰ ਵਿਚੋਂ ਬਾਹਰ ਨਿਕਲੇ ਤਾਂ ਕੁੜੀ ਨੇ ਜ਼ੋਰ ਦੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਉਸ ਦੀ ਆਵਾਜ਼ ਸੁਣ ਕੇ ਉਸ ਦੇ ਭਰਾ ਅਤੇ ਗੁਆਂਢੀ ਜਾਗ ਪਏ | ਫੇਰ ਦੋਹਾਂ ਦੋਸ਼ੀਆਂ ਨੂੰ ਫੜ ਕੇ ਪਹਿਲਾਂ ਉਨ੍ਹਾ ਦੀ ਜਮ ਕੇ ਛਿੱਤਰ ਪਰੇਡ ਕੀਤੀ ਅਤੇ ਬਾਅਦ ਵਿਚ ਉਨ੍ਹਾਂ ਦੋਵਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ |

Related posts

ਬੱਸ ਹੁਣ ਆਹ ਕੁਝ ਦੇਖਣਾ ਬਾਕੀ ਸੀ

htvteam

IELTS ਸੈਂਟਰਾਂ ਨੇ ਚਲਾ ਰੱਖਿਆ ਸੀ ਧੰਦਾ, ਪੁਲਿਸ ਦੀ ਰੇਡ

htvteam

ਰੋਕ ਲਾਏ ਜਾਣ ਤੋਂ ਬਾਅਦ ਵੀ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਬਣ ਰਹੀਆਂ ਨੇ ਟਿੱਕਟਾਕ ‘ਤੇ ਵੀਡੀਓ, ਕੇਸ ਦਰਜ ਕਰਨ ਦੀ ਮੰਗ

Htv Punjabi