ਅਸਲ ‘ਚ ਇਸ ਔਰਤ ਦੇ ਪਤੀ ਰਾਹੁਲ ਮੁਤਾਬਿਕ ਘਰ ਦਾ ਜੀਜਾ ਉਸਦੇ ਘਰ ਦਿਨ ਰਾਤ ਵੇਲੇ ਕੁਵੇਲੇ ਗੇੜੇ ਮਾਰਦਾ ਸੀ। ਇਸੇ ਦੌਰਾਨ ਉਸਦੇ ਜੀਜੇ ਨੇ ਉਸਦੀ ਘਰਵਾਲੀ ਦੀਆਂ ਉਸ ਵੇਲੇ ਤਸਵੀਰਾਂ ਖਿੱਚ ਲਈਆਂ ਜਦੋਂ ਉਹ ਬਾਥਰੂਮ ‘ਚ ਨਹਾ ਰਹੀ ਸੀ। ਬੱਸ ਫੇਰ ਉਸੇ ਦਿਨ ਤੋਂ ਤਸਵੀਰਾਂ ਦੀ ਆੜ ‘ਚ ਆਪਣੀ ਸਾਲੇਹਾਰ ਉੱਤੇ ਨਨਦੋਇਆ ਮੈਲੀ ਅੱਖ ਰੱਖਣ ਲੱਗਾ ਤੇ ਆਪਣੇ ਗੰਦੇ ਇਰਾਦਿਆਂ ਨੂੰ ਪੂਰ ਚੜਾਉਣ ਲਈ ਉਹ ਕੀ-ਕੀ ਜ਼ੁਲਮ ਆਪਣੇ ਸਾਲੇ ਦੇ ਪਰਿਵਾਰ ਉੱਤੇ ਕਰਦਾ ਰਿਹਾ ਇਹ ਸੁਣੋ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਿਤ ਮਹਿਲਾ ਦੇ ਨਣਦੋਈਆ ਜੋਕਿ ਉਸਤੇ ਅਤੇ ਉਸਦੀ ਪ੍ਰਾਪਰਟੀ ਤੇ ਮੈਲੀ ਅੱਖ ਰੱਖਦਾ ਹੈ, ਜਿਸਨੇ ਉਸਦੀ ਨਹਾਉਂਦੀ ਦੀਆਂ ਫੋਟੋਆਂ ਖਿੱਚ ਲਈਆਂ, ਜਿਸਤੋਂ ਬਾਅਦ ਉਹ ਉਸਨੂੰ ਗਲਤ ਕੰਮ ਕਰਣ ਲਈ ਆਖਦਾ ਸੀ।
previous post
