Htv Punjabi
Punjab Video

ਦੇਖੋ ਕਿਸ ਕਾਰਨਾਂ ਕਰਕੇ ਮਜੀਠੀਆ ਨੂੰ ਮਿਲੀ ਜ਼ਮਾਨਤ

ਇਸ ਵੇਲੇ ਦੀ ਵੱਡੀ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਬੰਧ ‘ਚ ਆ ਰਹੀ ਹੈ | ਐੱਨਡੀਪੀਐੱਸ ਮਾਮਲੇ ‘ਚ ਪਟਿਆਲਾ ਜੇਲ੍ਹ ‘ਚ ਬੰਦ ਮਜੀਠੀਆ ਨੂੰ ਲੈ ਕੇ ਹਾਈ ਕੋਟ ਨੇ ਇੱਕ ਵੱਡਾ ਫੈਸਲਾ ਸੁਣਾਇਆ ਹੈ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਜੀਠੀਆ ਦੀ ਇਸ ਪਟੀਸ਼ਨ ’ਤੇ ਹਾਈ ਕੋਰਟ ਦੇ ਦੋ ਬੈਂਚ ਸੁਣਵਾਈ ਤੋਂ ਇਨਕਾਰ ਕਰ ਚੁੱਕੇ ਹਨ।
ਜਸਟਿਸ ਐੱਮਐੱਸ ਰਾਮਚੰਦਰ ਤੇ ਜਸਟਿਸ ਸੁਰੇਸ਼ਵਰ ਠਾਕੁਰ ਦੀ ਬੈਂਚ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ 29 ਜੁਲਾਈ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖਿਆ ਸੀ।ਜਿਸ ਤੋਂ ਬਾਅਦ ਹੁਣ ਚੀਫ ਜਸਟਿਸ ਦੇ ਨਿਰਦੇਸ਼ ’ਤੇ ਇਸ ਪਟੀਸ਼ਨ ’ਤੇ ਇਸ ਬੈਂਚ ਨੇ ਸੁਣਵਾਈ ਸ਼ੁਰੂ ਕੀਤੀ ਸੀ। ਜਿਸ ਤੋਂ ਬਾਅਦ ਮਜੀਠੀਆ ਨੂੰ ਇਸ ਮਾਮਲੇ ਵਿਚ ਵੱਡੀ ਰਾਹਤ ਦਿੰਦਿਆਂ ਜ਼ਮਾਨਤ ਦੇ ਦਿੱਤੀ ਗਈ ਹੈ।

 

Related posts

ਹੁਣੇ-ਹੁਣੇ ਮੌਸਮ ਬਾਰੇ ਆਈ ਬਹੁਤ ਹੀ ਵੱਡੀ ਖ਼ਬਰ

htvteam

ਗੋ&ਲੀਆਂ ਨਾਲ ਦਹਿਲਿਆ ਆਹ ਸ਼ਹਿਰ

htvteam

ਇਟਲੀ: ਖੇਤਾਂ ”ਚ ਕੰਮ ਕਰਦੇ ਸਮੇਂ ਟਰੈਕਟਰ ਹੇਠਾਂ ਆਇਆ ਪੰਜਾਬੀ ਨੌਜਵਾਨ

htvteam