Htv Punjabi
Punjab

ਇਟਲੀ: ਖੇਤਾਂ ”ਚ ਕੰਮ ਕਰਦੇ ਸਮੇਂ ਟਰੈਕਟਰ ਹੇਠਾਂ ਆਇਆ ਪੰਜਾਬੀ ਨੌਜਵਾਨ

ਇਟਲੀ ਤੋਂ ਇਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸੂਬੇ ਕੰਪਾਨੀਆ ਦੇ ਸ਼ਹਿਰ ਬੱਤੀ ਪਾਲੀਆ (ਸਲੇਰਨੋ) ਨਜ਼ਦੀਕ ਪੈਂਦੇ ਇਲਾਕਾ ਇਬੋਲੀ ਦੇ ਕੰਪੋਲੌਗੋ ਵਿਖੇ ਟਰੈਕਟਰ ਦੇ ਪਿੱਛੇ ਜ਼ਮੀਨ ਨੂੰ ਪੱਧਰਾ ਕਰਦੇ ਸਮੇਂ ਰੂਟਾਵੀਟਰ ਮਸ਼ੀਨ ਨਾਲ ਖੇਤਾਂ ਵਿੱਚ ਕੰਮ ਕਰ ਰਹੇ ਇਕ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ।

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਬਲਾਕ ਸੁਲਤਾਨਪੁਰ ਲੋਧੀ ਦੇ ਤਾਸ਼ਪੁਰ ਪਿੰਡ ਦਾ ਨਿਵਾਸੀ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਇਟਲੀ ‘ਚ ਰਹਿ ਰਿਹਾ ਹੈ। ਉਸ ਨਾਲ ਕੰਮ ਕਰਨ ਵਾਲੇ ਇਕ ਕਾਮੇ ਮਨਿੰਦਰ ਸਿੰਘ ਬੱਲ ਨੇ ਭਰੇ ਮਨ ਨਾਲ ਪ੍ਰੈੱਸ ਨੂੰ ਦੱਸਿਆ ਕਿ ਰੋਜ਼ ਵਾਂਗ ਮ੍ਰਿਤਕ ਮਨਜਿੰਦਰ ਸਿੰਘ ਖੇਤਾਂ ‘ਚ ਵਾਹੀ ਕਰ ਰਿਹਾ ਸੀ ਤੇ ਉਹ ਦੁਪਹਿਰ ਨੂੰ ਕੰਮ ਛੱਡ ਕੇ ਥੋੜ੍ਹੀ ਦੂਰ ਖੇਤਾਂ ਵਿੱਚ ਆਰਾਮ ਕਰਨ ਚਲੇ ਗਏ ਕੁਝ ਸਮੇਂ ਬਾਅਦ ਖੇਤਾਂ ਦੇ ਮਾਲਕ ਤੇ ਉਸ ਦਾ ਬੇਟੇ ਨੇ ਆ ਕੇ ਕਿਹਾ ਕਿ ਘਰ ਤੋਂ ਬਾਹਰ ਨਾ ਆਉਣਾ, ਕਿਉਂਕਿ ਖੇਤਾਂ ਵਿੱਚ ਪੁਲਸ ਆਈ ਹੋਈ ਹੈ। ਸਾਥੀ ਮਜ਼ਦੂਰ ਨੇ ਅੱਗੇ ਦੱਸਿਆ ਕਿ ਫਿਰ ਉਨ੍ਹਾਂ ਨੇ ਮਨਜਿੰਦਰ ਸਿੰਘ ਰਿੰਪਾ ਦੇ ਫੋਨ ‘ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਨਹੀਂ ਆਇਆ। ਇਸ ਮਗਰੋਂ ਉਨ੍ਹਾਂ ਕਿਸੇ ਹੋਰ ਨੇੜਲੇ ਖੇਤਾਂ ਵਾਲੇ ਪੰਜਾਬੀ ਮਜ਼ਦੂਰ ਨੂੰ ਫੋਨ ਕਰ ਕੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਤੁਹਾਡੇ ਮਾਲਕਾਂ ਦੇ ਖੇਤਾਂ ਵਿੱਚ ਟਰੈਕਟਰ ‘ਤੇ ਇੱਕ ਹਾਦਸਾ ਹੋ ਗਿਆ ਹੈ, ਜਿਸ ਵਿੱਚ ਇਕ ਮਜ਼ਦੂਰ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਜਦੋ ਉਨ੍ਹਾਂ ਦੇਖਿਆ ਤਾਂ ਮਨਜਿੰਦਰ ਸਿੰਘ ਰਿੰਪਾ ਦਾ ਸਰੀਰ ਟਰੈਕਟਰ ਹੇਠਾਂ ਕੁਚਲਿਆ ਪਿਆ ਸੀ। ਫਿਲਹਾਲ ਪੁਲਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ ਕਿ ਆਖ਼ਿਰ ਇਹ ਹਾਦਸਾ ਕਿੰਝ ਵਾਪਰਿਆ, ਜਿਸ ਕਾਰਨ ਮਜ਼ਦੂਰ ਨੂੰ ਆਪਣੀ ਜਾਨ ਗੁਆਉਣੀ ਪਈ ?

Related posts

ਸਿੱਖ ਕੁੜੀ ਦੀਆਂ ਲਾਵਾਂ ਮੌਕੇ ਗੁਰਦੁਆਰੇ ਵੜ੍ਹਗੇ ਮੁਸਲਮਾਨ, ਕਹਿੰਦੇ, ਇਹ ਤਾਂ ਸਾਡੀ ਧੀ ਐ

htvteam

24 ਘੰਟਿਆਂ ‘ਚ ਦੇਖੋ ਕਿਹੜੀ-ਕਿਹੜੀ ਥਾਂ ਹੋਈ ਬੇਅਦਬੀ ?

htvteam

ਤੀਜੇ ਦਿਨ ਖਰਾਟੇ ਆਉਣੇ ਹਮੇਸ਼ਾ ਲਈ ਹੋਣਗੇ ਬੰਦ, ਸਿੱਖੋ ਸੌਖਾ ਜਿਹਾ ਨੁਸਕਾ

htvteam

Leave a Comment