Htv Punjabi
Punjab Video

ਰੱਖੜੀ ਵਾਲੇ ਦਿਨ ਚਲਦੀ ਬਸ ‘ਚ ਮੁੰਡੇ ਬਣੇ ਬੇਗ਼ੈਰਤ; ਦੇਖੋ ਵੀਡੀਓ

ਗੰਭੀਰ ਹਾਲਤ ‘ਚ ਹਸਪਤਾਲ ਜ਼ੇਰੇ ਇਲਾਜ ਇਹ ਓਹੀ ਵਿਅਕਤੀ ਹੈ ਜਿਸਨੂੰ ਰੱਖੜੀ ਵਾਲੇ ਦਿਨ ਬਸ ‘ਚ ਸਫ਼ਰ ਕਰ ਰਹੀਆਂ ਕੁੜੀਆਂ ਦੀ ਫੁਕਰੇ ਮੁੰਡਿਆਂ ਵੱਲੋਂ ਕੀਤੀ ਜਾ ਰਹੀ ਛੇੜਛਾੜ ਦਾ ਵਿਰੋਧ ਕਰਨਾ ਜਾਨਲੇਵਾ ਸਾਬਿਤ ਹੋਇਆ | ਇਹ ਵਿਅਕਤੀ ਹੋਰ ਕੋਈ ਨਹੀਂ ਬਲਕਿ ਲੁਧਿਆਣਾ ਤੋਂ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਦਾ ਪੀਏ ਹੈ, ਜਿਸਤੇ ਕੁੱਝ ਦੋ ਰੋਜ਼ ਪਹਿਲਾਂ ਲੁਧਿਆਣਾ-ਫ਼ਿਰੋਜ਼ਪੁਰ ਰੋਡ ‘ਤੇ ਇਆਲੀ ਚੌਕ ਨੇੜੇ ਕੁੱਝ ਅਣਪਛਾਤੇ ਹਮਲਾਵਰਾਂ ਵੱਲੋਂ ਹਮਲਾ ਕਰ ਜ਼ਖਮੀ ਕਰ ਦਿੱਤਾ ਸੀ |
ਮਾਮਲਾ ਇਸ ਤਰਾਂ ਹੈ, ਅਸਲ ‘ਚ ਐਮਪੀ ਬਿੱਟੂ ਦਾ ਪੀਏ ਹਰਜਿੰਦਰ ਸਿੰਘ ਢੀਂਡਸਾ ਜਿਸਦੀਆਂ ਖੰਨਾ ਟ੍ਰਾੰਸਪੋਰਟ ਨਾਂ ਹੇਠ ਬੱਸਾਂ ਚਲਦੀਆਂ ਨੇ | ਕੁੱਝ ਦਿਨ ਪਹਿਲਾ ਫਿਰੋਜ਼ਪੁਰ ਤੋਂ ਪਟਿਆਲਾ ਜਾ ਰਹੀ ਇਸਦੀ ਬਸ ‘ਚ ਕਕੁੱਝ ਨੌਜਵਾਨ ਕੁੜੀਆਂ ਸਫ਼ਰ ਕਰ ਰਹੀਆਂ ਸਨ | ਮੁੱਲਾਂਪੁਰ ਦਾਖਾ ਤੋਂ ਕੁੱਝ ਫੁਕਰੇ ਨੌਵਜਾਨਾ ਵੱਲੋਂ ਉਹਨਾਂ ਕੁੜੀਆਂ ਨਾਲ ਚਲਦੀ ਬੱਸ ‘ਚ ਛੇੜਛਾੜ ਕੀਤੀ ਗਈ | ਜਿਸ ਤੋਂ ਬਾਅਦ ਜੋ ਕੁੱਝ ਹੋਇਆ ਸੁਣੋਂ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਦੀ ਹੀ ਜ਼ੁਬਾਨੀ |

Related posts

ਨਵੀ ਵਿਆਹੀ ਘਰਵਾਲੀ ਦੇ ਸਾਹਮਣੇ ਘਰਵਾਲੇ ਦੇ ਮਾਰੀਆਂ ਗੋਲੀਆਂ

htvteam

ਕਿਹੜੀ ਚੀਜ਼ ਬਿਮਾਰੀਆਂ ਦਾ ਡਰ ਤੇ ਚਿੰਤਾ ਦੂਰ ਕਰ ਸਕਦੀ ਹੈ ?

htvteam

ਤੇਜ਼ ਰਫਤਾਰ ਨੇ ਖੋਹਿਆ ਮਾਪਿਆਂ ਦਾ ਕਮਾਊ ਪੁਲਿਸ ਮੁਲਾਜ਼ਮ ਪੁੱਤ, ਬੋਲੈਰੋ ਦਰੱਖਤ ਨਾਲ ਟਕਰਾਈ

htvteam